ਹਰਿਆਣਾ ਦੇ ਜਗਮਾਲਵਾਲੀ ਡੇਰਾ ਮੁਖੀ ਮਹਾਰਾਜ ਬਹਾਦਰ ਚੰਦ ‘ਵਕੀਲ ਸਾਹਬ’ ਦਾ ਦੇਹਾਂਤ

  • ਪਿਛਲੇ 1 ਸਾਲ ਤੋਂ ਸਨ ਬਿਮਾਰ
  • 3 ਤੋਂ 4 ਅਗਸਤ ਤੱਕ ਹੋਣ ਵਾਲਾ ਸਾਲਾਨਾ ਸਮਾਗਮ ਰੱਦ

ਸਿਰਸਾ, 1 ਅਗਸਤ 2024 – ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਡੇਰਾ ਜਗਮਾਲ ਵਾਲੀ ਦੇ ਮੁਖੀ ਮਹਾਰਾਜ ਬਹਾਦਰ ਚੰਦ ਵਕੀਲ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਨ੍ਹਾਂ ਦੀ ਸਿਹਤ ਪਿਛਲੇ ਕਈ ਦਿਨਾਂ ਤੋਂ ਠੀਕ ਨਹੀਂ ਸੀ। ਡੇਰਾ ਮੁਖੀ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਦਿੱਲੀ ਦੇ ਮੈਕਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਸੰਤ ਵਕੀਲ ਕਰੀਬ ਇੱਕ ਸਾਲ ਤੋਂ ਬਿਮਾਰ ਸਨ।

ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਅੱਜ ਬਾਅਦ ਦੁਪਹਿਰ ਕਰੀਬ 3.30 ਵਜੇ ਜਗਮਾਲਵਾਲੀ ਡੇਰੇ ਵਿਖੇ ਲਿਆਂਦਾ ਜਾਵੇਗਾ। ਡੇਰਾ ਮੁਖੀ ਦੇ ਦਿਹਾਂਤ ਦੀ ਖ਼ਬਰ ਕਾਰਨ ਡੇਰੇ ਦਾ 3 ਤੋਂ 4 ਅਗਸਤ ਤੱਕ ਹੋਣ ਵਾਲਾ ਸਾਲਾਨਾ ਜੋੜ ਮੇਲਾ ਰੱਦ ਕਰ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਡੇਰੇ ਵਿੱਚ ਕੋਈ ਸਾਲਾਨਾ ਜੋੜ ਮੇਲਾ ਨਹੀਂ ਹੋ ਰਿਹਾ ਹੈ।

ਡੇਰਾ ਮੁਖੀ ਦੀ ਗੰਭੀਰ ਹਾਲਤ ਕਾਰਨ ਉਨ੍ਹਾਂ ਦੇ ਸ਼ਰਧਾਲੂਆਂ ਵਿੱਚ ਚਿੰਤਾ ਦਾ ਮਾਹੌਲ ਸੀ। ਇਸ ਸਬੰਧੀ ਡੇਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਸਿਹਤ ਬੁਲੇਟਿਨ ਜਾਰੀ ਕਰਕੇ ਸ਼ਰਧਾਲੂਆਂ ਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ। 31 ਜੁਲਾਈ ਨੂੰ ਡੇਰਾ ਪ੍ਰਬੰਧਕਾਂ ਨੇ ਹੈਲਥ ਬੁਲੇਟਿਨ ਜਾਰੀ ਕੀਤਾ ਸੀ।

ਜਿਸ ਵਿੱਚ ਕਿਹਾ ਗਿਆ ਸੀ ਕਿ ਸਤਿਗੁਰੂ ਦੇ ਪਿਆਰੇ ਸ਼ਰਧਾਲੂ ਪਰਮ ਪੂਜਯ ਮਹਾਰਾਜ ਜੀ ਦਾ ਬਹੁਤ ਹੀ ਤਜਰਬੇਕਾਰ ਅਤੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੀ ਸਿਹਤ ਦੀ ਹਾਲਤ ਸਥਿਰ ਬਣੀ ਹੋਈ ਹੈ। ਇਸ ਲਈ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਦਰਸ਼ਨਾਂ ਲਈ ਆਉਣ ਦੀ ਬਜਾਏ ਮਹਾਰਾਜ ਜੀ ਦੇ ਜਲਦੀ ਠੀਕ ਹੋਣ ਲਈ ਅਰਦਾਸ ਕਰਨ, ਜਿੰਨਾ ਹੋ ਸਕੇ ਸਿਮਰਨ ਕਰੋ ਅਤੇ ਅਫਵਾਹਾਂ ‘ਤੇ ਧਿਆਨ ਨਾ ਦਿਓ।

ਸੰਤ ਬਹਾਦਰ ਚੰਦ (ਵਕੀਲ ਸਾਹਿਬ ਜੀ) ਮੂਲ ਰੂਪ ਵਿੱਚ ਪਿੰਡ ਚੌਟਾਲਾ ਦੇ ਵਸਨੀਕ ਹਨ। ਉਨ੍ਹਾਂ ਦਾ ਜਨਮ 10 ਦਸੰਬਰ 1944 ਨੂੰ ਪਿੰਡ ਚੌਟਾਲਾ ਵਿਖੇ ਹੋਇਆ। ਉਸ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਵਿੱਚ ਹੀ ਕੀਤੀ। ਸਕੂਲ ਪਾਸ ਕਰਨ ਤੋਂ ਬਾਅਦ, ਉਸਨੇ ਦਯਾਨੰਦ ਕਾਲਜ, ਹਿਸਾਰ ਵਿੱਚ ਦਾਖਲਾ ਲਿਆ।

ਜਿੱਥੇ ਉਹ ਲਾਜਪਤ ਰਾਏ ਹੋਸਟਲ ਵਿੱਚ ਰਹੇ ਅਤੇ ਆਰੀਆ ਸਮਾਜ ਪ੍ਰਚਾਰਨੀ ਸਭਾ ਦੇ ਪ੍ਰਧਾਨ ਬਣੇ। ਫਿਰ ਉਨ੍ਹਾਂ ਨੇ ਲਾਅ ਕਾਲਜ, ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਕੀਤੀ। ਸਾਲ 1968 ਵਿਚ ਕਾਨੂੰਨ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਡੇਰਾ ਜਗਮਾਲਵਾਲੀ ਵਿਚ ਸ਼ਾਮਲ ਹੋ ਗਏ। 9 ਅਗਸਤ 1998 ਨੂੰ ਸੰਤ ਬਹਾਦਰ ਚੰਦ ਨੂੰ ਡੇਰੇ ਦੀ ਗੱਦੀ ਸੌਂਪੀ ਗਈ ਅਤੇ ਉਦੋਂ ਤੋਂ ਉਹ ਮਸਤਾਨਾ ਸ਼ਾਹ ਬਲੋਚਿਸਤਾਨੀ ਡੇਰਾ ਜਗਮਾਲਵਾਲੀ ਦੇ ਮੁਖੀ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰਵਨੀਤ ਬਿੱਟੂ ਨੂੰ ਰਾਜ ਸਭਾ ਭੇਜਣ ਦੀ ਤਿਆਰੀ: ਹਰਿਆਣਾ ਤੋਂ ਚੋਣ ਮੈਦਾਨ ‘ਚ ਉਤਾਰਨ ਦੀ ਸੰਭਾਵਨਾ

ਨਵਾਂਸ਼ਹਿਰ ‘ਚ ਨੌਜਵਾਨ ਦਾ ਕਤਲ: 200 ਰੁਪਏ ਨੂੰ ਲੈ ਕੇ ਹੋਇਆ ਸੀ ਝਗੜਾ