ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਵਲੋਂ ਸਾਈਬਰ ਹੈਕਰਾਂ ਦੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼

ਚੰਡੀਗੜ੍ਹ, 6 ਜਨਵਰੀ 2021 – ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਵਲੋਂ ਵੱਡੀ ਕਾਰਵਾਈ ਕਰਦਿਆਂ ਮੁੱਖ ਮੰਤਰੀ ਪੰਜਾਬ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਫੇਸਬੁੱਕ ਅਕਾਉਂਟ ਨੂੰ ਹੈਕ ਕਰਨ ਵਾਲੇ 6 ਹੈਕਰਾਂ ਨੂੰ ਰਾਜਸਥਾਨ ਅਤੇ ਮੱਧ ਪ੍ਰਦੇਸ਼ ਤੋਂ ਗਿ੍ਰਫਤਾਰ ਕੀਤਾ ਗਿਆ ਹੈ।
ਗਿ੍ਰਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਨਰਿੰਦਰ ਸਿੰਘ, ਗੁਲਾਬ ਸਿੰਘ, ਭਾਗ ਸਿੰਘ ਅਤੇ ਰਮਨ ਰਾਜਸਥਾਨ ਦੇ ਰਹਿਣ ਵਾਲੇ ਹਨ ਜਦਕਿ ਦਿਨੇਸ਼ ਅਤੇ ਰਾਹੁਲ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ। ਇੱਕ ਦੋਸ਼ੀ ਹਾਲੇ ਹੀ ਫਰਾਰ ਹੈ। ਇਹ ਦੋਸ਼ੀ ਪੰਜਾਬ, ਹਰਿਆਣਾ ਅਤੇ ਯੂ.ਪੀ ਸੂਬੇ ਵਿੱਚ ਗਿਰੋਹ ਚਲਾਉਂਦੇ ਸਨ।
ਪੁਲਿਸ ਨੇ ਦੋਸ਼ੀਆਂ ਕੋਲੋਂ ਕਈ ਏ.ਟੀ.ਐਮ. ਕਾਰਡ, ਨਕਦੀ, ਸਿਮ ਅਤੇ ਇੱਕ ਪੀਓਐਸ (ਪੁਆਇੰਟ ਆਫ ਸੇਲ) ਮਸ਼ੀਨ ਬਰਾਮਦ ਕੀਤੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ-ਕਮ-ਏ.ਡੀ.ਜੀ.ਪੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਉਕਤ ਦੋਸ਼ੀਆਂ ਵਲੋਂ ਫੇਸਬੁੱਕ ਉੱਤੇ ਫਰਜ਼ੀ ਅਕਾਊਂਟ ਬਣਾਇਆ ਗਿਆ ਸੀ ਜਿਸ ਦਾ ਨਾਮ ਸੁਰੇਸ਼ ਨਾਂਗੀਆ, ਮੁੱਖ ਪ੍ਰਮੁੱਖ ਸਕੱਤਰ/ ਮੁੱਖ ਮੰਤਰੀ, ਪੰਜਾਬ ਰੱਖਿਆ ਗਿਆ ਸੀ। ਉਹ ਇਸ ਫਰਜ਼ੀ ਅਕਾਊਂਟ ਰਾਹੀਂ ਖੁਦ ਨੂੰ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਦੱਸ ਕੇ ਲੋਕਾਂ ਤੋਂ ਧੋਖੇ ਨਾਲ ਪੈਸੇ ਮੰਗਣ ਦੀ ਧਾਂਦਲੀ ਨੂੰ ਅੰਜਾਮ ਦਿੰਦੇ ਸਨ।

ਉਨਾਂ ਕਿਹਾ ਕਿ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦੇ ਫੇਸਬੁੱਕ ਅਕਾਉਂਟ ਨੂੰ ਹੈਕ ਕਰਨ ਦੀ ਜਾਣਕਾਰੀ ਮਿਲਣ ਉਪਰੰਤ ਸੂਬੇ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਤੁਰੰਤ ਅਸਿਸਟੈਂਟ ਇੰਸਪੈਕਟ ਜਨਰਲ, ਸਟੇਟ ਸਾਇਬਰ ਕਰਾਇਮ ਇੰਦਰਵੀਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਗੁਰਚਰਨ ਸਿੰਘ, ਸਬ-ਇੰਸਪੈਕਟਰ ਆਲਮਜੀਤ ਸਿੰਘ ਸਿੱਧੂ ਅਤੇ ਸਬ-ਇੰਸਪੈਕਟਰ ਗਗਨਪ੍ਰੀਤ ਸਿੰਘ ਦੀ ਅਗਵਾਈ ਵਾਲੀਆਂ ਤਿੰਨ ਟੀਮਾਂ ਗਠਿਤ ਕੀਤੀਆਂ ਅਤੇ ਇਹਨਾਂ ਟੀਮਾਂ ਨੂੰ ਜਾਂਚ ਲਈ ਯੂ.ਪੀ., ਰਾਜਸਥਾਨ ਅਤੇ ਮੱਧ ਪ੍ਰਦੇਸ਼ ਲਈ ਰਵਾਨਾ ਕੀਤਾ। ਸਮੁੱਚੇ ਆਪ੍ਰੇਸ਼ਨ ਦੀ ਨਿਗਰਾਨੀ ਸਾਈਬਰ ਕਰਾਈਮ ਦੇ ਏ.ਆਈ.ਜੀ.( ਸਟੇਟ) ਇੰਦਰਬੀਰ ਸਿੰਘ ਅਤੇ ਸਾਈਬਰ ਕ੍ਰਾਈਮ ਦੇ ਡੀ.ਐਸ.ਪੀ. (ਸਟੇਟ) ਸਮਰਪਾਲ ਸਿੰਘ ਨੇ ਕੀਤੀ। ਉਹਨਾਂ ਕਿਹਾ ਕਿ ਇਸ ਕਾਰਵਾਈ ਵਿੱਚ ਸਬ-ਇੰਸਪੈਕਟਰ ਵਿਕਾਸ ਭਾਟੀਆ ਨੇ ਵੀ ਅਹਿਮ ਭੂਮਿਕਾ ਨਿਭਾਈ।
ਸ੍ਰੀ ਸੁਕਲਾ ਨੇ ਕਿਹਾ ਕਿ ਛੇ ਸਾਈਬਰ ਅਪਰਾਧੀਆਂ ਦੀ ਗਿ੍ਰਫਤਾਰੀ ਨਾਲ ਫੇਸਬੁੱਕ ਹੈਕਿੰਗ, ਓਐਲਐਕਸ/ਬੈਂਕ ਧੋਖਾਧੜੀ ਅਤੇ ਹੋਰ ਸਾਈਬਰ ਨਾਲ ਸਬੰਧਤ ਅਪਰਾਧਾਂ ਨਾਲ ਜੁੜੇ ਹੋਰ ਮਾਮਲਿਆਂ ਨੂੰ ਸੁਲਝਾਉਣ ਵਿਚ ਸਹਾਇਤਾ ਮਿਲੇਗੀ।

ਉਨਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਮੱਧ ਪ੍ਰਦੇਸ ਦੇ ਰਹਿਣ ਵਾਲੇ ਦੋਸੀ ਦਿਨੇਸ ਅਤੇ ਰਾਹੁਲ, ਮਦਨ ਲਾਲ ਦੇ ਭਤੀਜੇ ਹਨ ਜਿਹਨਾਂ ਨੇ ਮਦਨ ਲਾਲ ਦੇ ਪਛਾਣ ਪੱਤਰਾਂ ਦੀ ਵਰਤੋਂ ਕਰਕੇ ਉਸ (ਮਦਨ ਲਾਲ) ਦੇ ਨਾਂ ‘ਤੇ ਬੈਂਕ ਖਾਤਾ ਖੋਲਣ ਲਈ ਉਸ ਦੇ ਪਛਾਣ ਪੱਤਰ ਭੇਜੇ ਸਨ ਤਾਂ ਜੋ ਧੋਖਾਧੜੀ ਵਿਚ ਪ੍ਰਾਪਤ ਹੋਏ ਪੈਸੇ ਇਸ ਖਾਤੇ ਰਾਹੀਂ ਵਸੂਲੇ ਜਾ ਸਕਣ। ਉਨਾਂ ਕਿਹਾ ਕਿ ਮੱਧ ਪ੍ਰਦੇਸ਼, ਹਰਿਆਣਾ, ਉਤਰ ਪ੍ਰਦੇਸ਼, ਦਿੱਲੀ ਅਤੇ ਰਾਜਸਥਾਨ ਦੇ ਸਾਈਬਰ ਅਪਰਾਧੀ ਆਪਸ ਵਿਚ ਇਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਵੱਖ-ਵੱਖ ਸੂਬਿਆਂ ਵਿਚ ਆਪਣੀਆਂ ਗਤੀਵਿਧੀਆਂ ਨੂੰ ਅੰਜ਼ਾਮ ਦਿੰਦੇ ਹਨ।

ਬਿਓਰੋ ਆਫ਼ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਨੇ ਅੱਗੇ ਦੱਸਿਆ ਕਿ ਦੋਸੀ ਤਿੰਨ ਵੱਖ-ਵੱਖ ਸੂਬਿਆਂ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਧੋਖਾਧੜੀ ਦੀਆਂ ਕਾਰਵਾਈਆਂ ਕਰਦੇ ਸਨ। ਇਸ ਤੋਂ ਇਲਾਵਾ, ਪੁਲਿਸ ਟੀਮ ਨੇ ਦੋਸੀ ਨਰਿੰਦਰ ਸਿੰਘ ਦਾ ਪਤਾ ਲਗਾਇਆ ਜਿਸ ਦੇ ਖਾਤੇ ਵਿੱਚ ਗੈਰਕਾਨੂੰਨੀ ਪੈਸਾ ਜਮਾਂ ਕੀਤਾ ਗਿਆ ਸੀ ਅਤੇ ਉਸ ਨੂੰ ਰਾਜਸਥਾਨ ਦੇ ਭਰਤਪੁਰ ਤੋਂ ਗਿ੍ਰਫਤਾਰ ਕੀਤਾ ਗਿਆ।

ਸ਼ੁਕਲਾ ਨੇ ਕਿਹਾ, “ਅਗਲੇਰੀ ਜਾਂਚ ਨਾਲ ਗਿਰੋਹ ਦੇ ਇਕ ਹੋਰ ਮੈਂਬਰ ਗੁਲਾਬ ਸਿੰਘ ਨੂੰ ਫੜਿਆ ਗਿਆ ਜਿਸ ਨਾਲ ਇਸ ਖੇਤਰ ਵਿੱਚ ਇੱਕ ਵੱਡੇ ਰੈਕੇਟ ਦਾ ਖੁਲਾਸਾ ਹੋਇਆ, ਜਿੱਥੇ ਵੱਖ-ਵੱਖ ਲੋਕਾਂ ਤੋਂ ਏਟੀਐਮ ਕਾਰਡ ਕਿਰਾਏ ਉੱਤੇ ਲੈ ਕੇ ਜਾਂ ਨਕਲੀ ਸਨਾਖਤੀ ਕਾਰਡਾਂ ਰਾਹੀਂ ਬੈਂਕ ਖਾਤੇ ਖੋਲਣ ਦਾ ਧੰਦਾ ਚੱਲਦਾ ਸੀ।” ਸ੍ਰੀ ਸੁਕਲਾ ਨੇ ਅੱਗੇ ਕਿਹਾ ਕਿ ਇਹਨਾਂ ਬੈਂਕ ਖਾਤਿਆਂ ਨੂੰ ਵੱਖ-ਵੱਖ ਘੁਟਾਲਿਆਂ ਜਿਵੇਂ ਓਐਲਐਕਸ ਘੁਟਾਲੇ, ਫੇਸਬੁੱਕ ਘੁਟਾਲੇ, ਸੈਕਸ ਘੁਟਾਲੇ ਅਤੇ ਕਿਸੇ ਵੀ ਕਿਸਮ ਦੇ ਨਾਜਾਇਜ ਪੈਸੇ ਜਾਂ ਧੋਖਾਧੜੀ ਨਾਲ ਕਮਾਏ ਪੈਸੇ ਰੱਖਣ ਲਈ ਵਰਤਿਆ ਜਾਂਦਾ ਸੀ।

ਉਨਾਂ ਕਿਹਾ ਕਿ ਪੂਰੇ ਰੈਕੇਟ ਵਿਚ ਕੁਝ ਬੈਂਕ ਕਰਮਚਾਰੀਆਂ ਦੀ ਮਿਲੀਭੁਗਤ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ।
ਉਨਾਂ ਕਿਹਾ ਕਿ ਇਸ ਕੇਸ ਦੀ ਅਗਲੇਰੀ ਜਾਂਚ ਨਾਲ ਭਾਗ ਸਿੰਘ ਅਤੇ ਰਮਨ ਕੁਮਾਰ ਨੂੰ ਫੜਿਆ ਗਿਆ ਜੋ ਅਜਿਹੇ ਰੈਕੇਟ ਵਿਚ ਪੈਸਿਆਂ ਨੂੰ ਇਧਰ-ਉਧਰ ਕਰਨ ਵਾਲੇ ਮੁੱਖ ਧੁਰੇ ਸਨ ਕਿਉਂਜੋ ਉਹ ਧੋਖਾਧੜੀ ਕਰਨ ਵਾਲਿਆਂ ਨੂੰ ਏਟੀਐਮ ਕਾਰਡ, ਸਿਮ ਕਾਰਡ ਅਤੇ ਪਛਾਣ ਪੱਤਰ ਮੁਹੱਈਆ ਕਰਵਾਉਂਦੇ ਹਨ ਅਤੇ ਆਪਣੀਆਂ ਸੇਵਾਵਾਂ ਲਈ ਧੋਖਾਧੜੀ ਨਾਲ ਪ੍ਰਾਪਤ ਹੋਏ ਪੈਸੇ ਵਿਚ 10 ਫੀਸਦੀ ਹਿੱਸਾ ਲੈਂਦੇ ਸਨ।
ਦੋਸ਼ੀਆਂ ਵਿਰੁੱਧ ਥਾਣਾ ਸਟੇਟ ਸਾਈਬਰ ਕ੍ਰਾਈਮ ਵਿਖੇ ਆਈਪੀਸੀ ਦੀ ਧਾਰਾ 170, 419, 420, 506, 120-ਬੀ ਅਤੇ ਆਈਟੀ ਐਕਟ ਦੀ ਧਾਰਾ 66, 66-ਸੀ, 66-ਡੀ ਤਹਿਤ ਕੇਸ ਦਰਜ ਕੀਤਾ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੀਡੀਓ: ਅੱਜ ਵੀ Fans ਦਾ ਮਾਣ ਹੈ Gurdas Maan, ਲੰਗਰ ਲਾ ਕੇ ਮਨਾਇਆ ਜਨਮਦਿਨ

ਸੁਪਰੀਮ ਕੋਰਟ ਨੇ ਚਿੰਤਾ ਜ਼ਾਹਰ ਕੀਤੀ, ਕਿਸਾਨ ਮੋਰਚੇ ‘ਤੇ 11 ਜਨਵਰੀ ਨੂੰ ਅਗਲੀ ਸੁਣਵਾਈ