ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ (29 ਅਗਸਤ 1905) ਜਨਮ ਦਿਨ ਮੁਬਾਰਕ

  • 29 ਅਗਸਤ 1905 – 3 ਦਸੰਬਰ 1979

ਚੰਡੀਗੜ੍ਹ, 29 ਅਗਸਤ 2024 – ਮੇਜਰ ਧਿਆਨ ਚੰਦ ਭਾਰਤੀ ਹਾਕੀ ਟੀਮ ਦਾ ਬਹੁਤ ਵੱਡਾ ਨਾਂਅ ਹੈ। ਮੇਜਰ ਧਿਆਨ ਚੰਦ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਹੈ। ਉਹ ਭਾਰਤ ਦਾ ਇੱਕ ਅਜਿਹਾ ਹੀਰਾ ਸੀ ਜਿਸ ਵਰਗਾ ਖਿਡਾਰੀ ਅੱਜ ਤੱਕ ਮੁੜ ਪੈਦਾ ਨਹੀਂ ਹੋਇਆ।

ਮੇਜਰ ਧਿਆਨ ਚੰਦ ਦਾ ਜਨਮ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ 29 ਅਗਸਤ 1905 ਨੂੰ ਹੋਇਆ ਸੀ। ਉਹ ਕੁਸ਼ਵਾਹਾ ਮੌਰੀਆ ਪਰਿਵਾਰ ’ਚੋਂ ਸੀ। ਉਸ ਦੇ ਪਿਤਾ ਦਾ ਨਾਂ ਸਮੇਸ਼ਵਰ ਸਿੰਘ ਸੀ, ਜੋ ਅੰਗਰੇਜ਼ੀ ਭਾਰਤੀ ਫ਼ੌਜ ’ਚ ਸੂਬੇਦਾਰ ਸੀ। ਉਨ੍ਹਾਂ ਦੀ ਮਾਤਾ ਦਾ ਨਾਂ ਸ਼ਰਧਾ ਸਿੰਘ ਸੀ। ਮੇਜਰ ਧਿਆਨ ਚੰਦ ਦੇ ਦੋ ਭਰਾ ਮੂਲ ਸਿੰਘ ਅਤੇ ਰੂਪ ਸਿੰਘ ਸਨ। ਅੱਜ ਦੇ ਦਿਨ (ਮੇਜਰ ਧਿਆਨ ਚੰਦ ਦੇ ਜਨਮ ਦਿਨ 29 ਅਗਸਤ) ਨੂੰ ਭਾਰਤ ਵਿਚ ‘ਰਾਸ਼ਟਰੀ ਖੇਡ ਦਿਵਸ’ ਵਜੋਂ ਮਨਾਇਆ ਜਾਂਦਾ ਹੈ।

16 ਸਾਲ ਦੀ ਉਮਰ ’ਚ ਉੁਹ ਪੰਜਾਬ ਰੈਜੀਮੈਂਟ ’ਚ ਸਿਪਾਹੀ ਦੇ ਤੌਰ ’ਤੇ ਭਰਤੀ ਹੋ ਗਿਆ। ਫ਼ੌਜ ’ਚ ਆਉਣ ਤੋਂ ਬਾਅਦ ਉਸ ਨੇ ਵਧੀਆ ਤਰੀਕੇ ਨਾਲ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ। ਪੰਕਜ ਗੁਪਤਾ ਨੂੰ ਉਸ ਦਾ ਸਭ ਤੋਂ ਪਹਿਲਾ ਕੋਚ ਕਿਹਾ ਜਾਂਦਾ ਹੈ। 1922 ਤੋਂ ਲੈ ਕੇ 1926 ਤੱਕ ਧਿਆਨ ਚੰਦ ਰੈਜਮੈਂਟ ਅਤੇ ਆਰਮੀਂ ਸੈਂਟਰ ਖੇਡਾਂ ਵਿੱਚ ਹਿੱਸਾ ਲੈਂਦਾ ਰਿਹਾ। ਇਸੇ ਦੌਰਾਨ ਹੀ ਨਿਊਜ਼ੀਲੈਂਡ ਦੇ ਦੌਰੇ ਤੇ ਜਾ ਰਹੀ ਫੌਜ ਦੀ ਟੀਮ ਲਈ ਉਸ ਦੀ ਚੋਣ ਹੋ ਗਈ। ਇਸ ਤੋਂ ਬਾਅਦ 1926 ’ਚ ਨਿਊਜ਼ੀਲੈਂਡ ’ਚ ਹੋਣ ਵਾਲੇ ਟੂਰਨਾਮੈਂਟ ’ਚ ਇਕ ਮੈਚ ਦੌਰਾਨ ਭਾਰਤੀ ਹਾਕੀ ਟੀਮ ਨੇ 20 ਗੋਲ ਕਰ ਦਿੱਤੇ, ਜਿਸ ਦੌਰਾਨ ਦਸ ਗੋਲ ਇਕੱਲੇ ਧਿਆਨ ਚੰਦ ਨੇ ਹੀ ਕੀਤੇ ਸਨ। ਇਸ ਟੂਰਨਾਮੈਂਟ ਦੌਰਾਨ ਭਾਰਤ ਨੇ 21 ਮੈਚ ਖੇਡੇ, ਜਿਨ੍ਹਾਂ ’ਚੋਂ 18 ਮੈਚਾਂ ’ਚ ਭਾਰਤ ਦੀ ਜਿੱਤ ਹੋਈ, ਇੱਕ ’ਚ ਹਾਰ ਮਿਲੀ, ਦੋ ਮੈਚ ਡਰਾਅ ਹੋਏ। ਇਸ ਟੂਰਨਾਮੈਂਟ ਦੌਰਾਨ 192 ਗੋਲ ਹੋਏ, ਜਿਨ੍ਹਾਂ ’ਚੋਂ 100 ਗੋਲ ਇਕੱਲੇ ਧਿਆਨ ਚੰਦ ਨੇ ਹੀ ਕੀਤੇ ਸਨ।

ਧਿਆਨ ਚੰਦ ਦਾ ਵਿਆਹ 1936 ਦੀਆਂ ਉਲੰਪਿਕ ਖੇਡਾਂ ਤੋਂ ਪਹਿਲਾਂ ਜਾਨਕੀ ਦੇਵੀ ਨਾਲ ਹੋਇਆ। ਧਿਆਨ ਚੰਦ ਦੇ ਸੱਤ ਪੁੱਤਰਾਂ ਚੋਂ ਬਹੁਤੇ ਖਿਡਾਰੀ ਸਨ। ਧਿਆਨ ਚੰਦ ਨੂੰ ਖੇਡਾਂ ਦੀ ਦੁਨੀਆਂ ਵਿੱਚ ਹਾਕੀ ਦਾ ਸੰਸਾਰ ਪੱਧਰ ਦਾ ਮਹਾਨ ਖਿਡਾਰੀ ਮੰਨਿਆਂ ਜਾਂਦਾ ਹੈ। ਮੇਜਰ ਧਿਆਨ ਚੰਦ ਨੇ ਭਾਰਤ ਨੂੰ ਓਲੰਪਿਕ ’ਚ ਤਿੰਨ ਵਾਰ ਗੋਲਡ ਮੈਡਲ ਦਿਵਾਇਆ, ਧਿਆਨ ਚੰਦ ਦੀ ਬਦੌਲਤ ਭਾਰਤ ਤਿੰਨ ਵਾਰ (1928,1932 ਅਤੇ 1936) ਸੰਸਾਰ ਹਾਕੀ ਜੇਤੂ ਰਿਹਾ।

ਧਿਆਨ ਚੰਦ ਨੇ 1948 ਤੱਕ ਦੇ ਆਪਣੇ ਅੰਤਰਾਸ਼ਟਰੀ ਖੇਡ ਜੀਵਨ ਦੌਰਾਨ ਸੈਂਟਰ ਫਾਰਵਰਡ ਵਜੋਂ ਖੇਡਦਿਆਂ 400 ਤੋਂ ਵੱਧ ਗੋਲ ਕੀਤੇ। ਭਾਰਤ ਸਰਕਾਰ ਨੇ 1956 ਵਿੱਚ ਪਦਮ ਭੂਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ। ਇਸੇ ਸਾਲ ਹੀ ਉਹ ਫੌਜ ਦੀ ਸੇਵਾ ਤੋਂ ਮੇਜਰ ਵਜੋਂ ਰਿਟਾਇਰ ਹੋਇਆ। ਕੁਝ ਕੁ ਸਮਾਂ ਮਾਊਂਟ ਆਬੂ ਵਿਖੇ ਖਿਡਾਰੀਆਂ ਨੂੰ ਖੇਡ ਤਕਨੀਕਾਂ ਸਿਖਾਉਣ ਉਪਰੰਤ ਕਾਫੀ ਦੇਰ ਤੱਕ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ (NIS) ਵਿੱਚ ਮੁੱਖ ਹਾਕੀ ਕੋਚ ਵਜੋਂ ਸੇਵਾ ਨਿਭਾਈ, ਜਿੱਥੇ ਉਸ ਦੀ ਅਗਵਾਈ ਨੇ ਦੇਸ਼ ਨੂੰ ਕਈ ਉੱਚ ਕੋਟੀ ਦੇ ਹਾਕੀ ਖਿਡਾਰੀ ਦਿੱਤੇ। ਆਪਣਾ ਅੰਤਲਾ ਸਮਾਂ ਧਿਆਨ ਚੰਦ ਨੇ ਝਾਂਸੀ ਵਿਖੇ ਬਿਤਾਇਆ ਅਤੇ ਉਸਨੇ ਏਮਜ਼ ਦਿੱਲੀ ਵਿੱਚ 3 ਦਸੰਬਰ 1979 ਨੂੰ ਅੰਤਿਮ ਸਾਹ ਲਿਆ। ਉਸਦੀ ਯਾਦ ਵਿੱਚ ਝਾਂਸੀ ਵਿੱਚ ਇਕ ਸਪੋਰਟਸ ਸਟੇਡੀਅਮ ਦਾ ਨਿਰਮਾਣ ਕੀਤਾ ਗਿਆ ਅਤੇ ਉਸਦੇ ਬੁੱਤ ਦੀ ਸਥਾਪਨਾ ਕੀਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਿਊਯਾਰਕ ‘ਚ PM ਮੋਦੀ ਦਾ ਪ੍ਰੋਗਰਾਮ 22 ਸਤੰਬਰ ਨੂੰ: ਸਟੇਡੀਅਮ ਦੀ ਸਮਰੱਥਾ ਤੋਂ ਦੁੱਗਣੀ ਹੋਈ ਬੁਕਿੰਗ

ਭਾਰਤ ਦਾ ਰਵੱਈਆ ਦੇਖ ਕੇ ਝੁਕਿਆ ਕਤਰ: ਵਾਪਿਸ ਕੀਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਵੇਂ ਸਰੂਪ