ਸਿੱਧੂ ਮੂਸੇਵਾਲੇ ਦੇ ਪਿਤਾ ਦੇ ਗੰਨਮੈਨ ਆਪਸ ਵਿੱਚ ਭਿੜੇ ! ਇੱਕ ਫੱਟੜ

ਮਾਨਸਾ, 31 ਅਗਸਤ 2024 – ਦੇਰ ਰਾਤ ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਦੋ ਗੰਨਮੈਨ ਆਪਸ ਵਿੱਚ ਭਿੜ ਗਏ। ਜਿਸ ਕਾਰਨ ਇਕ ਗੰਨਮੈਨ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੂੰ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਦੇਰ ਰਾਤ ਕਮਾਂਡੋ ਗੰਨਮੈਨ ਗੁਰਦੀਪ ਸਿੰਘ ਜੋ ਕਿ ਆਪਣੇ ਕਮਰੇ ਵਿੱਚ ਸੌਂ ਰਿਹਾ ਸੀ, ’ਤੇ ਗੰਨਮੈਨ ਅਰੁਣ ਕੁਮਾਰ ਨੇ ਹਮਲਾ ਕਰ ਦਿੱਤਾ। ਜਿਸ ਵਿੱਚ ਗੁਰਦੀਪ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ। ਜ਼ਖ਼ਮੀ ਗੁਰਦੀਪ ਸਿੰਘ ਨੇ ਦੱਸਿਆ ਕਿ ਅਰੁਣ ਕੁਮਾਰ ਨੇ ਆਪਣੇ ਹੱਥ ਵਿੱਚ ਪਾਏ ਲੋਹੇ ਦੇ ਕੜੇ ਨਾਲ ਉਸ ਦੇ ਸਿਰ ’ਤੇ ਵਾਰ ਕੀਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਡਿਊਟੀ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋ ਗਿਆ ਸੀ। ਫਿਲਹਾਲ ਮਾਨਸਾ ਪੁਲਸ ਹਸਪਤਾਲ ਪਹੁੰਚ ਗਈ ਹੈ ਅਤੇ ਜ਼ਖਮੀ ਦੇ ਬਿਆਨ ਦਰਜ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਰਬਾਈਨ ਦੀ ਸਫਾਈ ਕਰਦੇ ਸਮੇਂ ਅਚਾਨਕ ਕਾਂਸਟੇਬਲ ਨੂੰ ਗਰਦਨ ‘ਚ ਲੱਗੀਆਂ 3 ਗੋਲੀਆਂ, ਹੋਈ ਮੌਤ

ਸ਼ੰਭੂ ਬਾਰਡਰ ‘ਤੇ ਵਿਨੇਸ਼ ਫੋਗਾਟ ਦਾ ਕੀਤਾ ਗਿਆ ਸਨਮਾਨ