ਨਵੀਂ ਦਿੱਲੀ, 19 ਜੁਲਾਈ 2024 – ਟੀ-ਸੀਰੀਜ਼ ਦੇ ਸਹਿ-ਮਾਲਕ ਕ੍ਰਿਸ਼ਨ ਕੁਮਾਰ ਦੀ ਧੀ ਤਿਸ਼ਾ ਕੁਮਾਰ ਦਾ ਦਿਹਾਂਤ ਹੋ ਗਿਆ ਹੈ। ਉਹ ਸਿਰਫ਼ 20 ਸਾਲਾਂ ਦੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਕੈਂਸਰ ਤੋਂ ਪੀੜਤ ਸੀ ਅਤੇ ਜਰਮਨੀ ‘ਚ ਉਸਦਾ ਇਲਾਜ ਚੱਲ ਰਿਹਾ ਸੀ।
ਦੱਸਿਆ ਜਾਂਦਾ ਹੈ ਕਿ ਤਿਸ਼ਾ ਜਨਤਕ ਤੌਰ ‘ਤੇ ਘੱਟ ਹੀ ਦਿਖਾਈ ਦਿੰਦੀ ਸੀ। ਉਸ ਨੂੰ ਲਾਈਮਲਾਈਟ ‘ਚ ਰਹਿਣਾ ਪਸੰਦ ਨਹੀਂ ਸੀ। ਉਹ ਆਖਰੀ ਵਾਰ 2023 ਵਿੱਚ ਫਿਲਮ ਐਨੀਮਲ ਦੀ ਸਕ੍ਰੀਨਿੰਗ ਵਿੱਚ ਦੇਖੀ ਗਈ ਸੀ।
ਟੀ-ਸੀਰੀਜ਼ ਦੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਲੰਬੀ ਬਿਮਾਰੀ ਨਾਲ ਜੂਝਦੇ ਹੋਏ 18 ਜੁਲਾਈ ਨੂੰ ਤਿਸ਼ਾ ਦੀ ਮੌਤ ਹੋ ਗਈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਤਿਸ਼ਾ ਜਰਮਨੀ ‘ਚ ਕੈਂਸਰ ਦਾ ਇਲਾਜ ਕਰਵਾ ਰਹੀ ਸੀ। ਪਰਿਵਾਰਕ ਮੈਂਬਰ ਕਾਫੀ ਸਮੇਂ ਤੋਂ ਜਰਮਨੀ ਵਿੱਚ ਰਹਿ ਕੇ ਉਸਦਾ ਇਲਾਜ ਕਰਵਾ ਰਹੇ ਸਨ। ਹਾਲਾਂਕਿ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਵੀਰਵਾਰ ਨੂੰ ਹਸਪਤਾਲ ‘ਚ ਉਸ ਦੀ ਮੌਤ ਹੋ ਗਈ।