- 50 ਮੀਟਰ ਰਾਈਫਲ ਸ਼ੂਟਿੰਗ ‘ਚ ਜਿੱਤਿਆ ਬ੍ਰਾਊਨ ਮੈਡਲ
ਨਵੀਂ ਦਿੱਲੀ, 1 ਅਗਸਤ 2024 – ਪੈਰਿਸ ਓਲੰਪਿਕ ‘ਚ ਬੁੱਧਵਾਰ ਨੂੰ ਭਾਰਤ ਨੂੰ ਤੀਜਾ ਤਮਗਾ ਮਿਲਿਆ। ਭਾਰਤ ਦੇ ਸਵਪਨਿਲ ਕੁਸਾਲੇ ਨੇ ਇਤਿਹਾਸ ਰਚ ਦਿੱਤਾ ਹੈ। ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਨੇ ਪੁਰਸ਼ ਵਰਗ ਦੇ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਸਵਪਨਿਲ ਨੇ ਕੁੱਲ 451.4 ਅੰਕ ਹਾਸਲ ਕੀਤੇ। ਖਾਸ ਗੱਲ ਇਹ ਹੈ ਕਿ ਭਾਰਤ ਨੇ ਇਸ ਸਾਲ ਦੇ ਓਲੰਪਿਕ ਵਿੱਚ ਹੁਣ ਤੱਕ ਤਿੰਨੋਂ ਤਗਮੇ ਸਿਰਫ਼ ਨਿਸ਼ਾਨੇਬਾਜ਼ੀ ਈਵੈਂਟ ਵਿੱਚ ਹੀ ਜਿੱਤੇ ਹਨ।
ਸਵਪਨਿਲ ਨੇ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨ ਨਿਸ਼ਾਨੇਬਾਜ਼ੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਪਹਿਲੀ ਵਾਰ ਕਿਸੇ ਭਾਰਤੀ ਨਿਸ਼ਾਨੇਬਾਜ਼ ਨੇ ਓਲੰਪਿਕ ਦੇ 50 ਮੀਟਰ ਰਾਈਫਲ 3 ਪੋਜ਼ੀਸ਼ਨ ਈਵੈਂਟ ਵਿੱਚ ਤਮਗਾ ਜਿੱਤਿਆ ਹੈ।
ਮੈਡਲ ਜਿੱਤਣ ਤੋਂ ਬਾਅਦ ਸਵਪਨਿਲ ਨੇ ਕਿਹਾ, ‘ਮੈਂ ਬਹੁਤ ਖੁਸ਼ ਹਾਂ ਕਿ ਮੈਂ ਦੇਸ਼ ਲਈ ਮੈਡਲ ਜਿੱਤਿਆ। ਫਾਈਨਲ ਦੌਰਾਨ ਮੈਂ ਬਹੁਤ ਘਬਰਾ ਗਿਆ ਸੀ, ਮੇਰੇ ਦਿਲ ਦੀ ਧੜਕਣ ਵਧ ਗਈ ਸੀ।