ਚੰਡੀਗਡ੍ਹ, 1 ਅਗਸਤ 2024 – ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 8 ਆਈਏਐਸ ਅਤੇ 4 ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।
ਸੀਨੀਅਰ ਆਈਏਅੇਸ ਅਧਿਕਾਰੀ ਸ੍ਰੀ ਟੀਵੀਐਸਐਨ ਪ੍ਰਸਾਦ ਨੂੰ ਹਰਿਆਣਾ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੁੰ ਆਮ ਪ੍ਰਸਾਸ਼ਨ, ਮਾਨਵ ਸੰਸਾਧਨ, ਪਰਸੋਨਲ , ਸਿਖਲਾਈ, ਸੰਸਦੀ ਕਾਰਜ, ਵਿਜੀਲੈਂਸ ਵਿਭਾਗ ਅਤੇ ਪ੍ਰਭਾਰੀ ਯੋਜਨਾ ਤਾਲਮੇਲ ਦੇ ਸਕੱਤਰ ਦੀ ਜਿਮੇਵਾਰੀ ਸੌਂਪੀ ਗਈ ਹੈ। ਨਾਲ ਹੀ, ਉਨ੍ਹਾਂ ਨੂੰ ਚੀਫ ਰੇਂਜੀਡੇਂਟ ਕਮਿਸ਼ਨਰ , ਹਰਿਆਣਾ ਭਵਨ, ਨਵੀਂ ਦਿੱਲੀ ਵੀ ਲਗਾਇਆ ਗਿਆ ਹੈ।
ਮਨੀ ਰਾਮ ਸ਼ਰਮਾ ਨੂੰ ਆਯੂਸ਼ਮਾਨ ਭਾਰਤ ਹਰਿਆਣਾ ਸਿਹਤ ਸਰੰਖਣ ਅਥਾਰਿਟੀ ਦਾ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਗ੍ਰਹਿ ਵਿਭਾਗ ਦਾ ਵਿਸ਼ੇਸ਼ ਸਕੱਤਰ ਲਗਾਇਆ ਗਿਆ ਹੈ।
ਸ਼ਹਿਰੀ ਸਥਾਨਕ ਵਿਭਾਗ ਦੇ ਨਿਦੇਸ਼ਕ ਅਤੇ ਵਿਸ਼ੇਸ਼ ਸਕੱਤਰ ਅਤੇ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਅਤੇ ਰਾਜ ਅਰਬਨ ਡਿਵੇਲਪਮੈਂਟ ਅਥਾਰਿਟੀ ਦੇ ਮਿਸ਼ਨ ਨਿਦੇਸ਼ਕ ਸ੍ਰੀ ਯੱਸ਼ ਪਾਲ ਨੂੰ ਉਨ੍ਹਾਂ ਦੇ ਮੌਜੂਦਾ ਕਾਰਜਭਾਰ ਤੋਂ ਇਲਾਵਾ ਭੂਮੀ ਜੋਤ ਚੱਕਬੰਦੀ ਅਤੇ ਭੂ-ਰਿਕਾਰਡ ਅਤੇ ਵਿਸ਼ੇਸ਼ ਅਧਿਕਾਰੀ (ਮੁੱਖ ਦਫਤਰ) ਅਤੇ ਵਿਸ਼ੇਸ਼ ਐਲਏਓ ਅਤੇ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੇ ਵਿਸ਼ੇਸ਼ ਸਕੱਤਰ ਦਾ ਕਾਰਜਭਾਰ ਸੌਂਪਿਆ ਗਿਆ ਹੈ।
ਨਿਯੁਕਤੀ ਦੀ ਉਡੀਕ ਰਹੇ ਰਹੇ ਡਾ. ਸ਼ਾਲੀਨ ਨੂੰ ਸੈਰ-ਸਪਾਟਾ ਵਿਭਾਗ ਦਾ ਨਿਦੇਸ਼ਕ ਅਤੇ ਵਿਸ਼ੇਸ਼ ਸਕੱਤਰ ਲਗਾਇਆ ਗਿਆ ਹੈ।
ਆਮਨਾ ਤਸਨੀਮ ਨੁੰ ਕੰਫੈਡ ਦਾ ਪ੍ਰਬੰਧ ਨਿਦੇਸ਼ਕ ਅਤੇ ਹਰਿਆਣਾ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦਾ ਸਕੱਤਰ ਲਗਾਇਆ ਗਿਆ ਹੈ।
ਨਿਯੁਕਤੀ ਦੀ ਉਡੀਕ ਕਰ ਰਹੇ ਸ੍ਰੀ ਰਾਮ ਕੁਮਾਰ ਸਿੰਘ ਨੂੰ ਅੰਬਾਲਾ ਦਾ ਜਿਲ੍ਹਾ ਨਗਰ ਕਮਿਸ਼ਨਰ ਅਤੇ ਨਗਰ ਨਿਗਮ ਅੰਬਾਲਾ ਦਾ ਕਮਿਸ਼ਨਰ ਲਗਾਇਆ ਗਿਆ ਹੈ।
ਸੰਗੀਤਾ ਤੇਤਰਵਾਲ ਨੂੰ ਕਿਰਤ ਕਮਿਸ਼ਨਰ ਹਰਿਆਣਾ ਅਤੇ ਕਿਰਤ ਵਿਭਾਗ ਦਾ ਵਿਸ਼ੇਸ਼ ਸਕੱਤਰ ਲਗਾਇਆ ਗਿਆ ਹੈ।
ਨੇਹਾ ਸਿੰਘ ਨੂੰ ਵਧੀਕ ਰੇਂਜੀਡੈਂਟ ਕਮਿਸ਼ਨਰ ਹਰਿਆਣਾ ਭਵਨ ਨਵੀਂ ਦਿੱਲੀ ਲਗਾਇਆ ਗਿਆ ਹੈ।
ਤਬਾਦਲਾ ਕੀਤੇ ਐਚਸੀਐਸ ਅਧਿਕਾਰੀਆਂ ਵਿਚ ਸ੍ਰੀ ਨਵੀਨ ਕੁਮਾਰ ਆਹੁਜਾ ਨੂੰ ਹਰਿਆਣਾ ਰਾਜ ਖੇਤੀਬਾੜੀ ਮਾਰਕਟਿੰਗ ਬੋਰਡ, ਪੰਚਕੂਲਾ ਦਾ ਸਕੱਤਰ ਲਗਾਇਆ ਗਿਆ ਹੈ।
ਵਿਰੇਂਦਰ ਚੌਧਰੀ ਨੂੰ ਸਹਿਕਾਰੀ ਖੰਡ ਮਿੱਲ, ਸ਼ਾਹਬਾਦ ਦਾ ਪ੍ਰਬੰਧ ਨਿਦੇਸ਼ਕ ਲਗਾਇਆ ਗਿਆ ਹੈ।
ਇੰਦਰਜੀਤ ਨੂੰ ਹਰਿਆਣਾ ਸੈਰ-ਸਪਾਟਾ ਵਿਕਾਸ ਨਿਗਮ ਦਾ ਮਹਾਪ੍ਰਬੰਧਕ ਲਗਾਇਆ ਗਿਆ ਹੈ।
ਰਾਜੀਵ ਪ੍ਰਸਾਦ ਨੂੰ ਸੰਯੁਕਤ ਆਬਕਾਰੀ ਅਤੇ ਕਰਾਧਾਨ ਕਮਿਸ਼ਨਰ ਹਰਿਆਣਾ ਲਗਾਇਆ ਗਿਆ ਹੈ।