ਵੈਟਰਨਰੀ ਡਾਕਟਰਾਂ ਵਲੋਂ 1 ਸਤੰਬਰ ਨੂੰ ਮੋਹਾਲੀ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦਾ ਐਲਾਨ

  • ਪੇਅ ਪੈਰਿਟੀ ਬਹਾਲੀ ਵਿਚ ਦੇਰੀ ਕਾਰਨ ਵੈਟਰਨਰੀ ਡਾਕਟਰਾਂ ਵਲੋਂ ਸੰਘਰਸ਼ ਤਿੱਖਾ

ਮੋਹਾਲੀ, 18 ਅਗਸਤ 2024 – ਪੇਅ ਪੈਰਿਟੀ ਲਈ ਵੈਟਸ ਦੀ ਸਾਂਝੀ ਐਕਸ਼ਨ ਕਮੇਟੀ ਨੇ 1 ਸਤੰਬਰ ਨੂੰ ਐਸ.ਏ.ਐਸ ਨਗਰ ਮੁਹਾਲੀ ਵਿਖੇ ਸੂਬਾ ਪੱਧਰੀ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸ ਧਰਨੇ ਵਿੱਚ ਰਾਜ ਭਰ ਦੇ ਵੈਟਰਨਰੀ ਅਫ਼ਸਰ ਅਤੇ ਸੇਵਾਮੁਕਤ ਵੈਟਰਨਰੀ ਡਾਕਟਰ, ਡਾਇਰੈਕਟਰ ਪਸ਼ੂ ਪਾਲਣ ਪੰਜਾਬ ਦੇ ਦਫ਼ਤਰ ਵਿਖੇ ਇਕੱਠੇ ਹੋ ਕੇ ਮੈਡੀਕਲ ਡਾਕਟਰਾਂ ਦੇ ਨਾਲ ਵੈਟਰਨਰੀ ਡਾਕਟਰਾਂ ਦੀ ਪੇਅ ਪੈਰਿਟੀ ਬਹਾਲ ਕਰਨ ਲਈ ਰੋਸ ਪ੍ਰਦਰਸ਼ਨ ਕਰਣਗੇ।

ਜ਼ਿਕਰਯੋਗ ਹੈ ਕਿ ਪੇਅ ਪੈਰਿਟੀ ਲਈ ਸੰਯੁਕਤ ਐਕਸ਼ਨ ਕਮੇਟੀ (ਜੇ.ਏ.ਸੀ.) ਦੀ ਅਗਵਾਈ ਹੇਠ ਰਾਜ ਦੇ ਵੈਟਰਨਰੀ ਡਾਕਟਰ 24 ਜੂਨ ਤੋਂ ਅੰਦੋਲਨ ਕਰ ਰਹੇ ਹਨ। ਅਤੇ ਰੋਸ ਵਜੋਂ ਗਾਵਾਂ-ਮੱਝਾਂ ਵਿਚ ਨਕਲੀ ਗਰਭਦਾਨ, ਐਕਸਟੈਂਸ਼ਨ ਕੈਂਪਾਂ ਅਤੇ ਕਈ ਕੇਂਦਰੀ ਸਕੀਮਾਂ ਦਾ ਬਾਈਕਾਟ ਕੀਤਾ ਹੈ। ਇਸ ਮੁੱਦੇ ਬਾਰੇ ਬੋਲਦਿਆਂ ਕਾਰਜਕਾਰਨੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਵੱਖ-ਵੱਖ ਪਸ਼ੂ ਪਾਲਣ ਮੰਤਰੀਆਂ ਵੱਲੋਂ ਬਾਰ-ਬਾਰ ਭਰੋਸਾ ਦੇਣ ਦੇ ਬਾਵਜੂਦ ਸਰਕਾਰ ਨੇ ਵੈਟਰਨਰੀ ਅਫ਼ਸਰਾਂ ਦੇ ਸਕੇਲ ਬਹਾਲ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਵੈਟਰਨਰੀ ਡਾਕਟਰਾਂ ਦਾ ਐਂਟਰੀ ਪੇ ਸਕੇਲ 56,100/- ਰੁਪਏ ਤੋਂ ਘਟਾ ਕੇ 47,600/- ਰੁਪਏ ਕਰਨ ਦਾ ਇਹ ਮੰਦਭਾਗਾ ਫੈਸਲਾ ਪਿਛਲੀ ਕਾਂਗਰਸ ਸਰਕਾਰ ਦੌਰਾਨ ਤਤਕਾਲੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੁਆਰਾ ਲਾਗੂ ਕੀਤਾ ਗਿਆ ਸੀ।

ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਡਾ: ਗੁਰਚਰਨ ਸਿੰਘ ਅਤੇ ਕੋ-ਕਨਵੀਨਰ ਡਾ: ਅਬਦੁਲ ਮਜੀਦ, ਡਾ: ਪੁਨੀਤ ਮਲਹੋਤਰਾ, ਡਾ: ਹਰਮਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਨਾ ਸਿਰਫ਼ ਉਲੰਘਣਾ ਕੀਤੀ ਹੈ, ਸਗੋਂ 5ਵੇਂ, 6ਵੇਂ ਪੰਜਾਬ ਤਨਖ਼ਾਹ ਕਮਿਸ਼ਨ ਅਤੇ 7ਵੇਂ ਕੇਂਦਰੀ ਤਨਖ਼ਾਹ ਕਮਿਸ਼ਨ ਦੀ ਵੀ ਅਣਦੇਖੀ ਕੀਤੀ। ਜਿਨ੍ਹਾਂ ਨੇ ਵੈਟਰਨਰੀ ਡਾਕਟਰਾਂ ਦੀ ਮੈਡੀਕਲ ਡਾਕਟਰਾਂ ਨਾਲ ਪੇਅ ਪੈਰਿਟੀ ਦੀ ਸਿਫ਼ਾਰਸ਼ ਕੀਤੀ ਸੀ। ਵੈਟਰਨਰੀ ਡਾਕਟਰਾਂ ਦੀ ਮੈਡੀਕਲ ਡਾਕਟਰਾਂ ਨਾਲ ਪੇਅ ਪੈਰਿਟੀ ਪਿਛਲੇ 40 ਸਾਲ ਤੋਂ ਵੱਧ ਸਮੇਂ ਤੋਂ ਜਾਰੀ ਹੈ ਅਤੇ ਇਹ ਉਸ ਸਮੇਂ ਦੇ ਵਿੱਤ ਮੰਤਰੀ ਸ. ਮਨਪ੍ਰੀਤ ਬਾਦਲ ਵੱਲੋਂ 2021 ਦੇ ਅਖੀਰ ਵਿੱਚ ਜਦੋਂ ਕਾਂਗਰਸ ਸਰਕਾਰ ਸੂਬੇ ਵਿਚੋਂ ਜਾ ਰਹੀ ਸੀ। ਉਨ੍ਹਾਂ ਵਲੋਂ ਇਹ ਮੰਦਭਾਗਾ ਫੈਸਲਾ ਲਿਆ ਗਿਆ।

ਜੇਏਸੀ ਦੇ ਮੀਡੀਆ ਇੰਚਾਰਜ ਡਾ: ਗੁਰਿੰਦਰ ਸਿੰਘ ਵਾਲੀਆ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਇਸ ਅਹਿਮ ਮੁੱਦੇ ‘ਤੇ ਪਸ਼ੂ ਪਾਲਣ ਮੰਤਰੀਆਂ ਨਾਲ ਸੂਬਾ ਕਾਰਜਕਾਰਨੀ ਦੀਆਂ ਵਾਰ-ਵਾਰ ਮੀਟਿੰਗਾਂ ਵਿਚ ਸਿਰਫ਼ ਭਰੋਸੇ ਹੀ ਦਿੱਤੇ ਗਏ, ਪਰ ਕਿਸੇ ਤਰਕਸੰਗਤ ਸਿੱਟੇ ਤੇ ਜਾਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਨੂੰ ਲੋਕਾਂ ਅਤੇ ਸੂਬੇ ਦੇ ਹਿੱਤ ਵਿੱਚ ਇਸ ਮਾਮਲੇ ਨੂੰ ਹੱਲ ਕਰਨ ਲਈ ਦਖਲ ਦੇਣ ਦੀ ਮੰਗ ਕੀਤੀ।

ਇਸ ਤੋਂ ਪਹਿਲਾਂ ਜੇਏਸੀ ਦਾ ਇੱਕ ਵਫ਼ਦ ਡਾਇਰੈਕਟਰ ਪਸ਼ੂ ਪਾਲਣ ਡਾ: ਜੀ.ਐਸ.ਬੇਦੀ ਨੂੰ ਮਿਲਿਆ ਅਤੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਇਸ ਮੌਕੇ ਜ਼ਿਲ੍ਹਾ ਮੁਹਾਲੀ ਦੇ ਇੰਚਾਰਜ ਡਾ: ਨਿਤਿਨ ਗੌਤਮ, ਡਾ: ਗੁਰਨਾਮ ਸਿੰਘ, ਡਾ: ਪ੍ਰੇਮ ਕੁਮਾਰ, ਡਾ: ਬੁੱਧਿੰਦਰ ਸਿੰਘ, ਡਾ: ਦਿਲਮਾਨ ਸਿੰਘ, ਡਾ: ਰੰਜਨ ਪਾਠਕ, ਡਾ: ਨਿਰਮਲ ਬੀਕਾ ਅਤੇ ਡਾ: ਗੁਰਜਾਪ ਸਿੰਘ ਆਦਿ ਹਾਜ਼ਰ ਸਨ |

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਐਮਪੀ ਸੰਜੀਵ ਅਰੋੜਾ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਨਾਲ ਹਲਵਾਰਾ ਅਤੇ ਸਾਹਨੇਵਾਲ ਹਵਾਈ ਅੱਡਿਆਂ ਬਾਰੇ ਕੀਤੀ ਚਰਚਾ

ਪੰਜਾਬ ਵਿੱਚ ਬਾਸਮਤੀ ਦੀ ਕਾਸ਼ਤ ਅਧੀਨ ਰਕਬੇ ਵਿੱਚ 12.58 ਫ਼ੀਸਦੀ ਵਾਧਾ