ਭਾਖੜਾ ਨਹਿਰ ‘ਚ ਡੁੱਬੇ ਦੋ ਨਾਬਾਲਗ ਦੋਸਤ: ਇਕ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਦੂਜੇ ਨੇ ਵੀ ਮਾਰੀ ਛਾਲ

ਪਟਿਆਲਾ, 11 ਅਗਸਤ 2024 – ਗਰਮੀ ਕਾਰਨ ਭਾਖੜਾ ਨਹਿਰ ਵਿੱਚ ਨਹਾਉਣ ਗਏ ਦੋ ਨਾਬਾਲਗ ਦੋਸਤ ਨਹਿਰ ਵਿੱਚ ਡੁੱਬ ਗਏ। ਪਾਣੀ ਦੇ ਤੇਜ਼ ਬਹਾਅ ‘ਚ ਛਾਲ ਮਾਰਨ ਵਾਲੇ 14 ਸਾਲਾ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਉਸ ਦਾ 17 ਸਾਲਾ ਦੋਸਤ ਵੀ ਡੁੱਬ ਗਿਆ। ਇਹ ਘਟਨਾ ਸ਼ਨੀਵਾਰ ਦੇਰ ਸ਼ਾਮ ਪਿੰਡ ਅਬਲੋਵਾਲ ਕੋਲੋਂ ਲੰਘਦੀ ਭਾਖੜਾ ਨਹਿਰ ਵਿੱਚ ਵਾਪਰੀ। ਨਹਿਰ ਵਿੱਚ ਡੁੱਬਣ ਵਾਲੇ ਦੋਸਤਾਂ ਦੀ ਪਛਾਣ 14 ਸਾਲਾ ਕਰਨ ਅਤੇ 17 ਸਾਲਾ ਸਾਹਿਲ ਵਜੋਂ ਹੋਈ ਹੈ, ਜਿਨ੍ਹਾਂ ਦੀ ਭਾਲ ਲਈ ਗੋਤਾਖੋਰਾਂ ਦੀ ਟੀਮ ਜੁਟੀ ਹੋਈ ਸੀ। ਦੇਰ ਸ਼ਾਮ ਤੱਕ ਇਨ੍ਹਾਂ ਦੋਵਾਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ।

ਨਹਿਰ ‘ਚ ਡੁੱਬਣ ਵਾਲੇ ਨਾਬਾਲਗ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਦੋਵੇਂ ਉਨ੍ਹਾਂ ਨੂੰ ਬਿਨਾਂ ਦੱਸੇ ਘਰੋਂ ਚਲੇ ਗਏ ਸਨ। ਬਾਅਦ ਵਿੱਚ ਪਤਾ ਲੱਗਾ ਕਿ ਚਾਰ ਨੌਜਵਾਨ ਨਹਿਰ ਵਿੱਚ ਨਹਾਉਣ ਆਏ ਸਨ ਅਤੇ ਨਹਿਰ ਵਿੱਚ ਛਾਲ ਮਾਰ ਕੇ 14 ਸਾਲਾ ਕਰਨ ਨੂੰ ਬਚਾਉਂਦੇ ਹੋਏ ਸਾਹਿਲ ਵੀ ਤੇਜ਼ ਬਹਾਅ ਵਿੱਚ ਡੁੱਬ ਗਿਆ। ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਗੋਤਾਖੋਰ ਸ਼ੰਕਰ ਭਾਰਦਵਾਜ ਅਤੇ ਉਨ੍ਹਾਂ ਦੀ ਟੀਮ ਉਨ੍ਹਾਂ ਦੀ ਭਾਲ ਵਿੱਚ ਜੁਟੀ ਹੋਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਰਟੀ ਚੋਣ ਨਿਸ਼ਾਨ ‘ਤੇ ਨਹੀਂ ਲੜੀਆਂ ਜਾਣਗੀਆਂ ਪੰਚਾਇਤੀ ਚੋਣਾਂ: ਪੰਚਾਇਤੀ ਰਾਜ ਨਿਯਮ 1994 ‘ਚ ਸੋਧ ਦੀ ਤਿਆਰੀ

ਪੰਜਾਬ ਪੁਲਿਸ ਦਾ ਫਰਜ਼ੀ DSP ਸਾਥੀ ਸਮੇਤ ਗ੍ਰਿਫਤਾਰ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਹੈ ਮੁਲਜ਼ਮ