- ਦੇਸ਼ ਤੋਂ ਮੰਗੀ ਮਾਫੀ, ਕਿਹਾ- ਮੈਂ ਪੂਰੀ ਕੋਸ਼ਿਸ਼ ਕੀਤੀ
ਨਵੀਂ ਦਿੱਲੀ, 8 ਜੁਲਾਈ 2024 – ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਪੈਰਿਸ ਓਲੰਪਿਕ ‘ਚ ਤਮਗਾ ਜਿੱਤਣ ‘ਚ ਅਸਫਲ ਰਹੀ। ਉਹ ਵੇਟਲਿਫਟਿੰਗ ਦੇ 49 ਕਿਲੋ ਵਰਗ ਵਿੱਚ ਚੌਥੇ ਸਥਾਨ ’ਤੇ ਰਹੀ। ਭਾਰਤੀ ਓਲੰਪਿਕ ਸੰਘ ਨੇ ਘਟਨਾ ਤੋਂ ਬਾਅਦ ਇੱਕ ਵੀਡੀਓ ਜਾਰੀ ਕੀਤਾ। ਜਿਸ ਵਿੱਚ ਮੀਰਾਬਾਈ ਨੇ ਕਿਹਾ ਕਿ ਮੈਂ ਆਪਣੀ ਪੂਰੀ ਕੋਸ਼ਿਸ਼ ਕੀਤੀ ਪਰ ਮੈਡਲ ਮੇਰੇ ਤੋਂ ਦੂਰ ਰਿਹਾ। ਅਗਲੀ ਵਾਰ ਮੈਂ ਹੋਰ ਮਿਹਨਤ ਕਰਾਂਗੀ।
ਟੋਕੀਓ ‘ਚ ਚਾਂਦੀ ਦਾ ਤਗ਼ਮਾ ਜੇਤੂ ਮੀਰਾਬਾਈ ਨੇ ਦੱਖਣੀ ਪੈਰਿਸ ਏਰੀਨਾ ਵਿੱਚ ਕੁੱਲ 199 ਕਿਲੋ ਭਾਰ ਚੁੱਕਿਆ ਅਤੇ ਚੌਥੇ ਸਥਾਨ ’ਤੇ ਰਹੀ। ਚੀਨ ਦੀ ਹੂ ਜਿਹੁਈ ਨੇ 206 ਕਿਲੋਗ੍ਰਾਮ ਭਾਰ ਚੁੱਕ ਕੇ ਓਲੰਪਿਕ ਰਿਕਾਰਡ ਨਾਲ ਸੋਨ ਤਮਗਾ ਜਿੱਤਿਆ। ਰੋਮਾਨੀਆ ਦੀ ਮਿਹਾਏਲਾ ਵੈਲਨਟੀਨਾ (205 ਕਿਲੋ) ਨੇ ਚਾਂਦੀ ਅਤੇ ਥਾਈਲੈਂਡ ਦੀ ਖਾਂਬਾਓ ਸੁਲੋਚਨਾ ਨੇ 200 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਜਿੱਤਿਆ।