ਨਵੀਂ ਦਿੱਲੀ, 31 ਅਗਸਤ 2024 – ਅਗਲੇ ਮਹੀਨੇ ਯਾਨੀ ਸਤੰਬਰ ‘ਚ ਬੈਂਕਾਂ ਵਿੱਚ ਕਾਫੀ ਛੁੱਟੀਆਂ ਰਹਿਣ ਵਾਲੀਆਂ ਹਨ। ਜੇਕਰ ਤੁਹਾਡੇ ਕੋਲ ਬੈਂਕ ਨਾਲ ਸਬੰਧਤ ਕੋਈ ਕੰਮ ਹੈ, ਤਾਂ ਘਰੋਂ ਨਿਕਲਣ ਤੋਂ ਪਹਿਲਾਂ ਇਹ ਦੇਖ ਲਓ ਕਿ ਉਸ ਦਿਨ ਬੈਂਕ ਬੰਦ ਹੈ ਜਾਂ ਨਹੀਂ। ਦੱਸ ਦਈਏ ਕਿ ਸਤੰਬਰ ‘ਚ ਬੈਂਕ 15 ਦਿਨ ਬੰਦ ਰਹਿਣਗੇ। ਇਨ੍ਹਾਂ ਵਿੱਚ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ।
ਸਤੰਬਰ ‘ਚ ਕਈ ਤਿਉਹਾਰ ਹਨ, ਜਿਸ ਕਾਰਨ ਬੈਂਕਾਂ ‘ਚ ਕੰਮ ਨਹੀਂ ਹੋਵੇਗਾ। ਸਤੰਬਰ ਦੀ ਸ਼ੁਰੂਆਤ ਹੀ ਛੁੱਟੀ ਨਾਲ ਹੋਵੇਗੀ। ਪਹਿਲੀ ਤਾਰੀਖ਼ ਨੂੰ ਐਤਵਾਰ ਦਾ ਦਿਨ ਹੈ। ਅਜਿਹੇ ‘ਚ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ ਗਣੇਸ਼ ਚਤੁਰਥੀ, ਪਹਿਲਾ ਓਨਮ, ਮਿਲਾਦ-ਉਨ-ਨਬੀ ਜਾਂ ਈਦ-ਏ-ਮਿਲਾਦ, ਸ਼੍ਰੀ ਨਰਾਇਣ ਗੁਰੂ ਸਮਾਧੀ ਦਿਵਸ, ਮਹਾਰਾਜਾ ਹਰੀ ਸਿੰਘ ਜੀ ਦੇ ਜਨਮ ਦਿਨ ਆਦਿ ਮੌਕਿਆਂ ‘ਤੇ ਬੈਂਕਾਂ ‘ਚ ਕੋਈ ਕੰਮ ਨਹੀਂ ਹੋਵੇਗਾ।
ਸਤੰਬਰ ਦੀਆਂ ਛੁੱਟੀਆਂ ਦੀ ਪੂਰੀ ਸੂਚੀ –
1 ਸਤੰਬਰ (ਐਤਵਾਰ) : ਐਤਵਾਰ ਹੋਣ ਕਾਰਨ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ।
4 ਸਤੰਬਰ (ਬੁੱਧਵਾਰ): ਸ਼੍ਰੀਮੰਤ ਸੰਕਰਦੇਵ ਦੀ ਤਿਰੁਭ ਤਿਥੀ ਮੌਕੇ ਆਸਾਮ ‘ਚ ਬੈਂਕ ਬੰਦ ਰਹਿਣਗੇ।
7 ਸਤੰਬਰ (ਸ਼ਨੀਵਾਰ): ਗਣੇਸ਼ ਚਤੁਰਥੀ ਮੌਕੇ ‘ਤੇ ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਉੜੀਸਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਗੋਆ ‘ਚ ਬੈਂਕ ਬੰਦ ਰਹਿਣਗੇ।
8 ਸਤੰਬਰ (ਐਤਵਾਰ) : ਐਤਵਾਰ ਹੋਣ ਕਾਰਨ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ।
14 ਸਤੰਬਰ (ਦੂਜਾ ਸ਼ਨੀਵਾਰ): ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ‘ਚ ਬੈਂਕ ਬੰਦ ਰਹਿਣਗੇ।
15 ਸਤੰਬਰ (ਐਤਵਾਰ) : ਐਤਵਾਰ ਹੋਣ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।
16 ਸਤੰਬਰ (ਸੋਮਵਾਰ): ਈਦ-ਏ-ਮਿਲਾਦ ਮੌਕੇ ਗੁਜਰਾਤ, ਮਿਜ਼ੋਰਮ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ, ਉੱਤਰਾਖੰਡ, ਆਂਧਰਾ ਪ੍ਰਦੇਸ਼, ਤੇਲੰਗਾਨਾ, ਮਨੀਪੁਰ, ਜੰਮੂ, ਕੇਰਲ, ਉੱਤਰ ਪ੍ਰਦੇਸ਼, ਦਿੱਲੀ, ਛੱਤੀਸਗੜ੍ਹ, ਝਾਰਖੰਡ ਵਿੱਚ ਬੈਂਕ ਬੰਦ ਰਹਿਣਗੇ।
17 ਸਤੰਬਰ (ਮੰਗਲਵਾਰ): ਮਿਲਾਦ-ਉਨ-ਨਬੀ ਮੌਕੇ ਸਿੱਕਮ ਅਤੇ ਛੱਤੀਸਗੜ੍ਹ ਵਿੱਚ ਬੈਂਕ ਬੰਦ ਰਹਿਣਗੇ।
18 ਸਤੰਬਰ (ਬੁੱਧਵਾਰ): ਪੰਗ-ਲਬਸੋਲ ਮੌਕੇ ਸਿੱਕਮ ਵਿੱਚ ਬੈਂਕ ਬੰਦ ਰਹਿਣਗੇ।
20 ਸਤੰਬਰ (ਸ਼ੁੱਕਰਵਾਰ): ਈਦ-ਏ-ਮਿਲਾਦ-ਉਲ-ਨਬੀ ਤੋਂ ਬਾਅਦ ਸ਼ੁੱਕਰਵਾਰ ਨੂੰ ਜੰਮੂ ਅਤੇ ਸ੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।
21 ਸਤੰਬਰ (ਸ਼ਨੀਵਾਰ) : ਸ੍ਰੀ ਨਰਾਇਣ ਗੁਰੂ ਸਮਾਧੀ ਦਿਵਸ ਮੌਕੇ ਕੇਰਲ ਵਿੱਚ ਬੈਂਕ ਬੰਦ ਰਹਿਣਗੇ।
22 ਸਤੰਬਰ (ਐਤਵਾਰ) : ਐਤਵਾਰ ਹੋਣ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।
23 ਸਤੰਬਰ (ਸੋਮਵਾਰ): ਮਹਾਰਾਜਾ ਹਰੀ ਸਿੰਘ ਜੀ ਦੇ ਜਨਮ ਦਿਨ ਮੌਕੇ ਜੰਮੂ ਅਤੇ ਸ੍ਰੀਨਗਰ ‘ਚ ਬੈਂਕ ਬੰਦ ਰਹਿਣਗੇ।
28 ਸਤੰਬਰ (ਚੌਥਾ ਸ਼ਨੀਵਾਰ): ਮਹੀਨੇ ਦੇ ਚੌਥੇ ਸ਼ਨੀਵਾਰ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
29 ਸਤੰਬਰ (ਐਤਵਾਰ) : ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।