- ਪੋਖਰਾ ਤੋਂ ਕਾਠਮੰਡੂ ਜਾਂਦੇ ਸਮੇਂ ਹੋਇਆ ਹਾਦਸਾ
ਨੇਪਾਲ, 24 ਅਗਸਤ 2024 – ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਇੱਕ ਬੱਸ ਸ਼ੁੱਕਰਵਾਰ (23 ਅਗਸਤ) ਨੂੰ ਨੇਪਾਲ ਵਿੱਚ ਮਰਸਯਾਂਗਦੀ ਨਦੀ ਵਿੱਚ ਡਿੱਗ ਗਈ। ਇਸ ਹਾਦਸੇ ‘ਚ 27 ਯਾਤਰੀਆਂ ਦੀ ਮੌਤ ਹੋ ਗਈ ਹੈ। 10 ਜ਼ਖਮੀ ਹਨ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬੱਸ ਵਿੱਚ 40 ਤੋਂ ਵੱਧ ਯਾਤਰੀ ਸਵਾਰ ਸਨ।
ਬੱਸ ਪੋਖਰਾ, ਨੇਪਾਲ ਤੋਂ ਕਾਠਮੰਡੂ ਜਾ ਰਹੀ ਸੀ। ਬੱਸ ਤਨਹੂਨ ਜ਼ਿਲ੍ਹੇ ਦੇ ਆਇਨਾ ਪਹਾੜਾਂ ਵਿੱਚ ਸਵੇਰੇ 11.30 ਵਜੇ ਉਹ ਹਾਈਵੇਅ ਤੋਂ ਕਰੀਬ 500 ਫੁੱਟ ਹੇਠਾਂ ਨਦੀ ਵਿੱਚ ਡਿੱਗ ਗਈ। ਬੱਸ ‘ਚ ਸਵਾਰ ਯਾਤਰੀ ਮਹਾਰਾਸ਼ਟਰ ਦੇ ਭੁਸਾਵਲ ਦੇ ਰਹਿਣ ਵਾਲੇ ਸਨ। ਸਾਰੇ ਨੇਪਾਲ ਘੁੰਮਣ ਗਏ ਹੋਏ ਸਨ। ਤਨਹੂਨ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਜਨਾਰਦਨ ਗੌਤਮ ਨੇ ਦੱਸਿਆ ਕਿ ਕੁਝ ਜ਼ਖ਼ਮੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਨੇਪਾਲ ਪੁਲਿਸ, ਆਰਮਡ ਪੁਲਿਸ ਫੋਰਸ ਅਤੇ ਨੇਪਾਲ ਆਰਮੀ ਖੋਜ ਅਤੇ ਬਚਾਅ ਕਾਰਜ ਚਲਾ ਰਹੀ ਹੈ। ਮੌਕੇ ‘ਤੇ 45 ਆਰਮਡ ਪੁਲਿਸ ਬਲ (ਏਪੀਐਫ) ਦੇ ਜਵਾਨਾਂ ਦੀ ਟੀਮ ਵੀ ਮੌਜੂਦ ਹੈ। ਨੇਪਾਲ ਸੈਨਾ ਦਾ ਇੱਕ MI-17 ਹੈਲੀਕਾਪਟਰ ਮੈਡੀਕਲ ਟੀਮ ਨੂੰ ਲੈ ਕੇ ਕਾਠਮੰਡੂ ਤੋਂ ਤਨਹੂਨ ਪਹੁੰਚਿਆ। 12 ਗੰਭੀਰ ਜ਼ਖਮੀ ਯਾਤਰੀਆਂ ਨੂੰ ਹਵਾਈ ਜਹਾਜ਼ ਰਾਹੀਂ ਕਾਠਮੰਡੂ ਲਿਜਾਇਆ ਗਿਆ। ਉੱਤਰ ਪ੍ਰਦੇਸ਼ ਸਰਕਾਰ ਨੇ ਮਹਾਰਾਜਗੰਜ ਦੇ ਐਸਡੀਐਮ ਨੂੰ ਮੌਕੇ ’ਤੇ ਭੇਜਿਆ ਹੈ।