ਨਵੀਂ ਦਿੱਲੀ, 10 ਸਤੰਬਰ 2024 – ਐਪਲ ਨੇ 9 ਸਤੰਬਰ ਨੂੰ ਆਪਣੇ ਗਲੋਟਾਈਮ ਈਵੈਂਟ ਵਿੱਚ ਆਈਫੋਨ 16 ਸੀਰੀਜ਼ ਨੂੰ ਲਾਂਚ ਕੀਤਾ ਹੈ, ਜਿਸ ਦੇ ਤਹਿਤ ਆਈਫੋਨ 16, ਆਈਫੋਨ 16 ਪਲੱਸ, ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਨੂੰ ਲਾਂਚ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਪਲ ਵਾਚ ਸੀਰੀਜ਼ 10 ਅਤੇ ਏਅਰਪੌਡਸ ਵੀ ਪੇਸ਼ ਕੀਤੇ ਗਏ ਹਨ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ iPhone 16 ਦੇ ਲਾਂਚ ਦੇ ਨਾਲ ਹੀ ਐਪਲ ਨੇ ਪੁਰਾਣੇ iPhone ਮਾਡਲ ਨੂੰ ਬੰਦ ਕਰ ਦਿੱਤਾ ਹੈ।ਕੰਪਨੀ ਨੇ ਐਪਲ ਗਲੋਟਾਈਮ ਈਵੈਂਟ 2024 ਦੌਰਾਨ ਪੁਰਾਣੇ ਮਾਡਲ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ iPhone 16 ਦੇ ਲਾਂਚ ਹੁੰਦੇ ਹੀ ਐਪਲ ਨੇ iPhone 15 Pro, iPhone 15 Pro Max ਅਤੇ iPhone 13 ਦੀ ਵਿਕਰੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਹੁਣ ਇਹ ਤਿੰਨੋਂ ਆਈਫੋਨ ਕੰਪਨੀ ਦੇ ਅਧਿਕਾਰਤ ਸਟੋਰਾਂ ‘ਤੇ ਨਹੀਂ ਵੇਚੇ ਜਾਣਗੇ। ਹਾਲਾਂਕਿ, ਇਹ ਤਿੰਨੇ ਮਾਡਲ ਈ-ਕਾਮਰਸ ਵੈੱਬਸਾਈਟਾਂ ਅਤੇ ਹੋਰ ਰਿਟੇਲ ਸਟੋਰਾਂ ‘ਤੇ ਸਟਾਕ ਦੇ ਖਤਮ ਹੋਣ ਤੱਕ ਵੇਚੇ ਜਾਂਦੇ ਰਹਿਣਗੇ।
ਦੱਸ ਦਈਏ ਕਿ ਪਿਛਲੇ ਸਾਲ ਵੀ ਕੰਪਨੀ ਨੇ iPhone 15 ਸੀਰੀਜ਼ ਦੇ ਲਾਂਚ ਤੋਂ ਬਾਅਦ iPhone 14 Pro ਅਤੇ iPhone 14 Pro Max ਨੂੰ ਐਪਲ ਸਟੋਰ ਤੋਂ ਹਟਾ ਦਿੱਤਾ ਸੀ। ਆਈਫੋਨ 14 ਦੇ ਲਾਂਚ ਹੋਣ ਦੇ ਨਾਲ, ਇਸਦੇ ਪ੍ਰੋ ਅਤੇ ਮਿਨੀ ਮਾਡਲਾਂ ਦੀ ਵਿਕਰੀ ਨੂੰ ਰੋਕ ਦਿੱਤਾ ਗਿਆ ਸੀ। ਸਿਰਫ ਬੇਸ ਮਾਡਲ ਹੀ ਵਿਕਰੀ ਲਈ ਉਪਲਬਧ ਸੀ, ਜਿਸ ਨੂੰ ਹੁਣ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।