ਫਤਹਿਗੜ੍ਹ ਸਾਹਿਬ, 4 ਅਗਸਤ 2024 – ਫਤਿਹਗੜ੍ਹ ਸਾਹਿਬ ‘ਚ ਪੰਜਾਬ ਯੂਨੀਵਰਸਿਟੀ ਦੀ ਲਾਅ ਦੀ ਵਿਦਿਆਰਥਣ ਨਾਲ ਇੱਕ ਆਟੋ ਚਾਲਕ ਵੱਲੋਂ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਵਿਦਿਆਰਥਣ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਤੋਂ ਬਾਅਦ ਆ ਰਹੀ ਤਾਂ ਉਹ ਇੱਕ ਆਟੋ ‘ਚ ਬੈਠ ਗਈ ਅਤੇ ਜਿਸ ਤੋਂ ਬਾਅਦ ਆਟੋ ਚਾਲਕ ਨੇ ਛੇੜਛਾੜ ਕੀਤੀ। ਜਦੋਂ ਵਿਦਿਆਰਥਣ ਨੇ ਛੇੜਛਾੜ ਦਾ ਵਿਰੋਧ ਕੀਤਾ ਤਾਂ ਉਸ ਨੇ ਗਲਤ ਇਰਾਦੇ ਨਾਲ ਉਸ ਦੀ ਬਾਂਹ ਫੜ ਲਈ। ਜਿਵੇਂ ਹੀ ਵਿਦਿਆਰਥਣ ਨੇ ਰੌਲਾ ਪਾਇਆ ਤਾਂ ਮੁਲਜ਼ਮ ਨੇ ਆਪਣੇ ਆਪ ਨੂੰ ਨਿਹੰਗ ਗਰੁੱਪ ਨਾਲ ਸਬੰਧਤ ਦੱਸਦਿਆਂ ਹੋਇਆਂ ਉਥੋਂ ਫ਼ਰਾਰ ਹੋ ਗਿਆ।
ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਦੀ ਮਦਦ ਨਾਲ ਮੁਲਜ਼ਮ ਦੀ ਪਛਾਣ ਕਰ ਲਈ ਗਈ ਹੈ। ਮੁਲਜ਼ਮ ਦਾ ਨਾਂ ਹਰਵਿੰਦਰ ਸਿੰਘ ਹੈ, ਜੋ ਰੂਪਨਗਰ ਜ਼ਿਲ੍ਹੇ ਦੇ ਢੋਲਣਮਾਜਰਾ ਦਾ ਰਹਿਣ ਵਾਲਾ ਹੈ। ਲਾਅ ਵਿਦਿਆਰਥਣ ਹਰਿਆਣਾ ਦੀ ਰਹਿਣ ਵਾਲੀ ਹੈ। ਵਿਦਿਆਰਥਣ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਤੋਂ ਬਾਅਦ ਪੈਦਲ ਹੀ ਖੰਡਾ ਚੌਕ ਵੱਲ ਆ ਰਹੀ ਸੀ, ਜਦੋਂ ਆਟੋ ਉਸ ਦੇ ਨੇੜੇ ਆ ਕੇ ਰੁਕਿਆ ਤੇ ਵਿਦਿਆਰਥਣ ਨੂੰ ਬਿਠਾ ਲਿਆ।