ਬਟਾਲਾ (ਗੁਰਦਾਸਪੁਰ), 20 ਜੁਲਾਈ 2024 – ਬਟਾਲਾ ਦੇ ਅਲੀਵਾਲ ਇਲਾਕੇ ਵਿੱਚੋਂ ਗੁਜ਼ਰਦੀ ਅਪਰ ਬਾਰੀ ਦੁਆਬ ਨਹਿਰ ਵਿੱਚ ਬੀਤੀ ਸ਼ਾਮ ਨਹਾਉਣ ਲਈ ਗਏ ਸਰਪੰਚ ਸਮੇਤ ਤਿੰਨ ਲੋਕਾਂ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸਰਪੰਚ ਪਿੰਡ ਭਾਰਥਵਾਲ ਰਣਬੀਰ ਸਿੰਘ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਿਆ ਜਿਸ ਨੂੰ ਉਸਦੇ ਸਾਥੀਆਂ ਮਖਣ ਅਤੇ ਕਰਤਾਰ ਸਿੰਘ ਨੇ ਡੁੱਬ ਰਹੇ ਸਰਪੰਚ ਸਾਥੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਬਹਾ ਬਹੁਤ ਤੇਜ਼ ਹੋਣ ਕਾਰਨ ਉਹ ਦੋਵੇਂ ਖੁੱਦ ਵੀ ਰੁੜ ਗਏ।
ਰਣਬੀਰ ਸਿੰਘ ਦੇ ਭਰਾ ਨੇ ਦੱਸਿਆ ਕਿ ਸਾਨੂੰ 7 ਕੁ ਵਜੇ ਸ਼ਾਮ ਨੂੰ ਪਤਾ ਲੱਗਾ ਅਤੇ ਅਸੀਂ ਉਸੇ ਵੇਲੇ ਮੌਕੇ ਤੇ ਪਹੁੰਚੇ। ਪਤਾ ਲੱਗ ਗਿਆ ਕਿ ਰਣਬੀਰ ਸਿੰਘ ਨਹਾਉਂਦੇ ਸਮੇਂ ਨਹਿਰ ਵਿੱਚ ਡੂੰਘੇ ਪਾਸੇ ਚਲਾ ਗਿਆ ਤੇ ਡੁੱਬਣ ਲੱਗ ਪਿਆ ਸੀ, ਜਦ ਕਿ ਉਸ ਦੇ ਨਾਲ ਨਹਾਉਣ ਲਈ ਗਏ ਸਾਥੀਆਂ ਮੱਖਣ ਸਿੰਘ ਤੇ ਕਰਤਾਰ ਸਿੰਘ ਨੇ ਪਹਿਲਾਂ ਸਰਪੰਚ ਰਣਬੀਰ ਸਿੰਘ ਨੂੰ ਪੱਗ ਸੁੱਟ ਕੇ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋਏ ਤਾਂ ਉਹਨਾਂ ਨੇ ਵੀ ਨਹਿਰ ਵਿੱਚ ਛਲਾਂਗ ਲਗਾ ਦਿੱਤੀ ਅਤੇ ਤੇਜ ਵਹਾਅ ਦੀ ਚਪੇਟ ਵਿੱਚ ਆ ਕੇ ਉਹ ਵੀ ਰੁੜ ਗਏ।
ਉੱਥੇ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਪਾਣੀ ਵਿੱਚ ਡੁੱਬ ਰਹੇ ਚੌਥੇ ਨੂੰ ਅਸੀਂ ਪੱਗ ਸੁੱਟ ਕੇ ਤੇ ਬਚਾ ਲਿਆ ਪਰ ਪਾਣੀ ਦਾ ਬਹਾ ਬਹੁਤ ਤੇਜ਼ ਹੋਣ ਕਾਰਨ ਸਰਪੰਚ ਸਮੇਤ ਬਾਕੀ ਦੋ ਬਹੁਤ ਤੇਜ਼ੀ ਨਾਲ ਰੁੜ ਗਏ। ਅਸੀਂ ਨਹਿਰੀ ਭਾਗ ਦੇ ਐਸਡੀਓ ਨੂੰ ਸੂਚਿਤ ਕਰ ਦਿੱਤਾ ਅਸੀਂ ਪ੍ਰਸ਼ਾਸਨਿਕ ਮੰਗ ਕਰਦੇ ਹਾਂ ਕਿ ਨਹਿਰ ਵਿੱਚ ਪੌੜੀਆਂ ਬਣਾਈਆਂ ਜਾਣ ਨਾਲ ਕੁੰਡੇ ਵੀ ਬਣਾਏ ਜਾਣ ਤਾਂ ਜੋ ਕਿਤੇ ਐਮਰਜਂਸੀ ਵਿਚ ਲੋੜ ਪੈ ਜਾਵੇ ਤਾਂ ਬੰਦਿਆਂ ਨੂੰ ਬਚਾਇਆ ਜਾ ਸਕੇ।