- ਪੁਲਿਸ ਨੇ ਬੱਚਾ ਮਾਂ ਪਿਓ ਦੇ ਹਵਾਲੇ ਕੀਤਾ
ਗੁਰਦਾਸਪੁਰ, 21 ਅਗਸਤ 2024 – 14 ਅਗਸਤ ਨੂੰ ਪਿੰਡ ਗੁਰਦਾਸ ਨੰਗਲ ਤੋਂ ਲਾਪਤਾ ਹੋਇਆ ਦੀਪਕ ਸ਼ਰਮਾ ਨਾਮ ਦਾ ਬੱਚਾ ਅੱਜ ਛੇਵੇਂ ਦਿਨ ਮੰਗਲਵਾਰ ਨੂੰ ਮਿਲ ਗਿਆ | ਪੂਰੇ ਮੀਡੀਆ ਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਇਹ ਬੱਚਾ ਅੰਮ੍ਰਿਤਸਰ ਤੋਂ ਬਰਾਮਦ ਹੋਇਆ ਹੈ। ਨਿਊਜ਼ ਫਲੈਸ਼ ਹੁੰਦੇ ਹੀ ਪੂਰੇ ਪਾਸੇ ਇਸ ਬੱਚੇ ਦੀ ਚਰਚਾ ਹੋਣ ਲੱਗ ਪਈ ਜਿਹਦੇ ਵਿੱਚ ਇੱਕ ਨਿਹੰਗ ਸਿੰਘ ਨੇ ਦਰਬਾਰ ਸਾਹਿਬ ਇਸ ਬੱਚੇ ਨੂੰ ਦੇਖਿਆ।
ਜਾਣਕਾਰੀ ਦੇ ਮੁਤਾਬਿਕ ਬੱਚੇ ਨੂੰ ਨਿਹੰਗ ਸਿੰਘ ਨੇ ਆਪਣੇ ਕੋਲ ਬਿਠਾ ਕੇ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਤੇ ਬੱਚਾ ਪੁਲਿਸ ਦੇ ਹਵਾਲੇ ਕਰ ਦਿੱਤਾ। ਉਸ ਤੋਂ ਬਾਅਦ ਧਾਰੀਵਾਲ ਦੀ ਪੁਲਿਸ ਨੇ ਬੱਚਾ ਮਾਪਿਆਂ ਦੇ ਕੋਲ ਸਹੀ ਸਲਾਮਤ ਪਹੁੰਚਾ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਂ ਪਿਓ ਨੇ ਇਹ ਕਿਹਾ ਕਿ ਪੁਲਿਸ ਪ੍ਰਸ਼ਾਸਨ ਤੇ ਮੀਡੀਆ ਦਾ ਅਸੀਂ ਪੂਰੀ ਤਰ੍ਹਾਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਤੇ ਇਸ ਫੈਸਲੇ ਐਸ ਐਚ ਓ ਧਾਰੀਵਾਲ ਤੇ ਡੀਐਸਪੀ ਕੁਲਵੰਤ ਸਿੰਘ ਹੋਣਾਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਡਾ ਬੱਚਾ ਲੱਭਣ ਦੇ ਵਿੱਚ ਪੂਰੀ ਮਦਦ ਕੀਤੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਹੁਣ ਬੱਚਾ ਰਾਜ਼ੀ ਬਾਜ਼ੀ ਆਪਣੇ ਮਾਂ ਪਿਓ ਦੇ ਕੋਲ ਹੈ ਤੇ ਖੁਸ਼ ਹੈ। ਦੂਜੇ ਪਾਸੇ ਡੀਐਸਪੀ ਧਾਰੀਵਾਲ ਕੁਲਵੰਤ ਸਿੰਘ ਨੇ ਵੀ ਬੱਚੇ ਦੀ ਬਰਾਮਦਗੀ ਦੀ ਸਾਰੀ ਕਹਾਣੀ ਮੀਡੀਆ ਸਾਹਮਣੇ ਪੇਸ਼ ਕੀਤੀ ਹੈ।