ਗੁਰਦਾਸਪੁਰ, 9 ਅਗਸਤ 2024 – ਦੀਨਾਨਗਰ ਨੇੜੇ ਪੈਂਦੇ ਪਿੰਡ ਧਮਰਾਈ ਨਹਿਰ ਤੇ ਬਣੇ ਪੁੱਲ ਵਿੱਚ ਵੱਡਾ ਪਾੜ ਪੈਣ ਕਾਰਨ ਨੇੜਲੇ ਪੈਂਦੇ ਪਿੰਡਾਂ ਦੇ ਲੋਕਾਂ ਚ ਡਰ ਦਾ ਮਾਹੌਲ ਪੈਦਾ ਹੋ ਗਿਆ। ਪੁਲ ਪ੍ਰਭਾਵਿਤ ਹੋਣ ਤੋਂ ਬਾਅਦ ਹਲਕੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਪੁਲ ਤੇ ਪਏ ਪਾੜ ਨੂੰ ਜਲਦੀ ਠੀਕ ਕੀਤਾ ਜਾਵੇ।
ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੇ ਪੁੱਲ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਪਰ ਪਿੰਡ ਵਾਸੀਆਂ ਨੇ ਅਰੋਪ ਲਗਾਏ ਕੀ ਛੋਟੇ ਪੁੱਲ ਨੇੜੇ ਇੱਕ ਵੱਡਾ ਲੋਹੇ ਦਾ ਪੁਲ ਬਣਾਇਆ ਗਿਆ ਹੈ ਜੌ ਅਜੇ ਤੱਕ ਪੀਡਬਲਯੂਡੀ ਦੇ ਅਧਿਕਾਰੀਆਂ ਨੇ ਸ਼ੁਰੂ ਨਹੀਂ ਕੀਤਾ। ਉਹਨਾਂ ਕਿਹਾ ਕਿ ਛੋਟੇ ਪੁਲ ਵਿੱਚ ਪਾੜ ਪੈਣ ਤੋਂ ਬਾਅਦ ਜਦੋਂ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਵੱਡੇ ਪੁੱਲ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਜਾਏ ਤਾਂ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋ ਬਾਅਦ ਪਿੰਡ ਵਾਸੀਆਂ ਨੂੰ ਵੱਡੇ ਪੁੱਲ ਨੂੰ ਆਪਣੇ ਆਪ ਹੀ ਖੋਲ੍ਹ ਦਿੱਤਾ। ਉਹਨਾਂ ਕਿਹਾ ਕਿ ਪੀਡਬਲਯੂਡੀ ਅਧਿਕਾਰੀਆਂ ਦੀ ਲਾਪਰਵਾਹੀ ਕਰਕੇ ਵੱਡਾ ਹਾਦਸਾ ਵਾਪਰ ਸਕਦਾ ਹੈ।