ਜੰਮੂ-ਕਸ਼ਮੀਰ ਦੇ ਬਟਾਲ ‘ਚ ਮੁੱਠਭੇੜ, 1 ਜਵਾਨ ਜ਼ਖਮੀ, ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ

  • ਜੰਮੂ ‘ਚ 24 ਘੰਟਿਆਂ ‘ਚ ਹੋਇਆ ਇਹ ਦੂਜਾ ਹਮਲਾ

ਜੰਮੂ, 23 ਜੁਲਾਈ 2024 – ਜੰਮੂ-ਕਸ਼ਮੀਰ ਦੇ ਜੰਮੂ ਖੇਤਰ ਦੇ ਬਟਾਲ ਸੈਕਟਰ ‘ਚ ਮੰਗਲਵਾਰ (23 ਜੁਲਾਈ) ਤੜਕੇ ਕਰੀਬ 3 ਵਜੇ ਫੌਜ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਹੋਈ। ਇਸ ‘ਚ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ ਹੈ। ਫੌਜ ਦੀ ਤਰਫੋਂ ਐਕਸ ‘ਤੇ ਦੱਸਿਆ ਗਿਆ ਕਿ ਫੌਜ ਨੇ ਅੱਤਵਾਦੀਆਂ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਅੱਤਵਾਦੀਆਂ ਦੀ ਭਾਲ ਲਈ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਜੰਮੂ ਖੇਤਰ ‘ਚ ਤੜਕੇ 3 ਵਜੇ ਮੁਕਾਬਲਾ ਹੋਇਆ ਸੀ। ਰਾਜੌਰੀ ਦੇ ਘੋਂਡਾ ‘ਚ ਸ਼ੌਰਿਆ ਚੱਕਰ ਜੇਤੂ ਪਰਸ਼ੋਤਮ ਕੁਮਾਰ ਦੇ ਘਰ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਹਮਲੇ ਦੀ ਖਬਰ ਮਿਲਦੇ ਹੀ 63 ਆਰ ਆਰ ਆਰਮੀ ਕੈਂਪ ਦੇ ਜਵਾਨਾਂ ਨੇ ਜਵਾਬੀ ਕਾਰਵਾਈ ਕਰਦੇ ਹੋਏ ਇਕ ਅੱਤਵਾਦੀ ਨੂੰ ਮਾਰ ਦਿੱਤਾ। ਹਮਲੇ ਵਿੱਚ ਇੱਕ ਸਿਪਾਹੀ ਅਤੇ ਪਰਸ਼ੋਤਮ ਕੁਮਾਰ ਦਾ ਚਾਚਾ ਜ਼ਖ਼ਮੀ ਹੋ ਗਿਆ। ਰਾਜੌਰੀ ‘ਚ ਅੱਜ ਦੂਜੇ ਦਿਨ ਵੀ ਤਲਾਸ਼ੀ ਮੁਹਿੰਮ ਜਾਰੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਹਿਲਾ ਏਸ਼ੀਆ ਕੱਪ ਵਿੱਚ ਅੱਜ ਭਾਰਤ ਅਤੇ ਨੇਪਾਲ ਵਿਚਾਲੇ ਮੁਕਾਬਲਾ: ਦੋਵੇਂ ਟੀਮਾਂ ਪਹਿਲੀ ਵਾਰ ਹੋਣਗੀਆਂ ਇੱਕ-ਦੂਜੇ ਦੇ ਸਾਹਮਣੇ

ਪੰਜਾਬ ਦੇ ਦੋ ਜ਼ਿਲ੍ਹਿਆਂ ਵਿੱਚ ਮੀਂਹ ਲਈ ਔਰੇਂਜ ਅਲਰਟ, 6 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ