2 ਮੋਟਰਸਾਈਕਲਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ: ਹਾਦਸੇ ‘ਚ ਵਿਦਿਆਰਥੀ ਦੀ ਮੌਤ, ਇਕ ਜ਼ਖਮੀ

ਗੁਰਦਾਸਪੁਰ, 16 ਜੁਲਾਈ 2024 – ਗੁਰਦਾਸਪੁਰ ਜ਼ਿਲੇ ਦੇ ਸ਼੍ਰੀ ਹਰਗੋਬਿੰਦਪੁਰ ਰੋਡ ‘ਤੇ ਸਥਿਤ ਪਿੰਡ ਬਹਾਦਰ ਹੁਸੈਨ ਦੇ ਪੈਟਰੋਲ ਪੰਪ ਨੇੜੇ ਸੋਮਵਾਰ ਨੂੰ ਦੋ ਸਕੂਲੀ ਵਿਦਿਆਰਥੀਆਂ ਦੀਆਂ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ। ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਵਿਦਿਆਰਥੀ ਦੀ ਪਛਾਣ ਸ਼ਾਹਬਾਜ਼ ਸਿੰਘ ਵਾਸੀ ਪਿੰਡ ਪ੍ਰਤਾਪਗੜ੍ਹ ਵਜੋਂ ਹੋਈ ਹੈ। ਜੋ 10ਵੀਂ ਜਮਾਤ ਦਾ ਵਿਦਿਆਰਥੀ ਸੀ। ਸੂਚਨਾ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਹਾਦਸੇ ਵਿੱਚ ਜ਼ਖਮੀ ਵਿਦਿਆਰਥੀ ਰਣਬੀਰ ਸਿੰਘ ਪਿੰਡ ਮਸਾਣੀਆਂ ਦਾ ਰਹਿਣ ਵਾਲਾ ਹੈ। ਉਹ 11ਵੀਂ ਜਮਾਤ ਵਿੱਚ ਪੜ੍ਹਦਾ ਹੈ। ਹਾਦਸੇ ਵਿੱਚ ਦੋਵੇਂ ਬਾਈਕ ਬੁਰੀ ਤਰ੍ਹਾਂ ਨੁਕਸਾਨੇ ਗਏ। ਜ਼ਖ਼ਮੀ ਵਿਦਿਆਰਥੀ ਰਣਬੀਰ ਸਿੰਘ ਦੇ ਦਾਦਾ ਰਣਧੀਰ ਸਿੰਘ ਨੇ ਦੱਸਿਆ ਕਿ ਉਸ ਦਾ ਪੋਤਾ ਬਟਾਲਾ ਦੇ ਇੱਕ ਸਕੂਲ ਵਿੱਚ ਪੜ੍ਹਦਾ ਹੈ। ਉਹ ਸਕੂਲ ਤੋਂ ਬਾਅਦ ਘਰ ਪਰਤ ਰਿਹਾ ਸੀ। ਉਸੇ ਸਮੇਂ ਇਹ ਹਾਦਸਾ ਵਾਪਰ ਗਿਆ। ਜਿਸ ‘ਚ ਇਕ ਵਿਦਿਆਰਥੀ ਦੀ ਮੌਤ ਹੋ ਗਈ, ਜਦਕਿ ਦੂਜੇ ਬਾਈਕ ‘ਤੇ ਸਵਾਰ ਮੇਰਾ ਪੋਤਾ ਗੰਭੀਰ ਜ਼ਖਮੀ ਹੋ ਗਿਆ।

ਸੂਚਨਾ ਦੇ ਬਾਅਦ ਥਾਣਾ ਰੰਗੜ ਨੰਗਲ ਦੇ ਏਐਸਆਈ ਰਛਪਾਲ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਜ਼ਖਮੀ ਵਿਦਿਆਰਥੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਦਿੱਲੀ ਕੂਚ ਦਾ ਐਲਾਨ, ਕਿਹਾ- ਬੱਸ ਸ਼ੰਭੂ ਬਾਰਡਰ ਖੁੱਲ੍ਹਣ ਦਾ ਇੰਤਜ਼ਾਰ

ਪ੍ਰਧਾਨ ਮੰਤਰੀ ਵੱਲੋਂ ਰੂਸੀ ਸਰਕਾਰ ਨਾਲ ਗੱਲ ਕਰਨ ਦੇ ਬਾਵਜੂਦ ਪੰਜਾਬੀ ਨੌਜਵਾਨਾਂ ਨੂੰ ਫ਼ਿਰ ਤੋਂ ਭੇਜਿਆ ਫਰੰਟ ਲਾਈਨ ‘ਤੇ