ਨਵੀਂ ਦਿੱਲੀ, 13 ਅਗਸਤ 2024 – ਫਿਲਮ ‘ਹਾਈਵੇ’ ‘ਚ ਏ.ਆਰ ਰਹਿਮਾਨ ਨਾਲ ਕੰਮ ਕਰ ਚੁੱਕੀ ਪਾਕਿਸਤਾਨੀ ਸੰਗੀਤਕਾਰ ਹਾਨੀਆ ਅਸਲਮ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਾਣਕਰੀ ਅਨੁਸਾਰ ਹਾਨੀਆ ਨੇ 11 ਅਗਸਤ ਨੂੰ ਆਖਰੀ ਸਾਹ ਲਏ।
ਉਨ੍ਹਾਂ ਦੀ ਮੌਤ ਦੀ ਖਬਰ ਸਾਹਮਣੇ ਆਉਂਦਿਆਂ ਹੀ ਆਮਿਰ ਖਾਨ ਦੀ ਸਾਬਕਾ ਪਤਨੀ ਕਿਰਨ ਰਾਓ ਅਤੇ ਸੰਗੀਤਕਾਰ-ਨਿਰਦੇਸ਼ਕ ਸਵਾਨੰਦ ਕਿਰਕੀਰੇ ਸਮੇਤ ਕਈ ਭਾਰਤੀ ਕਲਾਕਾਰਾਂ ਨੇ ਉਨ੍ਹਾਂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਹਾਨੀਆ ਸਿਰਫ 35 ਸਾਲ ਦੀ ਸੀ। ਉਸਦੀ ਮੌਤ ਦੀ ਪੁਸ਼ਟੀ ਉਸਦੀ ਚਚੇਰੀ ਭੈਣ ਜ਼ੇਬ ਬੰਗਸ਼ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਕੀਤੀ। ਹਾਨੀਆ ਨੂੰ ਪਾਕਿਸਤਾਨ ਦੀ ਸਭ ਤੋਂ ਵਧੀਆ ਸੰਗੀਤਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ। ਆਮਿਰ ਖਾਨ ਦੀ ਸਾਬਕਾ ਪਤਨੀ ਕਿਰਨ ਰਾਓ ਨੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ‘ਤੁਹਾਡਾ ਸੰਗੀਤ ਸਾਡੇ ਦਿਲਾਂ ‘ਚ ਰਹੇਗਾ।’