ਨਵੀਂ ਦਿੱਲੀ, 4 ਅਗਸਤ 2024 – ਪਤਨੀ-ਪਤੀ ਦੇ ਇਕ ਦੂਜੇ ਉਤੇ ਸ਼ੱਕ ਕਰਨ ਦਾ ਇਕ ਤਰ੍ਹਾਂ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ ਪਤਨੀ ਨੂੰ ਪਤੀ ਉਤੇ ਐਨਾਂ ਸ਼ੱਕ ਹੈ ਕਿ ਉਸ ਨੇ ਪਤੀ ਦਾ ਝੂਠ ਫੜ੍ਹਨ ਲਈ ਘਰ ਹੀ ਝੂਠ ਫੜ੍ਹਨ ਵਾਲੀ ਮਸ਼ੀਨ ਲਿਆਂਦੀ।
ਅਸਲ ‘ਚ ਇਕ ਡੇਬੀ ਵੁੱਡ ਨਾ ਦੀ ਔਰਤ ਨੂੰ ਇਕ ਸਿੰਡਰੋਮ ਨਾਂ ਦੀ ਬਿਮਾਰੀ ਹੈ ਜਿਸ ਕਾਰਨ ਉਸ ਦਾ ਵਿਵਹਾਰ ਅਜਿਹਾ ਹੋ ਗਿਆ ਹੈ। ਇਹ ਜਾਂਚ ‘ਚ ਸਾਹਮਣੇ ਆਇਆ ਹੈ ਕਿ ਓਥੇਲੋ ਸਿੰਡਰੋਮ ਨਾਂਅ ਦੀ ਇੱਕ ਬਿਮਾਰੀ ਹੈ ਜਿਸ ਕਾਰਨ ਈਰਖਾ ਅਤੇ ਸ਼ੱਕ ਨੂੰ ਵਧਾਵਾ ਮਿਲਦਾ ਹੈ। ਇਸ ਕਾਰਨ ਉਹ ਆਪਣੇ ਪਤੀ ਨਾਲ ਅਜਿਹਾ ਵਿਵਹਾਰ ਕਰਦੀ ਹੈ।
ਇਸ ਬਿਮਾਰੀ ਕਾਰਨ ਡੇਬੀ ਵੁੱਡ ਨੂੰ ਆਪਣੇ ਪਤੀ ਡੇਬੀ ਉਤੇ ਭਰੋਸਾ ਨਹੀਂ ਹੈ। 52 ਸਾਲਾ ਡੇਬੀ ਵੁੱਡ ਦੀ ਆਪਣੇ ਪਤੀ 2011 ਵਿੱਚ ਸਟੀਵ ਨਾਲ ਮੁਲਾਕਾਤ ਹੋਈ। ਦੋਵਾਂ ਨੂੰ ਪਿਆਰ ਹੋ ਗਿਆ, ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਜਦੋਂ ਡੇਬੀ ਵੁੱਡ ‘ਚ ਇਸ ਬਿਮਾਰੀ ਦੇ ਲੱਛਣ ਆਉਣ ਲੱਗੇ ਤਾਂ ਜਦੋਂ ਵੀ ਪਤੀ ਕੰਮ ਤੋਂ ਘਰ ਆਉਂਦਾ ਤਾਂ ਡੇਬੀ ਉਸ ਤੋਂ ਚੰਗੀ ਤਰ੍ਹਾਂ ਪੁੱਛ ਪੜਤਾਲ ਕਰਦੀ। ਪਤੀ ਕੋਈ ਝੂਠ ਨਾ ਬੋਲੇ ਇਸ ਲਈ ਝੂਠ ਫੜ੍ਹਨ ਵਾਲੀ ਮਸ਼ੀਨ ਮੰਗਵਾ ਲਈ।
ਜਦੋਂ ਉਸਦਾ ਪਤੀ ਬਾਹਰੋਂ ਘਰ ਆਉਂਦਾ ਤਾਂ ਉਹ ਪਤੀ ਦਾ ਮਸ਼ੀਨ ਨਾਲ ਟੈਸਟ ਕਰਦੀ ਤਾਂ ਜੋ ਉਸ ਦਾ ਪਤੀ ਝੂਠ ਨਾ ਬੋਲੇ। ਇਹ ਹੀ ਨਹੀਂ ਉਸ ਨੇ ਲੈਪਟਾਪ ’ਤੇ ਚਾਈਲਡ ਪਰੂਫ ਫਿਲਟ ਲਗਾਏ ਹੋਏ ਸਨ ਤਾਂ ਜੋ ਉਸਦੇ ਪਤਾ ਦੇ ਈਮੇਲ, ਖਾਤੇ ਅਤੇ ਫੋਨ ਉਤੇ ਨਜ਼ਰ ਰੱਖ ਸਕੇ।