ਮੋਟਰਸਾਇਕਲ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਇਆ: 4 ਸਾਲਾ ਮਾਸੂਮ ਸਮੇਤ ਦੋ ਚਚੇਰੇ ਭਰਾਵਾਂ ਦੀ ਮੌਤ

  • ਮਾਂ-ਧੀ ਗੰਭੀਰ ਜ਼ਖ਼ਮੀ
  • ਚਚੇਰੇ ਭਰਾਵਾਂ ਨੇ ਇੱਕੋ ਚਿਖਾ ਨੂੰ ਸਜਾ ਕੇ ਦੋਵਾਂ ਭਰਾਵਾਂ ਦਾ ਅੰਤਿਮ ਸਸਕਾਰ ਕੀਤਾ

ਲਾਲੜੂ 8 ਸਤੰਬਰ 2024: ਪਿੰਡ ਜਿਊਲੀ ਤੋਂ ਸਮਗੋਲੀ ਨੂੰ ਜਾਂਦੀ ਸੰਪਰਕ ਸੜਕ ‘ਤੇ ਮੋਟਰਸਾਇਕਲ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਿਆ, ਜਿਸ ‘ਚ ਚਾਰ ਸਾਲਾ ਮਾਸੂਮ ਬੱਚੇ ਸਮੇਤ ਦੋ ਚਚੇਰੇ ਭਰਾਵਾਂ (18 ਸਾਲਾ ਨਿਤਿਨ ਅਤੇ 4 ਸਾਲਾ ਅਨਿਕੇਤ) ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਅਨਿਕੇਤ ਦੀ 7 ਸਾਲਾ ਵੱਡੀ ਭੈਣ ਖੁਸ਼ੀ ਅਤੇ ਮਾਂ ਰਜਨੀ ਗੰਭੀਰ ਜ਼ਖਮੀ ਹੋ ਗਏ। ਅਗਲੇ ਦਿਨ ਲਾਲੜੂ ਵਿੱਚ ਬੜੇ ਹੀ ਉਦਾਸ ਮਾਹੌਲ ਵਿੱਚ ਚਚੇਰੇ ਭਰਾਵਾਂ ਦੀ ਇੱਕ ਚਿਖਾ ਉਤੇ ਪਾ ਕੇ ਉਨ੍ਹਾਂ ਦੇ ਚਚੇਰੇ ਭਰਾਵਾਂ ਨੇ ਚਿਖਾ ਨੂੰ ਅਗਨ ਭੇਟ ਦਿੱਤੀ। ਜੀਐਮਸੀਐਚ ਵਿੱਚ ਦਾਖ਼ਲ ਮਾਂ ਆਪਣੇ ਮਾਸੂਮ ਪੁੱਤਰ ਦੇ ਅੰਤਿਮ ਦਰਸ਼ਨ ਵੀ ਨਹੀਂ ਕਰ ਸਕੀ।

ਲਾਲੜੂ ਪੁਲਿਸ ਨੇ ਬੀਐਨਐਸ 194 ਤਹਿਤ ਕਾਰਵਾਈ ਕਰਦਿਆਂ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਕਰਵਾਇਆ। ਜਾਣਕਾਰੀ ਅਨੁਸਾਰ ਇਹ ਹਾਦਸਾ ਪਿੰਡ ਜਿਊਲੀ ਤੋਂ ਥੋੜਾ ਅੱਗੇ ਖੇੜੀ ਜੱਟਾਂ ਨੇੜੇ ਵਾਪਰਿਆ। ਨਿਤਿਨ ਆਪਣੇ 4 ਸਾਲਾ ਚਚੇਰੇ ਭਰਾ ਅਨਿਕੇਤ ਨਾਲ ਆਪਣੀ ਪਲੈਟੀਨਾ ਮੋਟਰਸਾਇਕਲ ‘ਤੇ ਸਮਗੋਲੀ ਸਥਿਤ ਅਨਿਕੇਤ ਦੇ ਨਾਨਕੇ ਘਰ ਜਾ ਰਿਹਾ ਸੀ। ਰਾਮਕਰਨ ਦੇ ਭਰਾ ਧਰਮਪਾਲ ਨੇ ਦੱਸਿਆ ਕਿ ਸੜਕ ‘ਤੇ ਇਕ ਮੋੜ ‘ਤੇ ਮੋਟਰਸਾਈਕਲ ਬੇਕਾਬੂ ਹੋ ਕੇ ਖੱਬੇ ਪਾਸੇ ਲੱਗੇ ਦਰੱਖਤ ਨਾਲ ਸਿੱਧਾ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਰਾਮਕਰਨ ਦੇ ਪਰਿਵਾਰ ‘ਚ ਨਿਤਿਨ ਵੱਡਾ ਪੁੱਤਰ ਸੀ, ਜਦਕਿ ਪਰਵੇਸ਼ ਦੇ ਪਰਿਵਾਰ ‘ਚ 4 ਸਾਲਾ ਅਨਿਕੇਤ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਗੰਭੀਰ ਰੂਪ ਨਾਲ ਜ਼ਖਮੀ ਮਾਂ-ਧੀ ਜੀਐਮਸੀਐਚ ਸੈਕਟਰ 32 ਚੰਡੀਗੜ੍ਹ ਵਿਖੇ ਦਾਖਲ ਹਨ। ਨਿਤਿਨ ਦੀ ਅਰਥੀ ਸਜਾਈ ਗਈ, ਜਦਕਿ ਅਨਿਕੇਤ ਨੂੰ ਗੋਦ ਵਿੱਚ ਉਠਾ ਕੇ ਸ਼ਮਸ਼ਾਨਘਾਟ ਲਿਜਾਇਆ ਗਿਆ, ਜਿੱਥੇ ਦੋਵੇਂ ਭਰਾਵਾਂ ਨੂੰ ਇੱਕੋ ਚਿਖਾ ‘ਤੇ ਰੱਖਿਆ ਗਿਆ ਅਤੇ ਨਿਤਿਨ ਦੇ ਛੋਟੇ ਭਰਾ ਪ੍ਰਿੰਸ ਅਤੇ ਚਚੇਰੇ ਭਰਾ ਤੁਸ਼ਾਰ ਨੇ ਚਿਖਾ ਨੂੰ ਅਗਨੀ ਦਿਖਾਈ।

ਕਾਬਿਲੇਗੌਰ ਹੈ ਕਿ ਲਾਲੜੂ ਦੇ ਪ੍ਰੇਮਨਗਰ ‘ਚ ਰਾਮਕਰਨ ਅਤੇ ਪਰਵੇਸ਼ ਨਾਮਕ ਦੋ ਭਰਾ ਇਕੱਠੇ ਰਹਿੰਦੇ ਹਨ ਅਤੇ ਦੋਵਾਂ ਦਾ ਇਕੱਠੇ ਫਰਨੀਚਰ ਦਾ ਕਾਰੋਬਾਰ ਹੈ। ਦੋਵੇਂ ਭਰਾ ਮੱਥਾ ਟੇਕਣ ਲਈ ਸਥਾਨਕ ਸ਼ਰਧਾਲੂਆਂ ਨਾਲ ਬੱਸ ਵਿਚ ਬਾਗੜ ਗਏ ਸਨ ਅਤੇ ਉਨ੍ਹਾਂ ਦੇ ਪਿੱਛੇ ਪਰਿਵਾਰਾਂ ‘ਤੇ ਦੁੱਖ ਦਾ ਪਹਾੜ ਡਿੱਗ ਪਿਆ। ਗੋਰਖ ਟਿੱਲੇ ‘ਤੇ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਨੂੰ ਉਕਤ ਹਾਦਸੇ ਦੀ ਸੂਚਨਾ ਮਿਲੀ, ਜਿਸ ਕਾਰਨ ਉਨ੍ਹਾਂ ਨੂੰ ਸੰਗਤ ਛੱਡ ਕੇ ਵਾਪਸ ਲਾਲੜੂ ਪਰਤਣਾ ਪਿਆ | ਹਾਦਸੇ ‘ਚ ਮੋਟਰਸਾਇਕਲ ਸਵਾਰ 18 ਸਾਲਾ ਨਿਤਿਨ ਪੁੱਤਰ ਰਾਮਕਰਨ ਧੀਮਾਨ ਅਤੇ ਉਸ ਦੇ ਸਾਹਮਣੇ ਬੈਠੇ 4 ਸਾਲਾ ਮਾਸੂਮ ਅਨਿਕੇਤ ਪੁੱਤਰ ਪਰਵੇਸ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਅਨਿਕੇਤ ਦੀ ਮਾਸੂਮ ਭੈਣ ਅਤੇ ਮਾਂ ਪਿੱਛੇ ਬੈਠੀ ਰਜਨੀ ਗੰਭੀਰ ਜ਼ਖ਼ਮੀ ਹੋ ਗਈ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੁਲੀਸ ਥਾਣੇ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, FIR ਦਰਜ, ਪੜ੍ਹੋ ਵੇਰਵਾ

ਕਾਲਿੰਦੀ ਐਕਸਪ੍ਰੈਸ ਨੂੰ ਪਲਟਾਉਣ ਦੀ ਕੋਸ਼ਿਸ਼, ਰੇਲਗੱਡੀ ਟਰੈਕ ‘ਤੇ ਸਿਲੰਡਰ ਨਾਲ ਟਕਰਾਈ, ਪੈਟਰੋਲ ਤੇ ਬਾਰੂਦ ਵੀ ਮਿਲਿਆ