- British influencer ਨੇ ਸੋਸ਼ਲ ਮੀਡੀਆ ‘ਤੇ ਪਾਈ ਪੋਸਟ
- ਕਿਹਾ ‘ਜੇ ਮੈਂ PM ਬਣਿਆ ਤਾਂ ਭਾਰਤ ‘ਤੇ ਪਰਮਾਣੂ ਹਮਲਾ ਕਰਾਂਗਾ – ਮੈਨੂੰ ਭਾਰਤ ਪਸੰਦ ਨਹੀਂ’
- ਹਾਲਾਂਕਿ ਬਾਅਦ ‘ਚ ਮਾਈਲਸ ਰੂਟਲੇਜ ਨੇ ਡਿਲੀਟ ਕੀਤੀ ਪੋਸਟ
ਨਵੀਂ ਦਿੱਲੀ, 24 ਅਗਸਤ 2024 – ਮਾਈਲਸ ਰੂਟਲੇਜ, ਇੱਕ ਬ੍ਰਿਟਿਸ਼ influencer, ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਭਾਰਤ ‘ਤੇ ਪ੍ਰਮਾਣੂ ਹਮਲੇ ਦੀ ਧਮਕੀ ਦਿੱਤੀ ਹੈ। ਮਾਈਲਸ ਨੇ ਬੁੱਧਵਾਰ (21 ਅਗਸਤ) ਨੂੰ ਐਕਸ ‘ਤੇ ਇਹ ਪੋਸਟ ਕੀਤਾ, ਹਾਲਾਂਕਿ ਮਾਈਲਸ ਦੀ ਇਹ ਪੋਸਟ ਫਨੀ ਸੀ।
ਮਾਈਲਸ ਨੇ ਲਿਖਿਆ ਕਿ ਛੋਟੀ ਜਿਹੀ ਗਲਤੀ ‘ਤੇ ਵੀ ਮੈਂ ਭਾਰਤ ਸਮੇਤ ਕਈ ਦੇਸ਼ਾਂ ‘ਤੇ ਪਰਮਾਣੂ ਹਮਲਾ ਕਰਾਂਗਾ ਪਰ ਬਾਅਦ ‘ਚ ਮਾਈਲਸ ਨੇ ਉਸ ਪੋਸਟ ਨੂੰ ਡਿਲੀਟ ਕਰ ਦਿੱਤਾ। ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਇੰਟਰਨੈੱਟ ‘ਤੇ ਲੋਕਾਂ ‘ਚ ਗੁੱਸਾ ਹੈ, ਕਈ ਲੋਕਾਂ ਨੇ ਮਾਈਲਸ ਦੀ ਪੋਸਟ ਦਾ ਵਿਰੋਧ ਕਰਦੇ ਹੋਏ ਕਮੈਂਟ ਕੀਤੇ। ਅਜਿਹੀ ਹੀ ਇੱਕ ਟਿੱਪਣੀ ਦੇ ਜਵਾਬ ਵਿੱਚ ਮਾਈਲਸ ਨੇ ਲਿਖਿਆ ਕਿ ਮੈਨੂੰ ਭਾਰਤ ਪਸੰਦ ਨਹੀਂ ਹੈ। ਇਸ ਤੋਂ ਇਲਾਵਾ ਉਸ ਨੇ ਨਸਲੀ ਟਿੱਪਣੀਆਂ ਵੀ ਕੀਤੀਆਂ।
ਇਕ ਹੋਰ ਪੋਸਟ ‘ਚ ਮਾਈਲਸ ਨੇ ਲਿਖਿਆ ਕਿ ਜਦੋਂ ਮੈਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਾਂਗਾ ਤਾਂ ਬ੍ਰਿਟੇਨ ਦੇ ਮਾਮਲਿਆਂ ‘ਚ ਦਖਲ ਦੇਣ ਵਾਲੇ ਕਿਸੇ ਵੀ ਦੇਸ਼ ਨੂੰ ਚਿਤਾਵਨੀ ਦੇਣ ਲਈ ਪ੍ਰਮਾਣੂ ਹਮਲੇ ਕਰਾਂਗਾ। ਮੈਂ ਵੱਡੀਆਂ ਘਟਨਾਵਾਂ ਦੀ ਗੱਲ ਨਹੀਂ ਕਰ ਰਿਹਾ, ਛੋਟੀ ਜਿਹੀ ਗਲਤੀ ‘ਤੇ ਵੀ ਪੂਰੇ ਦੇਸ਼ ਨੂੰ ਤਬਾਹ ਕਰ ਦੇਵਾਂਗਾ।
ਮਾਈਲਸ ਰੂਟਲੇਜ 2021 ਵਿਚ ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਦੌਰਾਨ ਉਥੇ ਫਸ ਗਿਆ ਸੀ। ਬ੍ਰਿਟਿਸ਼ ਸਰਕਾਰ ਦੀਆਂ ਚੇਤਾਵਨੀਆਂ ਦੇ ਬਾਵਜੂਦ ਉਹ ਤਾਲਿਬਾਨ ਦੇ ਹਮਲੇ ਨੂੰ ਦੇਖਣ ਲਈ ਅਫਗਾਨਿਸਤਾਨ ਗਿਆ ਸੀ।
ਇਸ ਤੋਂ ਬਾਅਦ ਮਾਈਲਸ ਉੱਥੇ ਹੀ ਫਸ ਗਿਆ। ਉਸਨੇ ਇੱਕ ਘਰ ਵਿੱਚ ਪਨਾਹ ਲੈ ਲਈ ਸੀ। ਜਿੱਥੋਂ ਬਰਤਾਨਵੀ ਫੌਜ ਉਸ ਨੂੰ ਬੁਰਕਾ ਪੁਆ ਕੇ ਔਰਤ ਦੇ ਭੇਸ ਵਿੱਚ ਬਾਹਰ ਲੈ ਗਈ। ਇਸ ਘਟਨਾ ਤੋਂ ਬਾਅਦ ਮਾਈਲਸ ਡੇਂਜਰਸ ਟੂਰਿਸਟ ਵਜੋਂ ਮਸ਼ਹੂਰ ਹੋ ਗਿਆ। ਮਾਈਲਸ ਨੇ ਐਂਟੀਲੋਪ ਹਿੱਲ ਦੇ ਨਾਲ ਦਸੰਬਰ 2022 ਵਿੱਚ ‘ਦ ਫਾਲ ਆਫ ਅਫਗਾਨਿਸਤਾਨ’ ਸਿਰਲੇਖ ਵਾਲੀ ਇੱਕ ਕਿਤਾਬ ਵੀ ਲਿਖੀ ਹੈ।
ਮਾਈਲਸ ਨੇ ਕਜ਼ਾਕਿਸਤਾਨ, ਯੂਗਾਂਡਾ, ਕੀਨੀਆ, ਦੱਖਣੀ ਸੂਡਾਨ, ਯੂਕਰੇਨ ਅਤੇ ਬ੍ਰਾਜ਼ੀਲ ਸਮੇਤ ਕਈ ਥਾਵਾਂ ਦੀ ਯਾਤਰਾ ਕੀਤੀ ਹੈ। ਕਈ ਵਾਰ ਉਸ ਨੂੰ ਗਲਤ ਤਰੀਕੇ ਨਾਲ ਸਰਹੱਦ ਪਾਰ ਕਰਨ ਅਤੇ ਹੋਰ ਕਈ ਕਾਰਨਾਂ ਕਰਕੇ ਜੇਲ੍ਹ ਜਾਣਾ ਪਿਆ ਹੈ।