ਪੰਜਾਬ ਦੇ ਜੰਮਪਲ IPS ਅਫਸਰ ਨੇ ਅੰਡੇਮਾਨ ਨਿਕੋਬਾਰ ਦੇ DGP ਵਜੋਂ ਚਾਰਜ ਸੰਭਾਲਿਆ

ਚੰਡੀਗੜ੍ਹ, 28 ਅਗਸਤ 2024 – ਪੰਜਾਬ ਦੇ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਦੇ ਜੰਮਪਲ 1997 ਬੈਚ ਦੇ AMGUT ਕਾਡਰ ਦੇ IPS ਅਫਸਰ HGS ਧਾਲੀਵਾਲ ਨੇ ਅੰਡੇਮਾਨ ਨਿਕੋਬਾਰ ਦੇ DGP ਦਾ ਚਾਰਜ ਸੰਭਾਲ ਲਿਆ ਹੈ। ਨਾਭਾ ਦੇ ਪੰਜਾਬ ਪਬਲਿਕ ਸਕੂਲ ਵਿਚ ਪੜ੍ਹੇ ਧਾਲੀਵਾਲ ਚੰਡੀਗੜ੍ਹ ਦੇ ਐਸ ਐਸ ਪੀ ਵੀ ਰਹਿ ਚੁੱਕੇ ਹਨ ਤੇ ਦਿੱਲੀ ਵਿਚ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਰਹਿ ਚੁੱਕੇ ਹਨ।

ਉਹਨਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ, ਧੌਲਾ ਕੂਆਂ ਗੈਂਗਰੇਪ ਕੇਸ, ਸੋਮਿਆ ਵਿਸ਼ਵਨਾਥਨ ਜਿਗਿਸ਼ਾ ਘੋਸ਼ ਕਤਲ ਕੇਸ ਸਮੇਤ ਅਨੇਕਾਂ ਹਾਈ ਪ੍ਰੋਫਾਈਲ ਕੇਸ ਹੱਲ ਕੀਤੇ ਹਨ। ਮੂਸੇਵਾਲ ਕਤਲ ਕੇਸ ਦੇ ਮੁਲਜ਼ਮ ਪੰਜਾਬ ਪੁਲਿਸ ਦੀ ਹਿਰਾਸਤ ਵਿਚੋਂ ਭੱਜੇ ਗੈਂਗਸਟਰ ਦੀਪਕ ਟੀਨੂੰ ਨੂੰ ਵੀ ਧਾਲੀਵਾਲ ਦੀ ਟੀਮ ਨੇ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਿਮਾਚਲ ਪ੍ਰਦੇਸ਼: 100 ਮੀਟਰ ਡੂੰਘੀ ਖੱਡ ਵਿੱਚ ਡਿੱਗੀ ਕਾਰ: 3 ਦੀ ਮੌਤ, 8 ਜ਼ਖਮੀ

ਨਿਰਮਲ ਸਿੰਘ ਭੰਗੂ ਦੇ ਪਰਿਵਾਰ ਨੇ ਜਾਰੀ ਕੀਤਾ ਜਨਤਕ ਨੋਟਿਸ, ਕਿਹਾ- ਨਿਵੇਸ਼ਕਾਂ ਦੇ ਪੈਸੇ ਕੀਤੇ ਜਾਣਗੇ ਵਾਪਸ