ਅਰੋੜਾ ਨੇ ਤੀਕਸ਼ਣ ਸੂਦ ਦੀ ਬੇਬੁਨਿਆਦ, ਤਰਕਹੀਣ ਅਤੇ ਝੂਠੀ ਬਿਆਨਬਾਜ਼ੀ ਨੂੰ ਉਸਦੀ ਸਿਆਸੀ ਹਾਰ ਕਰਾਰ ਦਿੱਤਾ

  • ਲਾਈ-ਡਿਟੈਕਟਰ ਟੈਸਟ ਕਰਵਾਉਣ ਲਈ ਦਿੱਤੀ ਚੁਣੌਤੀ

ਚੰਡੀਗੜ੍ਹ, 7 ਜਨਵਰੀ 2021 – ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਆਪਣੇ ’ਤੇ ਲਗਾਏ ਬੇਬੁਨਿਆਦ, ਤਰਕਹੀਣ ਅਤੇ ਝੂਠੇ ਦੋਸਾਂ ਨੂੰ ਨਕਾਰਦਿਆਂ ਕਿਹਾ ਕਿ ਦੇਸ ਭਰ ਦੇ ਕਿਸਾਨਾਂ ਵਲੋਂ ਅਪਮਾਨਿਤ ਕੀਤੇ ਜਾਣ ’ਤੇ ਭਾਜਪਾ ਨੇਤਾ ਦੀ ਪ੍ਰਤੀਕਿ੍ਰਆ ਸਿਆਸੀ ਹਾਰ ਤੋਂ ਵੱਧ ਕੁੱਝ ਵੀ ਨਹੀਂ ਹੈ।

ਝੂਠ ਦਾ ਪਰਦਾਫਾਸ਼ ਕਰਨ ਲਈ ਉਸ ਨੂੰ ਲਾਈ-ਡਿਟੈਕਟਰ ਟੈਸਟ ਕਰਵਾਉਣ ਦੀ ਚਿਤਾਵਨੀ ਦਿੰਦਿਆਂ ਅਰੋੜਾ ਨੇ ਕਿਹਾ ਕਿ ਤੀਕਸ਼ਣ ਜੋ ਕਹਿ ਰਿਹਾ ਹੈ ਉਸ ਵਿਚ ਉਸਦੀ ਕੋਈ ਦੀ ਗਲਤੀ ਨਹੀਂ ਹੈ ਕਿਉਂਕਿ ਜਦੋਂ ਕਿਸੇ ਵਿਅਕਤੀ ਨੂੰ ਵਾਰ-ਵਾਰ ਲੋਕਾਂ ਵਲੋਂ ਨਕਾਰਿਆ ਜਾਂਦਾ ਹੈ ਤਾਂ ਉਹ ਆਪਣਾ ਆਪਾ ਗੁਆ ਬੈਠਦਾ ਹੈ।

ਸੀਨੀਅਰ ਭਾਜਪਾ ਨੇਤਾਵਾਂ ਤੀਕਸਣ ਸੂਦ ਅਤੇ ਅਰਵਿੰਦ ਮਿੱਤਲ ਵਲੋਂ ਪੰਜਾਬ ਦੇ ਉਦਯੋਗ ਵਿਭਾਗ ਵਿੱਚ ਭਿ੍ਰਸਟਾਚਾਰ ਅਤੇ ਉਦਯੋਗ ਤੇ ਵਣਜ ਮੰਤਰੀ ਵਲੋਂ ਪੀਐਸਆਈਸੀ (ਪੰਜਾਬ ਰਾਜ ਉਦਯੋਗਿਕ ਨਿਗਮ) ਦੇ ਬੋਰਡ ਆਫ ਡਾਇਰੈਕਟਰ ’ਤੇ ਦਬਾਅ ਪਾ ਕੇ ਉਦਯੋਗਪਤੀਆਂ ਨੂੰ ਬਹੁਤ ਘੱਟ ਰੇਟਾਂ ‘ਤੇ ਸਰਕਾਰੀ ਜਮੀਨ ਵੇਚਣ ਸਬੰਧੀ ਦੋਸ਼ ਲਗਾਏ ਗਏ ਅਤੇ 450 ਕਰੋੜ ਰੁਪਏ ਦੇ ਇਸ ਘੁਟਾਲੇ ਦੀ ਸੀਬੀਆਈ ਅਤੇ ਈਡੀ ਤੋਂ ਜਾਂਚ ਦੀ ਮੰਗ ਕੀਤੀ ਗਈ ਸੀ। ਇਨ੍ਰਾਂ ਦੋਸ਼ਾਂ ਨੂੰ ਨਕਾਰਦਿਆਂ ਉਦਯੋਗ ਅਤੇ ਵਣਜ ਵਿਭਾਗ ਦੇ ਇਕ ਬੁਲਾਰੇ ਨੇ ਸਪੱਸ਼ਟ ਕੀਤਾ ਕਿ 31 ਏਕੜ ਦੇ ਪਲਾਟ ਨੰਬਰ ਏ -32, ਫੇਜ 8, ਐਸ.ਏ.ਐਸ.ਨਗਰ (ਮੁਹਾਲੀ) ਜੋ ਪੰਜਾਬ ਇਨਫੋਟੈਕ ਵਲੋਂ 14/09/1984 ਨੂੰ 99 ਸਾਲਾਂ ਦੇ ਲੀਜ ’ਤੇ ਮੈਸਰਜ਼ ਜੇ.ਸੀ.ਟੀ. ਇਲੈਕਟ੍ਰਾਨਿਕਸ ਅਲਾਟ ਕੀਤਾ ਗਿਆ ਸੀ, ਦੀ ਨਿਲਾਮੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸਰਕਾਰੀ ਲਿਕੁਡਿਏਟਰ ਵਜੋਂ ਨਾਮਜ਼ਦ ਏ.ਆਰ.ਸੀ.ਆਈ.ਐਲ. (ਜੋ ਕੋਈ ਸੂਬਾ ਏਜੰਸੀ ਨਹੀਂ ਹੈ) ਵਲੋਂ ਕੀਤੀ ਗਈ ਕਿਉਂਜੋ ਮੈਸਰਜ਼ ਜੇਸੀਟੀ ਇਲੈਕਟ੍ਰਾਨਿਕਸ ਲਿਮਟਿਡ ਬੈਂਕਰਾਂ/ਵਿੱਤੀ ਸੰਸਥਾਵਾਂ ਪ੍ਰਤੀ ਆਪਣੇ ਵਿੱਤੀ ਇਕਰਾਰਨਾਮੇ ਪੂਰੇ ਕਰਨ ਵਿੱਚ ਅਸਫਲ ਰਿਹਾ। ਇਹ ਕੇਸ ਉਦਯੋਗਿਕ ਅਤੇ ਵਿੱਤੀ ਪੁਨਰ ਨਿਰਮਾਣ (ਬੀਆਈਐਫਆਰ) ਬੋਰਡ ਨੂੰ ਭੇਜਿਆ ਗਿਆ ਅਤੇ ਮਿਤੀ 26/08/2016 ਨੂੰ ਜਾਰੀ ਹੁਕਮ ਅਨੁਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੰਪਨੀ ਨੂੰ ਭੰਗ ਕਰਨ ਦਾ ਹੁਕਮ ਦਿੱਤਾ ਅਤੇ ਕੰਪਨੀ ਦੀ ਜਾਇਦਾਦ ਨੂੰ ਆਪਣੇ ਕਬਜੇ ਵਿਚ ਲੈਣ ਲਈ ਸਰਕਾਰੀ ਲਿਕੁਡਿਏਟਰ ਨਿਯੁਕਤ ਕੀਤਾ।

ਸ੍ਰੀ ਅਰੋੜਾ ਨੇ ਅੱਗੇ ਕਿਹਾ ਕਿ ਭਾਜਪਾ ਨੂੰ ਦੇਸ ਭਰ ਦੇ ਕਿਸਾਨਾਂ ਵਲੋਂ ਬੇਨਕਾਬ ਕੀਤਾ ਗਿਆ ਹੈ ਅਤੇ ਪੰਜਾਬ ਦੇ ਲੋਕ ਉਨਾਂ ਨੂੰ ਅਗਲੀਆਂ ਚੋਣਾਂ ਵਿਚ ਸਬਕ ਜ਼ਰੂਰ ਸਿਖਾਉਣਗੇ।

ਸ੍ਰੀ ਅਰੋੜਾ ਨੇ ਅੱਗੇ ਕਿਹਾ ਕਿ ਹੁਸ਼ਿਆਰਪੁਰ ਤੋਂ ਦੋ ਵਾਰ ਚੋਣਾਂ ਹਾਰਨ ਨਾਲ ਤੀਕਸਣ ਆਪਣੀ ਸੂਝ-ਬੂਝ ਗੁਆ ਬੈਠਾ ਹੈ ਅਤੇ ਉਹ ਕਿਸਾਨਾਂ ਖਿਲਾਫ ਸੰਵੇਦਨਸ਼ੀਲ ਮੁੱਦੇ ‘ਤੇ ਗਲਤ ਬਿਆਨਬਾਜ਼ੀ ਕਰਕੇ ਕਿਸਾਨੀ ਅੰਦੋਲਨ ਨੂੰ ਤਾਰੋਪੀਡ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਿਹਾ ਹੈ।

ਉਦਯੋਗ ਮੰਤਰੀ ਨੇ ਕਿਹਾ ਕਿ, ‘‘ਮੇਰੇ ਲਈ ਰਾਜਨੀਤੀ ਸਮਾਜ ਦੀ ਸੇਵਾ ਕਰਨ ਦਾ ਇੱਕ ਜ਼ਰੀਆ ਹੈ। ਮੈਂ ਪੂਰੀ ਇਮਾਨਦਾਰੀ, ਲਗਨ ਅਤੇ ਸਰਧਾ ਨਾਲ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਿਹਾ ਹਾਂ। ਉਨਾਂ ਕਿਹਾ ਕਿ ਮੇਰੀ ਜਿੰਦਗੀ ਇੱਕ ਖੁੱਲੀ ਕਿਤਾਬ ਹੈ ਅਤੇ ਪੰਜਾਬ ਦੇ ਲੋਕ ਮੇਰੇ ਕੰਮਕਾਜਾਂ ਅਤੇ ਉਨਾਂ ਲੋਕਾਂ ਦੇ ਕੰਮਾਂ ਤੋਂ ਪੂਰੀ ਤਰਾਂ ਜਾਣੂ ਹਨ ਜੋ ਮੇਰੇ ਖਿਲਾਫ ਦੋਸ ਲਗਾ ਰਹੇ ਹਨ। ਮੈਂ ਲੋਕਾਂ ਵਲੋਂ ਦੋ ਵਾਰੀ ਨਕਾਰੇ ਇਨਾਂ ਸਿਆਸੀ ਆਗੂਆਂ ਲਈ ਨਹੀਂ ਸਗੋਂ ਪੰਜਾਬ ਦੇ ਲੋਕਾਂ ਪ੍ਰਤੀ ਜਵਾਬਦੇਹ ਹਾਂ।’’

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਵਲੋਂ ਕਿਸਾਨੀ ਕਾਨੂੰਨਾਂ ਬਾਰੇ ਗੁੁਮਰਾਹਕੁੰਨ ਖ਼ਬਰ ਲਗਾਉਣ ਵਾਲੇ ‘ਸੱਚ ਕਹੂੰ’ ਅਖ਼ਬਾਰ ਨੂੰ ਕਾਨੂੰਨੀ ਨੋਟਿਸ ਜਾਰੀ

ਮੁੱਖ ਮੰਤਰੀ ਵੱਲੋਂ ਸੂਬੇ ਨੂੰ ਤਰੱਕੀ ਦੀਆਂ ਲੀਹਾਂ ’ਤੇ ਤੋਰਨ ਲਈ ਭਲਾਈ ਸਕੀਮਾਂ ਦੀ ਸ਼ੁਰੂਆਤ