ਪਿਛਲੇ 24 ਘੰਟ‌ਿਆਂ ਦੌਰਾਨ ਕਿਸਾਨ ਮੋਰਚੇ ‘ਚ ਸ਼ਾਮਿਲ 4 ਕਿਸਾਨਾਂ ਦੀ ਮੌਤ

ਨਵੀਂ ਦਿੱਲੀ, 3 ਜਨਵਰੀ 2021 – ਦਿੱਲੀ ਦੇ ਬਾਰਡਰਾਂ ਤੋਂ ਹਰ ਰੋਜ਼ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਕਿਸਾਨ ਮੋਰਚੇ ‘ਚ ਸ਼ਾਮਿਲ ਚਾਰ ਕਿਸਾਨਾਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ‘ਚ ਹਰਿਆਣਾ ਦੇ ਜੀਂਦ ਦੇ ਜੁਗਬੀਰ ਸਿੰਘ (58), ਸੋਨੀਪਤ ਦੇ ਕੁਲਬੀਰ ਸਿੰਘ (45) ਨਾਂਅ ਦੇ ਕਿਸਾਨ ਹਨ ਜਦੋਂ ਕਿ ਦੋ ਕਿਸਾਨ ਪੰਜਾਬ ਦੇ ਸੰਗਰੂਰ ਤੋਂ ਸਮਸ਼ੇਰ ਸਿੰਘ (45) ਅਤੇ ਬਠਿੰਡਾ ਤੋਂ ਜਸ਼ਨਪ੍ਰੀਤ ਸਿੰਘ (18) ਹਨ। ਇਹ ਚਾਰੇ ਕਿਸਾਨ ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ ਮੋਰਚੇ ‘ਚ ਸ਼ਾਮਿਲ ਸਨ। ਹੁਣ ਤੱਕ ਕਿਸਾਨ ਮੋਰਚੇ ‘ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਕਰੀਬ 57 ਕਿਸਾਨ ਸ਼ਹੀਦ ਹੋ ਚੁੱਕੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਰ੍ਹਦੇ ਮੀਂਹ ਅਤੇ ਕੜਾਕੇ ਦੀ ਠੰਢ ਵਿੱਚ ਵੀ ਕਿਸਾਨਾਂ-ਮਜ਼ਦੂਰਾਂ ਵੱਲੋਂ 26 ਜਨਵਰੀ ਦੀ ਟਰੈਕਟਰ ਪਰੇਡ ਮਾਰਚ ਦੀਆਂ ਤਿਆਰੀਆਂ ਲਈ ਮੁਹਿੰਮ ਜ਼ੋਰਾਂ ‘ਤੇ

ਗਾਜ਼ੀਆਬਾਦ ‘ਚ ਸ਼ਮਸ਼ਾਨ ਘਾਟ ਦੀ ਛੱਤ ਡਿੱਗਣ ਕਾਰਨ 18 ਦੀ ਮੌਤ