ਦੰਦਾਂ ਦੇ ਡਾਕਟਰਾਂ ਨੂੰ ਮਿਲੀ ਕੋਰੋਨਾਂ ਵਾਇਰਸ ਟੀਕਾ ਲਗਾਉਣ ਲਈ ਹਰੀ ਝੰਡੀ

ਕੈਲੀਫੋਰਨੀਆ, 7 ਜਨਵਰੀ 2021 – ਕੈਲੀਫੋਰਨੀਆ ਸੂਬੇ ਵਿੱਚ ਕੋਵੀਡ -19 ਟੀਕਾਕਰਨ ਨੂੰ ਤੇਜ਼ ਕਰਨ ਦੇ ਯਤਨਾਂ ਤਹਿਤ ਰਾਜ ਵਿੱਚ ਦੰਦਾਂ ਦੇ ਡਾਕਟਰਾਂ ਦੁਆਰਾ ਲੋਕਾਂ ਨੂੰ ਕੋਰੋਨਾ ਟੀਕਾ ਲਗਾਉਣ ਲਈ ਹਰੀ ਝੰਡੀ ਦਿੱਤੀ ਗਈ ਹੈ। ਇਸ ਸੰਬੰਧੀ ਸੋਮਵਾਰ ਨੂੰ, ਕੈਲੀਫੋਰਨੀਆਂ ਦੇ ਖਪਤਕਾਰ ਵਿਭਾਗ ਨੇ ਪਬਲਿਕ ਸਿਹਤ ਐਮਰਜੈਂਸੀ ਤਹਿਤ ਇੱਕ ਆਰਡਰ ਨੂੰ ਪ੍ਰਵਾਨਗੀ ਦਿੱਤੀ ਹੈ ਜੋ ਕਿ ਦੰਦਾਂ ਦੇ ਡਾਕਟਰਾਂ ਨੂੰ ਅਧਿਕਾਰਤ ਤੌਰ ‘ਤੇ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਰੀਜ਼ਾਂ ਨੂੰ ਕੋਰੋਨਾਂ ਟੀਕੇ ਲਗਾਉਣ ਦੀ ਆਗਿਆ ਦੇਵੇਗਾ।

ਇਨ੍ਹਾਂ ਹੁਕਮਾਂ ਅਨੁਸਾਰ ਮਰੀਜ਼ਾਂ ਨੂੰ ਟੀਕੇ ਲਗਾਉਣਾ ਸ਼ੁਰੂ ਕਰਨ ਤੋਂ ਪਹਿਲਾਂ ਦੰਦਾਂ ਦੇ ਡਾਕਟਰਾਂ ਨੂੰ ਬੀਮਾਰੀ ਕਾਬੂ ਅਤੇ ਰੋਕਥਾਮ ਕੇਂਦਰ (ਸੀ. ਡੀ. ਸੀ.) ਤੋਂ ਇਕ ਸਿਖਲਾਈ ਪ੍ਰੋਗਰਾਮ ਪੂਰਾ ਕਰਨ ਬਾਰੇ ਵੀ ਕਿਹਾ ਗਿਆ ਹੈ। ਕੈਲੀਫੋਰਨੀਆ ਡੈਂਟਲ ਐਸੋਸੀਏਸ਼ਨ ਅਨੁਸਾਰ ਸੂਬੇ ਵਿਚ ਅੰਦਾਜ਼ਨ 36,000 ਦੰਦਾਂ ਦੇ ਡਾਕਟਰ ਹਨ, ਜੋ ਕਿ ਦੰਦਾਂ ਦੀ ਸਿੱਖਿਆ ਦੇ ਹਿੱਸੇ ਵਜੋਂ ਸਰੀਰਕ ਵਿਗਿਆਨ, ਪੈਥੋਲੋਜੀ, ਫਾਰਮਾਸੋਲੋਜੀ ਆਦਿ ਦੀ ਸਿਖਲਾਈ ਪ੍ਰਾਪਤ ਕਰ ਚੁੱਕੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਮੁੜ ਸਕੂਲ ਖੋਲ੍ਹਣ ਸਬੰਧੀ ਐਸ.ਓ.ਪੀਜ਼. ਜਾਰੀ