ਹਿਮਾਚਲ ਵਿਧਾਨ ਸਭਾ ਜ਼ਿਮਨੀ ਚੋਣਾਂ: 2 ਸੀਟਾਂ ਕਾਂਗਰਸ ਅਤੇ 1 ਸੀਟ ਭਾਜਪਾ ਨੇ ਜਿੱਤੀ

ਚੰਡੀਗੜ੍ਹ, 13 ਜੁਲਾਈ 2024 – ਹਿਮਾਚਲ ਪ੍ਰਦੇਸ਼ ਦੀਆਂ ਤਿੰਨ ਸੀਟਾਂ ਲਈ 10 ਜੁਲਾਈ ਨੂੰ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਐਲਾਨੇ ਗਏ ਹਨ। ਦੇਹਰਾ ਸੀਟ ਤੋਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਨੇ ਜਿੱਤ ਹਾਸਲ ਕੀਤੀ ਹੈ। ਸੀਐਮ ਦੀ ਪਤਨੀ ਕਮਲੇਸ਼ ਠਾਕੁਰ ਨੇ ਡੇਹਰਾ ਵਿਧਾਨ ਸਭਾ ਸੀਟ ਤੋਂ 9399 ਵੋਟਾਂ ਨਾਲ ਚੋਣ ਜਿੱਤੀ ਹੈ। ਉਨ੍ਹਾਂ ਨੇ ਭਾਜਪਾ ਦੇ ਹੁਸ਼ਿਆਰ ਸਿੰਘ ਨੂੰ ਹਰਾਇਆ।

ਜਦੋਂ ਕਿ ਨਾਲਾਗੜ੍ਹ ਤੋਂ ਸਾਬਕਾ ਸੀਐਮ ਵੀਰਭੱਦਰ ਸਿੰਘ ਦੇ ਕਰੀਬੀ ਹਰਦੀਪ ਸਿੰਘ ਬਾਵਾ 8990 ਵੋਟਾਂ ਨਾਲ ਜੇਤੂ ਰਹੇ ਹਨ। ਉੱਥੇ ਹੀ ਹਮੀਰਪੁਰ ਸੀਟ ‘ਤੇ ਭਾਜਪਾ ਉਮੀਦਵਾਰ ਆਸ਼ੀਸ਼ ਸ਼ਰਮਾ ਨੇ ਕਾਂਗਰਸ ਦੇ ਪੁਸ਼ਪੇਂਦਰ ਵਰਮਾ ਨੂੰ ਹਰਾਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਦੀਆਂ ਸ਼ਕਤੀਆਂ ‘ਚ ਕੀਤਾ ਵਾਧਾ

ਪੰਜਾਬਣ ਕੁੜੀ ਦੀ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ