ਬਾਘਾਪੁਰਾਣਾ ਤੇ ਨਿਹਾਲ ਸਿੰਘ ਵਾਲਾ ਦੇ ਸੀ ਡੀ ਪੀ ਓ ਦਫਤਰਾਂ ਵਿੱਚ ਖਾਧ ਵਸਤੂਆਂ ਦੀ ਅਚਨਚੇਤ ਚੈਕਿੰਗ

  • ਮਿਠੇ ਤੇ ਨਮਕੀਨ ਦਲੀਏ ਨੂੰ ਮੌਕੇ ਤੇ ਬਣਵਾ ਕੇ ਕੀਤਾ ਚੈੱਕ, ਗੁਣਵੱਤਾ ਤੇ ਪ੍ਰਗਟਾਈ ਸੰਤੁਸ਼ਟੀ
  • ਆਂਗਣਵਾੜੀ ਕੇਂਦਰਾਂ ਵਿੱਚ ਮੁਹਈਆ ਕਰਵਾਈਆਂ ਜਾਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਨਾਲ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ- ਜ਼ਿਲ੍ਹਾ ਪ੍ਰੋਗਰਾਮ ਅਫ਼ਸਰ

ਮੋਗਾ 21 ਜੁਲਾਈ 2024 – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ- ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਮੋਗਾ ਦੇ ਆਂਗਣਵਾੜੀ ਕੇਂਦਰਾਂ ਵਿੱਚ ਲਾਭਪਾਤਰੀਆਂ ਨੂੰ ਵੰਡੀ ਜਾਣ ਵਾਲੀ ਫੀਡ ਦੀ ਗੁਣਵੱਤਾ ਦੀ ਅਚਨਚੇਤ ਚੈਕਿੰਗ ਕੀਤੀ ਗਈ।

ਚੈਕਿੰਗ ਟੀਮ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਮੋਗਾ ਗੁਲਬਹਾਰ ਸਿੰਘ ਤੂਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨਿਹਾਲ ਸਿੰਘ ਵਾਲਾ ਸ਼੍ਰੀਮਤੀ ਅਨੁਪ੍ਰਿਆ ਸਿੰਘ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਬਾਘਾਪੁਰਾਣਾ ਸ਼੍ਰੀਮਤੀ ਗੁਰਜੀਤ ਕੌਰ ਅਤੇ ਖਾਦ ਪੂਰਤੀ ਅਫ਼ਸਰ ਸ਼੍ਰੀ ਰੋਬਿੰਨ ਭੁੱਲਰ ਮੋਜੂਦ ਸਨ।

ਜ਼ਿਲ੍ਹਾ ਪ੍ਰੋਗਰਾਮ ਅਫਸਰ ਮੋਗਾ ਦੀ ਰਹਿਨੁਮਾਈ ਹੇਠ ਬਾਲ ਵਿਕਾਸ ਪ੍ਰੋਜੈਕਟ ਅਫਸਰ ਬਾਘਾਪੁਰਾਣਾ ਅਤੇ ਨਿਹਾਲ ਸਿੰਘ ਵਾਲਾ ਦੇ ਦਫ਼ਤਰ ਵਿਖੇ ਮਿਠੇ ਅਤੇ ਨਮਕੀਨ ਦਲੀਏ ਦੀ ਚੈਕਿੰਗ ਕੀਤੀ ਗਈ, ਮੌਕੇ ਤੇ ਇਹਨਾਂ ਨੂੰ ਬਣਵਾ ਕੇ ਵੀ ਚੈੱਕ ਕੀਤਾ ਗਿਆ ਅਤੇ ਤਸਲੀਬਖਸ਼ ਪਾਇਆ ਗਿਆ।

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਲਬਹਾਰ ਸਿੰਘ ਤੂਰ ਨੇ ਦੱਸਿਆ ਕਿ ਆਂਗਣਵਾੜੀ ਕੇਦਰਾਂ ਵਿਚ ਸਪਲਾਈ ਕੀਤੀਆ ਜਾਣ ਵਾਲੀਆ ਵਸਤੂਆ ਜਿਵੇ ਕਿ ਮਿੱਠਾ/ ਨਮਕੀਨ ਦਲੀਆ, ਖਿਚੜੀ, ਪ੍ਰੀਮਿਕਸ ਨਮਕੀਨ ਮੁਰਮੁਰੇ ਅਤੇ ਪੰਜੀਰੀ ਇਹ ਵਸਤੂਆਂ ਪੰਜਾਬ ਸਰਕਾਰੇ ਦੇ ਮੁੱਖ ਅਦਾਰੇ ਮਾਰਕਫੈਡ ਵਲੋ ਸਪਲਾਈ ਕੀਤੀਆਂ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਂਗਣਵਾੜੀ ਕੇਂਦਰਾਂ ਵਿੱਚ ਮੁਹਈਆ ਕਰਵਾਈਆਂ ਜਾਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਲਾਭਪਾਤਰੀਆਂ ਨੂੰ ਉੱਚ ਗੁਣਵੱਤਾ ਵਾਲੀਆਂ ਵਸਤੂਆਂ ਦੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ 2313 ਗਰਭਵਤੀ ਔਰਤਾਂ, 3590ਦੁੱਧ ਪਿਲਾਉ ਮਾਵਾਂ, 0-6 ਸਾਲ ਦੇ 52752 ਬੱਚਿਆਂ ਅਤੇ 14923 ਕਿਸ਼ੋਰੀਆ ਲਾਭਪਾਤਰੀਆਂ ਦੇ ਤੌਰ ਤੇ ਉਕਤ ਵਸਤੂਆਂ ਦਾ ਲਾਹਾ ਲੈ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਦਾ ਪੁਲਿਸ ਰਿਮਾਂਡ ਖਤਮ: ਅਦਾਲਤ ਨੇ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜਿਆ

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸੀ.ਡੀ.ਪੀ.ਓ ਦਫ਼ਤਰ ਫ਼ਰੀਦਕੋਟ ਅਤੇ ਗਿੱਦੜਬਾਹਾ ਦਾ ਕੀਤਾ ਅਚਨਚੇਤ ਦੌਰਾ