ਨਵੀਂ ਦਿੱਲੀ, 25 ਜੁਲਾਈ 2024 – ਰਿਲਾਇੰਸ ਜਿਓ ਨੇ ਗਾਹਕਾਂ ਲਈ ਬਾਜ਼ਾਰ ‘ਚ ਇਕ ਹੋਰ ਸਸਤਾ ਫੀਚਰ ਫੋਨ ਲਾਂਚ ਕੀਤਾ ਹੈ। ਇਸ ਫੀਚਰ ਫੋਨ ਨੂੰ Jio Bharat J1 4G ਨਾਂ ਨਾਲ ਲਾਂਚ ਕੀਤਾ ਗਿਆ ਹੈ। ਪਿਛਲੇ ਸਾਲ ਯਾਨੀ 2023 ਵਿੱਚ, ਕੰਪਨੀ ਨੇ ਜੀਓ ਭਾਰਤ ਸੀਰੀਜ਼ ਲਾਂਚ ਕੀਤੀ ਸੀ ਅਤੇ ਉਦੋਂ ਤੋਂ ਹੁਣ ਤੱਕ ਇਸ ਸੀਰੀਜ਼ ਵਿੱਚ Bharat ਵੀ2, Bharat ਵੀ2 ਕਾਰਬਨ ਅਤੇ Bharat ਬੀ1 ਫੋਨ ਲਾਂਚ ਕੀਤੇ ਹਨ।
ਰਿਲਾਇੰਸ ਜਿਓ ਦੇ ਇਸ ਫੀਚਰ ਫੋਨ ਦੀ ਕੀਮਤ 1799 ਰੁਪਏ ਰੱਖੀ ਗਈ ਹੈ। ਜੇਕਰ ਤੁਸੀਂ ਵੀ ਇਸ ਫੋਨ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਕਿਫਾਇਤੀ ਫੋਨ ਈ-ਕਾਮਰਸ ਪਲੇਟਫਾਰਮ Amazon ਤੋਂ ਮਿਲ ਜਾਏਗਾ। ਇਸ ਫੋਨ ‘ਚ 208 ਇੰਚ ਦੀ ਵੱਡੀ ਸਕਰੀਨ ਹੈ ਅਤੇ ਇਸ ਫੋਨ ‘ਚ 2500 mAh ਦੀ ਪਾਵਰਫੁੱਲ ਬੈਟਰੀ ਦਾ ਸਪੋਰਟ ਵੀ ਹੈ। ਇਸ ਛੋਟੇ ਫ਼ੋਨ ਵਿੱਚ ਸਿਰਫ਼ ਇੱਕ ਨਹੀਂ ਬਲਕਿ ਕਈ ਖ਼ਾਸ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ ਇਸ ਫ਼ੋਨ ਵਿੱਚ ਤੁਸੀਂ ਆਪਣੀ ਖੇਤਰੀ ਭਾਸ਼ਾ ਵਿੱਚ 455 ਤੋਂ ਵੱਧ ਲਾਈਵ ਟੀਵੀ ਚੈਨਲਾਂ ਦਾ ਆਨੰਦ ਲੈ ਸਕਦੇ ਹੋ।
ਇੰਨਾ ਹੀ ਨਹੀਂ, ਰੋਜ਼ਾਨਾ ਦੀਆਂ ਚੀਜ਼ਾਂ ਦੇ ਭੁਗਤਾਨ ਲਈ ਇਸ ਫੀਚਰ ਫੋਨ ਵਿੱਚ JioPay ਸਪੋਰਟ ਵੀ ਉਪਲਬਧ ਹੈ, ਇਸ ਐਪ ਨਾਲ ਤੁਸੀਂ ਆਸਾਨੀ ਨਾਲ UPI ਪੇਮੈਂਟ ਕਰ ਸਕੋਗੇ ਅਤੇ ਕਿਸੇ ਵੀ QR ਕੋਡ ਨੂੰ ਸਕੈਨ ਕਰ ਸਕੋਗੇ। ਕ੍ਰਿਕਟ ਪ੍ਰੇਮੀ ਇਸ ਫੋਨ ਰਾਹੀਂ ਜੀਓ ਸਿਨੇਮਾ ‘ਤੇ ਮੁਫਤ ਲਾਈਵ ਮੈਚ ਦੇਖਣ ਦਾ ਵੀ ਆਨੰਦ ਲੈ ਸਕਦੇ ਹਨ।