ਲੋਕਾਂ ਦਾ ਹਾਲ ਵੇਖ ਲਓ: ਬੰਦਾ ਦੁਕਾਨ ਦੇ ਬਾਹਰ ਲੱਗਿਆ ਤਾਲਾ ਕਰਕੇ ਲੈ ਗਿਆ ਚੋਰੀ

ਗੁਰਦਾਸਪੁਰ 30 ਅਗਸਤ 2024 – ਬਟਾਲਾ ਦੇ ਕਾਹਨੂੰਵਾਨ ਰੋਡ ਤੇ ਇੱਕ ਅਜੀਬ ਤਰ੍ਹਾਂ ਦਾ ਵਾਕਿਆ ਸਾਹਮਣੇ ਆਇਆ ਹੈ। ਇਸ ਰੋਡ ਤੇ ਸਥਿੱਤ ਬਿੱਟਾ ਨਾਮਧਾਰੀ ਦੀ ਦੁਕਾਨ ਦੇ ਬਾਹਰ ਲਟਕੇ ਤਾਲੇ ਨੂੰ ਹੀ ਸਕੂਟਰੀ ਤੇ ਆਇਆ ਇੱਕ ਚੰਗਾ ਭਲਾ ਬੰਦਾ ਚੋਰੀ ਕਰਕੇ ਲੈ ਗਿਆ। ਜੇ ਘਟਨਾ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਨਾ ਹੁੰਦੀ ਤਾਂ ਦੁਕਾਨਦਾਰ ਨੂੰ ਯਕੀਨ ਹੀ ਨਹੀਂ ਹੁੰਦਾ ਕਿ ਉਸ ਦ ਤਾਲਾ ਕਿਸੇ ਨੇ ਚੋਰੀ ਕਰ ਲਿਆ ਹੈ। ਸ਼ਾਮ ਨੂੰ ਜਦੋਂ ਦੁਕਾਨਦਾਰ ਨੂੰ ਤਾਲਾ ਨਹੀਂ ਮਿਲਿਆ ਤਾਂ ਉਸਨੇ ਇਧਰ ਉਧਰ ਕਾਫੀ ਤਲਾਸ਼ ਕੀਤੀ ਤੇ ਫਿਰ ਸੀਸੀਟੀਵੀ ਚੈੱਕ ਕੀਤੀ ਤਾਂ ਹੈਰਾਨੀਜਨਕ ਖੁਲਾਸਾ ਹੋਇਆ।

ਸੀਸੀਟੀਵੀ ਵਿੱਚ ਸਾਫ ਦਿਖ ਰਿਹਾ ਸੀ ਕਿ ਇੱਕ ਚੰਗਾ ਭਲਾ ਵਿਅਕਤੀ ਸਕੂਟਰੀ ਤੇ ਆਉਂਦਾ ਹੈ ਅਤੇ ਦੁਕਾਨ ਦੇ ਬਾਹਰ ਖਲੋ ਕੇ ਪਹਿਲਾਂ ਪਾਣੀ ਪੀਂਦਾ ਹੈ ਅਤੇ ਫਿਰ ਇਧਰ ਉਧਰ ਵੇਖ ਕੇ ਦੁਕਾਨ ਦੇ ਬਾਹਰ ਲਟਕਿਆ ਤਾਲਾ ਬੜੀ ਚਲਾਕੀ ਨਾਲ ਉਤਾਰ ਕੇ ਜੇਬ ਵਿੱਚ ਪਾ ਲੈਂਦਾ ਹੈ ਤੇ ਚੁੱਪ ਚਾਪ ਸਕੂਟਰੀ ਸਟਾਰਟ ਕਰਕੇ ਨਿਕਲ ਜਾਂਦਾ ਹੈ। ਤਾਲਾ ਚੋਰੀ ਦੀ ਇਹ ਅਜੀਬੋ ਗਰੀਬ ਘਟਨਾ ਦੇਖ ਕੇ ਦੁਕਾਨਦਾਰ ਵੱਲੋਂ ਇਸ ਦੀ ਸੀਸੀਟੀਵੀ ਕਲਿੱਪ ਵੀ ਵਾਇਰਲ ਕਰ ਦਿੱਤੀ ਗਈ ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

MP ਸੰਜੀਵ ਅਰੋੜਾ ਨੇ MLA ਅਤੇ DC ਨਾਲ ਸਿਵਲ ਹਸਪਤਾਲ ਦੇ ਅਪਗ੍ਰੇਡੇਸ਼ਨ ਦੇ ਕੰਮ ਦਾ ਜਾਇਜ਼ਾ ਲਿਆ

ਲੋਕ ਮੰਚ ਪੰਜਾਬ ਵੱਲੋਂ ਪੁਰਸਕਾਰਾਂ ਦਾ ਐਲਾਨ: ‘ਸੁਰਜੀਤ ਪਾਤਰ ਕਾਵਿਲੋਕ ਪੁਰਸਕਾਰ’ ਉੱਘੇ ਕਵੀ ਵਿਜੇ ਵਿਵੇਕ ਨੂੰ ਮਿਲੇਗਾ