ਬਠਿੰਡਾ ‘ਚ ਸਪਾ ਸੈਂਟਰ ‘ਤੇ ਪੁਲਿਸ ਦਾ ਛਾਪਾ: 4 ਵਿਦੇਸ਼ੀ ਕੁੜੀਆਂ ਅਤੇ ਮੁੰਡੇ ਕਾਬੂ

ਬਠਿੰਡਾ, 28 ਜੁਲਾਈ 2024 – ਬਠਿੰਡਾ ਦੀ ਨਾਰਥ ਸਟੇਟ ਵਿੱਚ ਚੱਲ ਰਹੇ ਸਪਾ ਸੈਂਟਰ ਵਿੱਚ ਪੁਲੀਸ ਨੇ ਛਾਪਾ ਮਾਰ ਕੇ ਚਾਰ ਵਿਦੇਸ਼ੀ ਕੁੜੀਆਂ ਤੇ ਕੁਝ ਲੜਕਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਸਪਾ ਸੈਂਟਰ ‘ਚ ਕਰੀਬ 5 ਘੰਟੇ ਤੱਕ ਚੱਲੇ ਸਰਚ ਆਪਰੇਸ਼ਨ ਤੋਂ ਬਾਅਦ ਪੁਲਸ ਨੇ ਵਿਦੇਸ਼ੀ ਲੜਕੀਆਂ ਅਤੇ ਲੜਕਿਆਂ ਨੂੰ ਹਿਰਾਸਤ ‘ਚ ਲਿਆ।

ਜਾਣਕਾਰੀ ਅਨੁਸਾਰ ਡੀਐਸਪੀ ਦੀ ਨਿਗਰਾਨੀ ਹੇਠ ਦੇਰ ਰਾਤ ਇਸ ਸਪਾ ਸੈਂਟਰ ’ਤੇ ਛਾਪੇਮਾਰੀ ਕੀਤੀ ਗਈ। ਤਿੰਨ ਗੱਡੀਆਂ ਵਿੱਚ ਆਈ ਪੁਲੀਸ ਟੀਮ ਵਿੱਚ ਇੱਕ ਮਹਿਲਾ ਪੁਲੀਸ ਮੁਲਾਜ਼ਮ ਵੀ ਸ਼ਾਮਲ ਸੀ। ਥਾਣਾ ਕੈਂਟ ਦੇ ਐਸਐਚਓ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਨਾਰਥ ਸਟੇਟ ਬਲੂਮ ਡੇ ਸੈਲੂਨ ਐਂਡ ਸਪਾ ਸੈਂਟਰ ਸਬੰਧੀ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਤੋਂ ਬਾਅਦ ਦੇਰ ਰਾਤ ਸਪਾ ਸੈਂਟਰ ‘ਤੇ ਛਾਪਾ ਮਾਰਿਆ ਗਿਆ।

ਉਸ ਨੇ ਦੱਸਿਆ ਕਿ ਸਪਾ ਸੈਂਟਰ ਦੀ ਆੜ ਵਿੱਚ ਵਿਦੇਸ਼ੀ ਲੜਕੀਆਂ ਨੂੰ ਅਨੈਤਿਕ ਕੰਮ ਕਰਵਾਇਆ ਜਾ ਰਿਹਾ ਸੀ । ਪੁਲੀਸ ਨੇ ਛਾਪਾ ਮਾਰ ਕੇ 4 ਵਿਦੇਸ਼ੀ ਕੁੜੀਆਂ ਤੇ ਕੁਝ ਲੜਕਿਆਂ ਨੂੰ ਹਿਰਾਸਤ ਵਿੱਚ ਲਿਆ। ਪੁਲੀਸ ਨੇ ਸਪਾ ਸੈਂਟਰ ਦੇ ਮਾਲਕ ਅਤੇ ਮੈਨੇਜਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਦੱਸਿਆ ਕਿ ਬਠਿੰਡਾ ਵਿੱਚ ਹੋਰ ਵੀ ਕਈ ਸਪਾ ਸੈਂਟਰ ਚੱਲ ਰਹੇ ਹਨ, ਜਿਨ੍ਹਾਂ ਖ਼ਿਲਾਫ਼ ਪੁਲੀਸ ਕਾਰਵਾਈ ਕਰਨ ਦੀ ਤਿਆਰੀ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਹਤ ਵਿਭਾਗ ਨੂੰ ਮਿਲੀਆਂ 58 ਨਵੀਆਂ ਐਂਬੂਲੈਂਸਾਂ, CM ਮਾਨ ਨੇ ਦਿੱਤੀ ਹਰੀ ਝੰਡੀ

ਪੈਰਿਸ ਓਲੰਪਿਕ: 10 ਮੀਟਰ ਏਅਰ ਪਿਸਟਲ ਵਿੱਚ ਭਾਰਤ ਨੂੰ ਪਹਿਲਾ ਤਮਗਾ: ਮਨੂ ਭਾਕਰ ਨੇ ਜਿੱਤਿਆ ਕਾਂਸੀ ਦਾ ਤਗਮਾ