ਪੰਜਾਬ, ਪੰਥ, ਕਿਸਾਨੀ, ਪਾਣੀਆਂ ਅਤੇ ਵਾਤਾਵਰਨ ਦੇ ਮੁੱਦਿਆਂ ਲਈ ਇਕੱਠੇ ਹੋਕੇ ਹੰਭਲਾ ਮਾਰਿਆ ਜਾਵੇ – ਜੱਥੇਦਾਰ ਵਡਾਲਾ

ਨਵਾਂਸ਼ਹਿਰ 1 ਸਤੰਬਰ 2024 – ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਪ੍ਰਜੀਡੀਅਮ ਸਮੇਤ ਸਲਾਹਕਾਰ ਬੋਰਡ ਅਹਿਮ ਮੀਟਿੰਗ ਚੰਡੀਗੜ ਸਥਿਤ ਲੁਬਾਣਾ ਭਵਨ ਵਿਖੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਪੰਜਾਬ ਦੇ ਕੇਂਦਰ ਨਾਲ ਜੁੜੇ ਮੁੱਦਿਆਂ, ਕਿਸਾਨੀ, ਪੰਥ, ਪੰਜਾਬ ਦੇ ਪਾਣੀਆਂ ਅਤੇ ਵਾਤਾਵਰਨ ਨਾਲ ਜੁੜੇ ਅਹਿਮ ਮਸਲਿਆਂ ਤੇ ਗੰਭੀਰ ਵਿਚਾਰਾਂ ਹੋਈਆਂ। ਜਿਸ ਵਿੱਚ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਵਿਸਥਾਰ ਲਈ ਜਿਲਾ ਅਬਜਰਵਰ ਲਾ ਕੇ ਜਿਲਾ ਲੈਵਲ ਤੇ ਮੀਟਿੰਗਾਂ ਕਰਕੇ ਪੰਥ ਤੇ ਆਏ ਸੰਕਟ ਲਈ ਵਿਚਾਰਾ ਕੀਤੀਆਂ ਜਾਣਗੀਆਂ।

ਮੀਟਿੰਗ ਤੋਂ ਬਾਅਦ ਜੱਥੇਦਾਰ ਵਡਾਲਾ ਨੇ ਮੀਡੀਆ ਦੇ ਸੰਬੋਧਨ ਹੁੰਦੇ ਹੋਏ ਕੇਂਦਰ ਵੱਲੋ ਪੰਜਾਬ ਨਾਲ ਜੁੜਿਆਂ ਮੁੱਦਿਆਂ ਤੇ ਗੰਭੀਰਤਾ ਨਹੀਂ ਦਿਖਾਈ ਜਾ ਰਹੀ,ਹਮੇਸ਼ਾ ਹੀ ਕੇਂਦਰ ਵੱਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਰਿਹਾ ਹੈ ਚਾਹੇ ਪੰਜਾਬ ਵਿੱਚ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ। ਜੱਥੇਦਾਰ ਵਡਾਲਾ ਨੇ ਕਿਹਾ ਕਿ ਹੁਣ ਤਾਂ ਪੱਖਪਾਤ ਦੀ ਹੱਦ ਸੀਮਾ ਵੀ ਕੇਂਦਰ ਪਾਰ ਕਰ ਚੁੱਕਾ ਹੈ ਜਿਸ ਦਾ ਖੁਮਿਆਜ਼ਾ ਪੰਜਾਬ ਨੂੰ ਆਰਥਿਕ ਅਤੇ ਵਿਕਾਸ ਦੇ ਤੌਰ ਤੇ ਭੁਗਤਣਾ ਪਿਆ ਹੈ। ਓਹਨਾ ਨੇ ਕਿਹਾ ਕਿ ਬੇਸ਼ਕ ਕਈ ਅਹਿਮ ਮਸਲਿਆਂ ਤੇ ਸੂਬਾ ਭਗਵੰਤ ਮਾਨ ਸਰਕਾਰ ਕੇਂਦਰ ਸਰਕਾਰ ਸਾਹਮਣੇ ਮੁੱਦੇ ਰੱਖਣ ਵਿੱਚ ਨਾਕਾਮ ਰਹੀ ਹੈ ਪਰ ਕੇਂਦਰ ਸਰਕਾਰ ਵੱਲੋ ਵੀ ਦਿਹਾਤੀ ਵਿਕਾਸ ਫੰਡ ਰੋਕ ਕੇ ਪੰਜਾਬ ਪ੍ਰਤੀ ਬੇਗਾਨੀ ਦਾ ਅਹਿਸਾਸ ਦਿਵਾਇਆ ਹੈ।

ਇਸ ਦੇ ਨਾਲ ਹੀ ਜੱਥੇਦਾਰ ਵਡਾਲਾ ਨੇ ਪਾਣੀਆਂ ਦੇ ਮੁੱਦੇ ਤੇ ਸਮੇਂ ਸਮੇਂ ਤੇ ਕੇਂਦਰ ਦੀਆਂ ਸਰਕਾਰਾਂ ਵਲੋਂ ਪੰਜਾਬ ਪ੍ਰਤੀ ਵਰਤੀ ਰਵਈਏ ਤੇ ਤਿੱਖਾ ਪ੍ਰਤੀਕਰਮ ਦਿੱਤਾ। ਓਹਨਾ ਕਿਹਾ ਕਿ ਅੱਜ ਪੰਜਾਬ ਨੂੰ ਆਪਣੇ ਪਾਣੀ ਦੀ ਮਲਕੀਅਤ ਸਾਬਿਤ ਕਰਨ ਲਈ ਜੱਦੋਜਹਿਦ ਕਰਨੀ ਪੈ ਰਹੀ ਹੈ। ਇਸ ਦੇ ਨਾਲ ਹੀ ਓਹਨਾ ਨੇ ਲਗਾਤਾਰ ਧਰਤੀ ਹੇਠਲੇ ਪਾਣੀ ਦੇ ਡੂੰਘੇ ਹੋ ਰਹੇ ਸੰਕਟ ਤੇ ਚਿੰਤਾ ਜਹਿਰ ਕੀਤੀ। ਜੱਥੇਦਾਰ ਵਡਾਲਾ ਨੇ ਕਿਹਾ ਕਿ ਅੱਜ ਪੀਣ ਵਾਲਾ ਪੰਜ ਆਬ ਦਾ ਪਾਣੀ ਪੂਰੀ ਤਰਾਂ ਜ਼ਹਿਰੀਲਾ ਦੂਸ਼ਿਤ ਹੋ ਚੁੱਕਾ ਹੈ ਜਿਸ ਲਈ ਸੂਬਾ ਸਰਕਾਰ ਦੀ ਕਿਤੇ ਵੀ ਗੰਭੀਰਤਾ ਦਿਖਾਈ ਨਹੀਂ ਦੇ ਰਹੀ । ਪਾਣੀ ਦੇ ਸੰਕਟ ਲਈ ਵੱਡੀ ਲੜਾਈ ਦੀ ਲੋੜ ਨੂੰ ਮਹਿਸੂਸ ਕਰਦਿਆਂ ਓਹਨਾ ਕਿਹਾ ਕਿ ਇਸ ਮੁੱਦੇ ਨੂੰ ਲੈਕੇ ਪੰਜਾਬ ਹਿਤੈਸ਼ੀਆਂ ਨੂੰ ਇੱਕਠੇ ਹੋਕੇ ਹੰਭਲਾ ਮਾਰਨ ਦੀ ਜਰੂਰਤ ਹੈ।

ਉਹਨਾ ਜ਼ੋਰ ਦੇਕੇ ਕਿਹਾ ਕਿਸਾਨੀ ਨੁੰ ਬਚਾਉਣਾ ਹੈ ਤਾਂ ਬਾਰਡਰ ਖੋਲਣੇ ਚਾਹੀਦੇ ਹਨ ਤਾਂ ਕਿ ਖਾੜੀ ਮੁਲਕਾਂ ਚ ਸਾਡੀਆਂ ਫਸਲਾਂ ਜਾ ਸਕਣ। ਉਹਨਾਂ ਕਿਹਾ ਕਿ ਸਾਡੇ ਕਿਸਾਨ ਸੜਕਾਂ ਹਨ ਤੇ ਉਹਨਾਂ ਦੀ ਮੰਗ ਜਾਇਜ਼ ਹੈ ਕਿਉਂਕਿ ਐਮਐਸਪੀ ਦੀ ਗਰੰਟੀ ਕਾਨੂੰ ਬਣਾਉਣ ਦਾ ਵਾਅਦਾ ਕੇਂਦਰ ਨੇ ਕੀਤਾ ਸੀ ਜੋ ਤੁਰੰਤ ਪੂਰਾ ਕੀਤਾ ਜਾਵੇ। ਉਹਨਾਂ ਕਿਹਾ ਬਾਸਪਤੀ ਤੇ ਟੈਕਸ ਘਟਾਇਆ ਜਾਵੇ ਤੇ ਪਰਮਲ ਨੂੰ ਐਕਸਪੋਰਟ ਕਰ ਪੰਜਾਬ ਦੇ ਗੋਦਾਮ ਖਾਲੀ ਕੀਤੇ ਜਾਣ।

ਪੰਥਕ ਮੁੱਦਿਆਂ ਤੇ ਆਪਣੀਆਂ ਜਿੰਮੇਵਾਰੀਆਂ ਦਾ ਅਹਿਸਾਸ ਦਾ ਪ੍ਰਗਟਾਵਾ ਕਰਦਿਆਂ ਓਹਨਾ ਕਿਹਾ ਕਿ ਪੰਜਾਬ ਨਾਲ ਸੰਬਧਿਤ ਜੇਲ੍ਹਾਂ ਵਿੱਚ ਬੰਦ ਸਿੰਘਾਂ ਨਾਲ ਕਾਨੂੰਨ ਦੇ ਉਲਟ ਵਤੀਰਾ ਵਰਤਿਆ ਜਾ ਰਿਹਾ ਹੈ। ਆਪਣਿਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨਾਲ ਸੰਵਿਧਾਨਿਕ ਹੱਕਾਂ ਨੂੰ ਛਿੱਕੇ ਟੰਗਿਆ ਜਾ ਚੁੱਕਾ ਹੈ। ਨੌਜਵਾਨਾਂ ਤੇ ਲਗਾਤਾਰ NSA ਵਰਗਾ ਕਾਨੂੰਨ ਗਲਤ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ। ਭਾਈ ਬਲਵੰਤ ਸਿੰਘ ਰਾਜੋਆਣਾ ਦੇ ਫਾਂਸੀ ਦੇ ਫੈਸਲੇ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਵਿੱਚ ਤੇਜੀ ਲਿਆਉਣ ਦੀ ਵਕਾਲਤ ਕੀਤੀ।

ਇਸ ਤੋਂ ਇਲਾਵਾ ਮੌਜੂਦਾ ਪੰਥਕ ਸੰਕਟ ਤੇ ਓਹਨਾ ਕਿਹਾ ਕਿ ਖਾਲਸਾ ਪੰਥ ਨੂੰ ਇੱਕ ਵਿਧਾਨ ਇੱਕ ਸੰਵਿਧਾਨ ਅਤੇ ਝੰਡੇ ਹੇਠ ਲਿਆਉਣ ਦੀ ਓਹ ਹਰ ਕੋਸ਼ਿਸ਼ ਕਰ ਰਹੇ ਹਨ ਅਤੇ ਉਹਨਾਂ ਪੰਜ ਸਿੰਘ ਸਹਿਬਾਨਾਂ , ਸਿੱਖ ਬੁੱਧੀਜੀਵੀਆਂ ਅਤੇ ਪੰਥ ਦਰਦੀਆਂ ਨੂੰ ਅਪੀਲ ਕੀਤੀ ਸਿੱਖ ਕੌਮ ਨੂੰ ਮੁੜ ਇਕ ਮੰਚ ਤੇ ਇਕੱਠਾ ਕਰਨ ਲਈ ਧਾਰਮਿੱਕ ਸਖਸੀਅਤਾਂ ਦੀ ਕਮੇਟੀ ਬਣਾ ਕੇ ਹੱਲ ਕੱਢਣ ਦੀ ਪਹਿਲ ਕਰਨ। ਇਸ ਦੇ ਨਾਲ ਹੀ ਜਥੇਦਾਰ ਵਡਾਲਾ ਨੇ ਕਿਹਾ ਕਿ ਖਾਲਸਾ ਪੰਥ ਦੀ ਮਜ਼ਬੂਤੀ ਅਤੇ ਮਸਲਿਆਂ ਦਾ ਹੱਲ ਆਪਸੀ ਏਕਤਾ ਵਿੱਚ ਹੈ। ਉਹਨਾਂ ਸਮੁੱਚੇ ਪੰਥ ਨੂੰ ਐਸਜੀਪੀਸੀ ਦੀਆਂ ਵੋਟਾਂ ਬਣਾਉਣ ਲਈ ਕਿਹਾ।

ਸੁਖਬੀਰ ਸਿੰਘ ਬਾਦਲ ਦੇ ਮੁੜ ਅਸਤੀਫ਼ੇ ਦੀ ਮੰਗ ਕਰਦਿਆਂ ਕਿ, ਤਨਖਾਹੀਆ ਕਰਾਰ ਹੋਣ ਦਾ ਮਤਲਬ ਹੈ ਕੋਈ ਸਿੱਖ ਉਹਨਾਂ ਨਾਲ ਗੱਲ ਨਹੀ ਕਰ ਸਕਦਾ, ਉਹ ਕਿਸੇ ਵੀ ਸਮਾਜਿੱਕ ਸਮਾਗਮ ਚ ਹਿੱਸਾ ਨਹੀਂ ਲੈ ਸਕਦੇ, ਕਿਸੇ ਵੀ ਤਖ਼ਤ ਸਾਹਿਬ ਤੇ ਮੱਥਾ ਨਹੀ ਟੇਕ ਸਕਦੇ, ਕਿਸੇ ਵੀ ਗੁਰੂ ਘਰ ਉਹਨਾਂ ਦੀ ਅਰਸਾਸ ਨਹੀ ਹੋ ਸਕਦੀ ਅਤੇ ਨਾ ਹੀ ਉਸ ਦੀ ਦੇਗ ਪ੍ਰਵਾਨ ਹੋ ਸਕਦੀ। ਇਤਿਹਾਸ ਗਵਾਹ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਸੀ ਤਾਂ ਉਸ ਦੇ ਅਹਿਲਕਾਰਾਂ ਨੇ ਵੀ ਮੂੰਹ ਮੋੜ ਲਏ ਸਨ ਤੇ ਕੋਈ ਫਤਿਹ ਨਹੀ ਸੀ ਬੁਲਾਉਂਦਾ ਸੀ। ਸੋ ਸ੍ਰੋਮਣੀ ਅਕਾਲੀ ਦਲ ਦੇ ਮੁਢਲੇ ਸੰਵਿਧਾਨ ਚ ਸੀ ਕਿ ਪਤਿਤ ਤੇ ਤਨਖਾਹੀਏ ਨੂੰ ਪਾਰਟੀ ਦਾ ਮੁਢਲਾ ਮੈਂਬਰ ਨਹੀਂ ਬਣਾਇਆ ਜਾ ਸਕਦਾ ਤਾਂ ਤਨਖਾਹੀਆ ਪੰਥਕ ਪਾਰਟੀ ਦਾ ਪ੍ਰਧਾਨ ਕਿਵੇ ਰਹਿ ਸਕਦਾ ਹੈ। ਸੁਖਬੀਰ ਸਿੰਘ ਬਾਦਲ ਕੁਰਸੀ ਦਾ ਮੋਹ ਨੂੰ ਤਿਆਗ ਨਹੀ ਰਹੇ ਜਿਸ ਨਾਲ ਇਸ ਗੱਲ ਤੇ ਮੋਹਰ ਲੱਗਦੀ ਹੈ ਕਿ ਓਹਨਾ ਦੀ ਨਜਰ ਅਤੇ ਸਮਝ ਵਿੱਚ ਨਿਮਾਣੇ ਸਿੱਖ ਦੀ ਪਰਿਭਾਸ਼ਾ ਵੱਖਰੀ ਹੈ ਜਿਸ ਲਈ ਉਹ ਹਰ ਹੀਲੇ ਹਰ ਕੀਮਤ ਉਪਰ ਕੁਰਸੀ ਦੀ ਤਾਕਤ ਨੂੰ ਤਰਜ਼ੀਹ ਦੇ ਰਹੇ ਹਨ।

ਉਹਨਾਂ ਕਿਹਾ ਬੀਤੇ ਦਿਨ ਪੰਜ ਸਾਹਿਬਾਨਾਂ ਵਲੋਂ ਸੁਣਾਏ ਫੈਸਲੇ ਨੇ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਨੂੰ ਬਰਕਰਾਰ ਰੱਖਿਆ ਹੈ ਉੱਥੇ ਦਰਸਾ ਦਿੱਤਾ ਹੈ ਕਿ ਕਿਸੇ ਵੀ ਪਦਵੀ ਤੇ ਕਿੰਨਾਂ ਵੀ ਵੱਡਾ ਇੰਨਸਾਨ ਹੋਵੇ ਪਰ ਸ੍ਰੀ ਹਰਿਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਤਖ਼ਤ ਤੋਂ ਹਮੇਸ਼ਾ ਹੀ ਗੁਨਾਹਗਾਰਾ ਨੂੰ ਸਜ਼ਾਵਾਂ ਤੇ ਨਿਮਾਣਿਆਂ ਨੂੰ ਮਾਣ ਮਿਲਿਆ ਹੈ। ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਸਿੱਖ ਸੰਗਤ ਵਿਚ ਜੱਥੇਦਾਰਾਂ ਸਾਹਿਬਾਨਾਂ ਪ੍ਰਤੀ ਆਸਥਾ ਵਿਸ਼ਵਾਸ ਅਤੇ ਸਤਿਕਾਰ ਦੀ ਭਾਵਨਾ ਬੁਲੰਦ ਹੋਈ ਹੈ।

ਇਸ ਸਮੇਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਬਲਦੇਵ ਸਿੰਘ ਮਾਨ, ਸਰਵਨ ਸਿੰਘ ਫਿਲੌਰ, ਸ: ਸੁੱਚਾ ਸਿੰਘ ਛੋਟੇਪੁੱਰ, ਸੰਤਾ ਸਿਮਘ ਉਮੈਦਪੁਰ, ਪ੍ਰਮਿੰਦਰ ਸਿੰਘ ਢੀਡਸਾ, ਸੁਰਿੰਦਰ ਸਿੰਘ ਭੁਲੇਵਾਲਰਾਠਾ, ਚਰਨਜੀਤ ਸਿੰਘ ਬਰਾੜ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਪਰਮਜੀਤ ਕੌਰ ਗੁਲਸ਼ਨ, ਗਗਨਜੀਤ ਸਿਮਘ ਬਰਨਾਲਾ, ਪਰਮਜੀਤ ਕੌਰ ਲਾਡਰਾਂ, ਬੀਬੀ ਕਿਰਨਜੋਤ ਕੌਰ, ਹਰਿੰਦਰ ਸਿੰਘ ਟੌਹੜਾ, ਜਸਟਿਸ ਨਿਰਮਲ ਸਿੰਘ, ਸ ਸੁਖਵਿੰਦਰ ਸਿੰਘ ਔਲਖ, ਸ ਤੇਜਿੰਦਰਪਾਲ ਸਿੰਘ ਸੰਧੂ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਸ ਜਰਨੈਲ ਸਿੰਘ ਕਰਤਾਰਪੁਰ, ਹਰਜੀਤ ਕੌਰ ਤਲਵੰਡੀ, ਸ ਕਰਨੈਲ ਸਿੰਘ ਪੰਜੋਲੀ, ਸ ਮਹਿੰਦਰ ਸਿੰਘ ਹੁਸੈਨਪੁਰ, ਸ ਤੇਜਾ ਸਿੰਘ ਕਮਾਲਪੁਰ, ਸ ਸੁਖਵਿੰਦਰ ਸਿੰਘ ਰਾਜਲਾ, ਬੀਬੀ ਹਰਜੀਤ ਕੌਰ ਤਲਵੰਡੀ, ਬੀਬੀ ਸੁਰਿੰਦਰ ਕੌਰ ਦਿਆਲ, ਸ ਰਣਧੀਰ ਸਿੰਘ ਰੱਖੜਾ, ਸ ਕੁਲਵੀਰ ਸਿੰਘ, ਸ ਸਤਵਿੰਦਰ ਸਿੰਘ ਢੱਟ, ਸ ਅਵਤਾਰ ਸਿੰਘ ਕਲੇਰ, ਸ ਅਵਤਾਰ ਸਿੰਘ ਜੌਹਲ, ਸ ਕਸ਼ਮੀਰ ਸਿੰਘ ਬਰਿਆਲ, ਸ ਗੁਰਕਿਰਪਾਲ ਸਿੰਘ ਬਠਿੰਡਾ, ਸ ਅਮਰਜੀਤ ਸਿੰਘ ਕਿਸ਼ਨਪੁਰਾ, ਸ ਪਵਨਪ੍ਰੀਤ ਸਿੰਘ ਮਚਾਕੀ ਖੁਰਦ, ਸ ਸਰਬਜੀਤ ਸਿੰਘ ਡੂਮਵਾਲੀ, ਸ ਹਰਵੇਲ ਸਿੰਘ ਮਾਧੋਪੁਰ, ਸ ਮਨਜੀਤ ਸਿੰਘ ਬਪੀਆਣਾ, ਸ ਅਜੀਤ ਸਿੰਘ ਕੁਤਬਾ, ਬੀਬੀ ਸਿਮਰਜੀਤ ਕੌਰ ਸਿੱਧੂ, ਸ ਜਗਤਾਰ ਸਿੰਘ ਰਾਜੇਆਣਾ, ਸ ਕਰਨ ਸਿੰਘ ਘੁਮਾਣ , ਸ ਹਰਦੇਵ ਸਿੰਘ ਰੋਗਲਾ, ਸ ਰਾਮਪਾਲ ਸਿੰਘ ਬੈਨੀਵਾਲ, ਸ ਹਰਿੰਦਰਪਾਲ ਸਿੰਘ ਦਿੱਲੀ, ਸ ਹਰਪ੍ਰੀਤ ਸਿੰਘ ਬੰਨੀ ਜੋਲੀ ਦਿੱਲੀ ਆਦਿ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਾਬਕਾ ਐਮਸੀ ਸੰਦੀਪ ਚਲਾਣਾ ਭਾਜਪਾ ਨੂੰ ਛੱਡ ਕੇ ਪਰਿਵਾਰ ਸਮੇਤ ‘AAP’ ‘ਚ ਹੋਏ ਸ਼ਾਮਿਲ

ਪੰਜਾਬ ਨੇ 30-ਲੱਖ ਪਸ਼ੂਧਨ ਦੇ ਮਸਨੂਈ ਗਰਭਧਾਨ ਦਾ ਟੀਚਾ ਮਿੱਥਿਆ: ਗੁਰਮੀਤ ਖੁੱਡੀਆਂ