ਲੁਧਿਆਣਾ: ਮਹਿਲਾ ਨਾਲ ਬਲਾਤਕਾਰ ਦੇ ਦੋਸ਼ ‘ਚ ਹੌਲਦਾਰ ‘ਤੇ ਪਰਚਾ

ਲੁਧਿਆਣਾ, 6 ਜਨਵਰੀ 2021 – ਲੁਧਿਆਣਾ ਦੇ ਮੁੰਡੀਆਂ ਕਲਾਂ ਚੌਂਕੀ ‘ਚ ਇਕ ਮਹਿਲਾ ਨਾਲ ਰਾਕੇਸ਼ ਕੁਮਾਰ ਨਾਮ ਦੇ ਹਵਾਲਦਾਰ ਵੱਲੋਂ ਚੌਂਕੀ ਦੀ ਪਹਿਲੀ ਮੰਜ਼ਿਲ ‘ਤੇ ਬਣੇ ਕਮਰੇ ‘ਚ ਬਲਾਤਕਾਰ ਕਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਫੀ ਜੱਦੋ ਜਹਿਦ ਦੇ ਬਾਅਦ ਮਾਮਲਾ ਸੀਨੀਅਰ ਅਫਸਰਾਂ ਦੇ ਧਿਆਨ ‘ਚ ਆਉਣ ਤੋਂ ਬਾਅਦ ਮੁਲਜ਼ਮ ਹਵਾਲਦਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਗੌਰਤਲਬ ਹੈ ਕੇ ਮਹਿਲਾ ਨਾਲ ਕੁਛ ਲੋਕਾਂ ਦੁਆਰਾ ਮਾਰਕੁੱਟ ਕਰਕੇ ਉਸਦੇ ਕੱਪੜੇ ਤੱਕ ਫਾੜ ਦੇਣ ਦੀ ਵੀਡੀਓ ਵੀ ਵਾਇਰਲ ਹੋਈ ਹੈ। ਪੀੜਤਾ ਨੇ ਦੱਸਿਆ ਕੇ ਉਸ ਦੀ ਨਰੇਸ਼ ਅਤੇ ਪੰਮੀ ਨਾਮ ਦੀ ਮਹਿਲਾ ਨਾਲ ਪੁਰਾਣੀ ਰੰਜਿਸ਼ ਚੱਲ ਰਹੀ ਹੈ ਜਿਸ ਦੇ ਚਲਦਿਆਂ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਉਸ ਨਾਲ ਮਾਰਕੁੱਟ ਕੀਤੀ ਤੇ ਉਸ ਦੇ ਕੱਪੜੇ ਪਾੜ ਦਿੱਤੇ ਅਤੇ ਇਸੇ ਹਾਲਾਤ ਵਿਚ ਉਸ ਨੂੰ ਚੌਂਕੀ ਲੈ ਗਏ।

ਚੌਂਕੀ ਵਿਚ ਉਨ੍ਹਾਂ ਪੁਲਿਸ ਨਾਲ ਮਿਲ ਕੇ ਮਹਿਲਾ ਦੇ ਸਾਥੀ ਨੂੰ ਅੰਦਰ ਬੰਦ ਕਰ ਦਿੱਤਾ ਤੇ ਉਥੇ ਮੌਜੂਦ ਹਵਲਦਾਰ ਰਾਕੇਸ਼ ਕੁਮਾਰ ਨੇ ਉਸ ਨਾਲ ਜ਼ਬਰਦਸਤੀ ਕੀਤੀ। ਇਹ ਹੀ ਨਹੀਂ, ਉਕਤ ਮੁਲਜ਼ਮਾਂ ਨੇ ਆਪਣੇ ਬਚਾਅ ਲਈ ਮਹਿਲਾ ਨੂੰ ਡਰਾ ਧਮਕਾ ਕੇ ਉਸ ਤੋਂ ਖਾਲੀ ਕਾਗਜ਼ਾਂ ਉਤੇ ਦਸਤਖ਼ਤ ਵੀ ਕਰਵਾ ਲਏ।

ਉਧਰ ਦੂਜੇ ਪਾਸੇ ਜਦੋਂ ਏਡੀਸੀਪੀ ਰੁਪਿੰਦਰ ਸਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਬਹੁਤਾ ਕੁਝ ਨਾ ਬੋਲਦਿਆਂ ਕਿਹਾ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਖਬੀਰ ਬਾਦਲ ਵੱਲੋਂ ਰਾਜਪੁਰਾ ਨਗਰ ਕੌਸਲ ਚੋਣਾਂ ਲਈ ਪਾਰਟੀ ਦੀ 4 ਮੈਂਬਰੀ ਕਮੇਟੀ ਦਾ ਐਲਾਨ

ਕੈਪਟਨ ਵਲੋਂ ਸਾਬਕਾ ਭਾਜਪਾ ਮੰਤਰੀ ਦੀ ਰਿਹਾਇਸ਼ ਅੱਗੇ ਗੋਬਰ ਸੁੱਟਣ ਦੇ ਮਾਮਲੇ ਵਿਚ ਧਾਰਾ 307 ਰੱਦ ਕਰਨ ਦੇ ਹੁਕਮ, ਐਸ.ਐਚ.ਓ ਦਾ ਕੀਤਾ ਤਬਾਦਲਾ