ਅਮਰੀਕਾ: ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ‘ਤੇ ਪੈਨਸਿਲਵੇਨੀਆ ‘ਚ ਰੈਲੀ ਦੌਰਾਨ ਚੱਲੀ ਗੋਲੀ

  • ਟਰੰਪ ਰਾਸ਼ਟਰਪਤੀ ਚੋਣ ਲਈ ਕਰ ਰਹੇ ਸਨ ਪ੍ਰਚਾਰ
  • ਡੋਨਾਲਡ ਟਰੰਪ ਰੈਲੀ ਦੌਰਾਨ ਗੋਲੀ ਲੱਗਣ ਨਾਲ ਹੋਏ ਜ਼ਖਮੀ
  • ਸਟੇਜ ਤੋਂ ਉਤਾਰਦੇ ਸਮੇਂ ਟਰੰਪ ਦੇ ਕੰਨਾਂ ਅਤੇ ਚਿਹਰੇ ‘ਤੇ ਖੂਨ ਦਿੱਤਾ ਦਿਖਾਈ
  • ਸੀਕਰੇਟ ਸਰਵਿਸ ਟਰੰਪ ਨੂੰ ਲੈ ਕੇ ਗਈ ਹਸਪਤਾਲ
  • ਡੋਨਾਲਡ ਟਰੰਪ ਦੀ ਹਾਲਤ ਖਤਰੇ ਤੋਂ ਬਾਹਰ

ਨਵੀਂ ਦਿੱਲੀ, 14 ਜੁਲਾਈ 2024 – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਪੈਨਸਿਲਵੇਨੀਆ ਦੇ ਬਟਲਰ ਵਿੱਚ ਇੱਕ ਰੈਲੀ ਦੌਰਾਨ ਟਰੰਪ ‘ਤੇ ਗੋਲੀ ਚਲਾਈ ਗਈ ਸੀ। ਜਦੋਂ ਟਰੰਪ ਸਟੇਜ ‘ਤੇ ਬੋਲ ਰਿਹਾ ਸੀ ਤਾਂ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਟਰੰਪ ਨੇ ਆਪਣੇ ਸੱਜੇ ਕੰਨ ‘ਤੇ ਹੱਥ ਰੱਖਿਆ ਅਤੇ ਹੇਠਾਂ ਝੁਕ ਗਏ। ਜਿਸ ਤੋਂ ਬਾਅਦ ਸੀਕ੍ਰੇਟ ਸਰਵਿਸ ਏਜੰਟ ਟਰੰਪ ਨੂੰ ਕਵਰ ਕਰਨ ਲਈ ਤੁਰੰਤ ਪਹੁੰਚੇ।

ਜਦੋਂ ਏਜੰਟਾਂ ਨੇ ਟਰੰਪ ਸੰਭਾਲਿਆ ਅਤੇ ਉਨ੍ਹਾਂ ਨੂੰ ਖੜ੍ਹੇ ਹੋਣ ਵਿਚ ਮਦਦ ਕੀਤੀ ਤਾਂ ਟਰੰਪ ਦੇ ਚਿਹਰੇ ਅਤੇ ਕੰਨਾਂ ‘ਤੇ ਖੂਨ ਦਿਖਾਈ ਦੇ ਰਿਹਾ ਸੀ। ਇਸ ਦੌਰਾਨ ਟਰੰਪ ਨੇ ਆਪਣੀ ਮੁੱਠੀ ਨੂੰ ਫੜ ਕੇ ਹਵਾ ‘ਚ ਲਹਿਰਾਇਆ। ਇਸ ਤੋਂ ਬਾਅਦ ਸੀਕ੍ਰੇਟ ਸਰਵਿਸ ਏਜੰਟ ਟਰੰਪ ਨੂੰ ਸਟੇਜ ਤੋਂ ਉਤਾਰ ਕੇ ਕਾਰ ਵਿਚ ਬਿਠਾ ਉਥੋਂ ਲੈ ਗਏ।

ਹਾਦਸੇ ਬਾਰੇ ਟਰੰਪ ਨੇ ਖੁਦ ਕਿਹਾ ਕਿ ਉਨ੍ਹਾਂ ਦੇ ਸੱਜੇ ਕੰਨ ਦੇ ਉਪਰਲੇ ਹਿੱਸੇ ਵਿੱਚ ਗੋਲੀ ਲੱਗੀ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਮੈਨੂੰ ਕੰਨ ਦੇ ਨੇੜੇ ਇਕ ਸਨਸਨੀ ਮਹਿਸੂਸ ਹੋਈ, ਜਿਸ ਨਾਲ ਮੈਨੂੰ ਤੁਰੰਤ ਅਹਿਸਾਸ ਹੋਇਆ ਕਿ ਕੁਝ ਗਲਤ ਹੈ। ਬਹੁਤ ਸਾਰਾ ਖੂਨ ਵਹਿ ਰਿਹਾ ਸੀ, ਇਸ ਬਾਰੇ ਮੈਨੂੰ ਬਾਦ ‘ਚ ਅਹਿਸਾਸ ਹੋਇਆ ਕਿ ਕੀ ਹੋ ਰਿਹਾ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਡੋਨਾਲਡ ਟਰੰਪ ਹਸਪਤਾਲ ‘ਚੋਣ ਨਿੱਕਲ ਕੇ ਚਲੇ ਗਏ ਹਨ, ਜਿੱਥੇ ਉਨ੍ਹਾਂ ਨੂੰ ਕੰਨ ‘ਚ ਗੋਲੀ ਲੱਗਣ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ। ਟਰੰਪ ਹੁਣ ਕਿੱਥੇ ਜਾ ਰਹੇ ਹਨ, ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਇਸ ਰੈਲੀ ਤੋਂ ਬਾਅਦ ਉਨ੍ਹਾਂ ਨੇ ਨਿਊਜਰਸੀ ਸਥਿਤ ਆਪਣੀ ਪ੍ਰਾਪਰਟੀ ਬੈਡਮਿਨਸਟਰ ਜਾਣਾ ਸੀ। ਟਰੰਪ ਐਤਵਾਰ ਨੂੰ ਮਿਲਵਾਕੀ, ਵਿਸਕਾਨਸਿਨ ਦਾ ਦੌਰਾ ਕਰਨ ਵਾਲੇ ਹਨ। ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਸੋਮਵਾਰ ਨੂੰ ਇੱਥੇ ਸ਼ੁਰੂ ਹੋਣ ਵਾਲਾ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਸ਼ੂਟਰ ਨੇ ਟਰੰਪ ਦੀ ਰੈਲੀ ਵਿਚ ਏਆਰ ਸਟਾਈਲ ਰਾਈਫਲ ਤੋਂ 8 ਰਾਉਂਡ ਫਾਇਰ ਕੀਤੇ ਸਨ। ਉਹ ਘਟਨਾ ਵਾਲੀ ਥਾਂ ਦੇ ਨੇੜੇ ਇਕ ਇਮਾਰਤ ਦੀ ਛੱਤ ‘ਤੇ ਲੁਕਿਆ ਹੋਇਆ ਸੀ। ਸੂਤਰਾਂ ਮੁਤਾਬਕ ਗੋਲੀਬਾਰੀ ਦੇ ਸਮੇਂ ਸ਼ੂਟਰ ਕਰੀਬ 250 ਮੀਟਰ ਦੂਰ ਸੀ।

ਸੀਕ੍ਰੇਟ ਸਰਵਿਸ ਨੇ ਕਿਹਾ ਹੈ ਕਿ ਟਰੰਪ ਸੁਰੱਖਿਅਤ ਹਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਸੁਰੱਖਿਆ ਦੇ ਉਪਾਅ ਕੀਤੇ ਗਏ ਹਨ। ਬਟਲਰ ਕਾਉਂਟੀ ਦੇ ਜ਼ਿਲ੍ਹਾ ਅਟਾਰਨੀ ਰਿਚਰਡ ਏ. ਗੋਲਡਿੰਗਰ ਨੇ ਪੁਸ਼ਟੀ ਕੀਤੀ ਹੈ ਕਿ ਸ਼ੂਟਰ ਮਾਰਿਆ ਗਿਆ ਹੈ। ਇਸ ਦੇ ਨਾਲ ਹੀ ਰੈਲੀ ਵਿੱਚ ਮੌਜੂਦ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ ਹੈ।

ਸੂਤਰਾਂ ਮੁਤਾਬਕ ਐਫਬੀਆਈ, ਸੀਕਰੇਟ ਸਰਵਿਸ ਅਤੇ ਏਟੀਐਫ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਘਟਨਾ ਦੀ ਜਾਂਚ ਹੱਤਿਆ ਦੀ ਕੋਸ਼ਿਸ਼ ਵਜੋਂ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੂਬੇ ਦੇ 7 ਸਕੂਲਾਂ ਦੇ ਨਾਮ ਸੁਤੰਤਰਤਾ ਸੰਗਰਾਮੀਆਂ ਅਤੇ ਸ਼ਹੀਦਾਂ ਦੇ ਨਾਮ ਤੇ ਰੱਖੇ: ਹਰਜੋਤ ਬੈਂਸ

PM ਮੋਦੀ ਅਨੰਤ-ਰਾਧਿਕਾ ਨੂੰ ਆਸ਼ੀਰਵਾਦ ਦੇਣ ਪਹੁੰਚੇ, ਨਵੀਂ ਜੋੜੀ ਨੇ ਪੈਰ ਛੂਹ ਕੇ ਲਿਆ ਆਸ਼ੀਰਵਾਦ