ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਮੌਤ: ਟਰਾਲੇ ਨਾਲ ਹੋਈ ਸੀ ਕਾਰ ਦੀ ਟੱਕਰ, ਹਸਪਤਾਲ ‘ਚ 6 ਦਿਨ ਲੜਦਾ ਰਿਹਾ ਜ਼ਿੰਦਗੀ ਨਾਲ ਲੜਾਈ

ਪਟਿਆਲਾ, 28 ਅਗਸਤ 2024 – ਕੈਨੇਡਾ ‘ਚ ਇਕ ਪੰਜਾਬੀ ਨੌਜਵਾਨ ਦੀ ਹਾਦਸੇ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਨੇ ਹਸਪਤਾਲ ‘ਚ 6 ਦਿਨਾਂ ਦੇ ਇਲਾਜ ਤੋਂ ਬਾਅਦ ਦਮ ਤੋੜ ਦਿੱਤਾ। ਮ੍ਰਿਤਕ ਨੌਜਵਾਨ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਨੌਜਵਾਨ ਨੂੰ 4 ਮਹੀਨੇ ਪਹਿਲਾਂ ਹੀ ਵਰਕ ਪਰਮਿਟ ਮਿਲਿਆ ਸੀ। ਕਾਰ ‘ਚ ਕੰਮ ‘ਤੇ ਗਏ ਨੌਜਵਾਨ ਦਾ ਟਰਾਲੇ ਨਾਲ ਹਾਦਸਾ ਵਾਪਰ ਗਿਆ। ਮ੍ਰਿਤਕ ਦੀ ਪਛਾਣ ਕੰਵਰਪਾਲ ਸਿੰਘ ਵਾਸੀ ਸਮਾਣਾ, ਪਟਿਆਲਾ ਵਜੋਂ ਹੋਈ ਹੈ।

ਕੈਨੇਡਾ ‘ਚ ਮ੍ਰਿਤਕ ਕੰਵਰਪਾਲ ਦੇ ਚਚੇਰੇ ਭਰਾ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਕੈਨੇਡਾ ਆਇਆ ਸੀ। ਹਾਲ ਹੀ ਵਿੱਚ ਉਸ ਨੂੰ ਵਰਕ ਪਰਮਿਟ ਮਿਲਿਆ ਸੀ। 20 ਅਗਸਤ, 2024 ਨੂੰ, ਉਹ ਕੈਨੇਡਾ ਦੇ ਗੁਏਲਫ ਵਿੱਚ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋਇਆ। ਜਿਸ ਵਿੱਚ ਉਸ ਦੇ ਗੰਭੀਰ ਸੱਟਾਂ ਲੱਗੀਆਂ। ਹਾਦਸੇ ਕਾਰਨ ਦਿਮਾਗ ‘ਤੇ ਸੱਟ ਲੱਗ ਗਈ ਅਤੇ ਉਸ ਦੇ ਫੇਫੜੇ ਵੀ ਪੰਕਚਰ ਹੋ ਗਏ ਸਨ। ਉਸ ਦੀ ਇੱਕ ਲੱਤ ਦੀ ਹੱਡੀ ਵੀ ਟੁੱਟ ਗਈ ਸੀ। ਉਹ 6 ਦਿਨ ਹਸਪਤਾਲ ਵਿਚ ਆਪਣੀ ਜ਼ਿੰਦਗੀ ਲਈ ਲੜਦਾ ਰਿਹਾ ਅਤੇ 26 ਅਗਸਤ 2024 ਨੂੰ ਉਸ ਦੀ ਮੌਤ ਹੋ ਗਈ।

ਮ੍ਰਿਤਕ ਕੰਵਰਪਾਲ ਸਿੰਘ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ 25 ਅਗਸਤ 2022 ਨੂੰ ਸਟੱਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਉਸ ਦੀ ਪੜ੍ਹਾਈ ਪੂਰੀ ਹੋ ਗਈ ਅਤੇ ਉਸ ਨੇ ਆਪਣੀ ਡਿਗਰੀ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਕੱਲ੍ਹ ਉਨ੍ਹਾਂ ਨੂੰ ਕੈਨੇਡਾ ਤੋਂ ਫ਼ੋਨ ਆਇਆ ਕਿ ਕੰਵਰਪਾਲ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਪਰਿਵਾਰ ‘ਤੇ ਦੁੱਖ ਦਾ ਪਹਾੜ ਡਿੱਗ ਪਿਆ ਹੈ।

ਕੰਵਰਪਾਲ ਦੀ ਲਾਸ਼ ਭਾਰਤ ਆ ਸਕੇ, ਇਸ ਦੇ ਲਈ ਕੈਨੇਡਾ ਵਿੱਚ ਉਸਦਾ ਦੋਸਤ ਅਤੇ ਚਚੇਰਾ ਭਰਾ ਜਗਦੀਪ ਸਿੰਘ ਫੰਡ ਇਕੱਠਾ ਕਰ ਰਿਹਾ ਹੈ। ਜਗਦੀਪ ਸਿੰਘ ਨੇ ਦੱਸਿਆ ਕਿ ਕੰਵਰਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ 40 ਹਜ਼ਾਰ ਡਾਲਰ ਦੇ ਫੰਡ ਦੀ ਲੋੜ ਹੈ। ਹੁਣ ਤੱਕ ਉਹ ਲਗਭਗ 27 ਹਜ਼ਾਰ ਡਾਲਰ ਇਕੱਠੇ ਕੀਤਾ ਜਾ ਚੁੱਕੇ ਹਨ।

ਜਗਦੀਪ ਨੇ ਦੱਸਿਆ ਕਿ ਕੰਵਰਪਾਲ ਦਾ ਪਰਿਵਾਰ ਆਰਥਿਕ ਤੌਰ ‘ਤੇ ਸਥਿਰ ਨਹੀਂ ਹੈ। ਕੰਵਰਪਾਲ ਉਸ ਦਾ ਇਕਲੌਤਾ ਪੁੱਤਰ ਸੀ ਅਤੇ ਕਮਾਊ ਵੀ ਸੀ। ਉਹ ਫੰਡ ਇਕੱਠਾ ਕਰ ਰਹੇ ਹਨ ਤਾਂ ਜੋ ਪਰਿਵਾਰ ਨੂੰ ਕੰਵਰਪਾਲ ਦਾ ਆਖਰੀ ਵਾਰ ਮੂੰਹ ਦੇਖ ਸਕਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਐਮਰਜੈਂਸੀ ਫਿਲਮ ਦਾ ਕੀਤਾ ਜਾਵੇ ਬਾਈਕਾਟ: ਫਿਲਮ ‘ਚ ਸਿੱਖਾਂ ਨੂੰ ਗਲਤ ਤਰੀਕੇ ਨਾਲ ਦਿਖਾਇਆ ਗਿਆ – ਹਰਸਿਮਰਤ ਬਾਦਲ

ਪੰਜਾਬ ‘ਚ ਰੱਦ ਹੋਈਆਂ ਟਰੇਨਾਂ ਮੁੜ ਸ਼ੁਰੂ: ਦੇਰੀ ਨਾਲ ਚੱਲਣ ਵਾਲੀਆਂ ਟਰੇਨਾਂ ਵੀ ਸਮੇਂ ‘ਤੇ ਚੱਲਣਗੀਆਂ