ਗੁਰਦਾਸਪੁਰ, 25 ਜੁਲਾਈ 2024 – ਗੁਰਦਾਸਪੁਰ ਦੇ ਕਲਾਨੌਰ ਥਾਣਾ ਖੇਤਰ ਅਧੀਨ ਪੈਂਦੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਪਿੰਡ ਅਗਵਾਨ ਦੇ ਇੱਕ ਖੇਤ ਵਿੱਚੋਂ ਇੱਕ ਡਰੋਨ ਬਰਾਮਦ ਹੋਇਆ ਹੈ। ਜਿਸ ਖੇਤ ਤੋਂ ਡਰੋਨ ਬਰਾਮਦ ਹੋਇਆ ਹੈ, ਉਸ ਦਾ ਮਾਲਕ ਪਿੰਡ ਦੇ ਕਿਸਾਨ ਬਲਦੇਵ ਸਿੰਘ ਪੁੱਤਰ ਕਰਮ ਸਿੰਘ ਹੈ ਅਤੇ ਉਸ ਨੇ ਇਹ ਖੇਤ ਪਿੰਡ ਦੇ ਹੀ ਇੱਕ ਹੋਰ ਕਿਸਾਨ ਸੁਖਵਿੰਦਰ ਸਿੰਘ ਨੂੰ ਖੇਤੀ ਲਈ ਠੇਕੇ ‘ਤੇ ਦਿੱਤਾ ਹੋਇਆ ਹੈ।
ਵੀਰਵਾਰ ਸਵੇਰੇ ਕਰੀਬ 9 ਵਜੇ ਜਦੋਂ ਕਿਸਾਨ ਸੁਖਵਿੰਦਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਖੇਤਾਂ ‘ਚ ਗਿਆ ਤਾਂ ਉਸ ਨੇ ਖੇਤ ‘ਚ ਇਕ ਡਰੋਨ ਪਿਆ ਦੇਖਿਆ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਥਾਣਾ ਕਲਾਨੌਰ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਦੱਸਿਆ ਕਿ ਜਿਸ ਖੇਤ ਤੋਂ ਇਹ ਡਰੋਨ ਬਰਾਮਦ ਕੀਤਾ ਗਿਆ ਹੈ, ਉਹ ਖੇਤਾਂ ਵਿੱਚ ਫਸਲਾਂ ਬੀਜ ਕੇ ਪਾਣੀ ਨਾਲ ਭਰਿਆ ਹੋਇਆ ਸੀ। ਕਾਲੇ ਰੰਗ ਦਾ ਡਰੋਨ ਖੇਤ ਵਿੱਚ ਜਮ੍ਹਾਂ ਪਾਣੀ ਵਿੱਚ ਪਿਆ ਮਿਲਿਆ। ਡਰੋਨ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।