ਬਰਨਾਲਾ, 10 ਸਤੰਬਰ, 2024: ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜਮ ਏਕਤਾ ਮੰਚ, ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ, ਟੈਕਨੀਕਲ ਸਰਵਿਸ ਯੂਨੀਅਨ ਭੰਗਲ ਦੇ ਸੱਦੇ ਤੇ ਸਮੂਹ ਸਰਕਲ ਬਰਨਾਲਾ ਦੇ ਕਾਮਿਆਂ ਵੱਲੋਂ ਤਿੰਨ ਰੋਜਾ ਸਮੂਹਿਕ ਛੁੱਟੀ ਕਰਕੇ ਧਨੌਲਾ ਰੋਡ ਸ਼ਹਿਰੀ ਦਫਤਰ ਵਿਖੇ ਵਿਸਾਲ ਰੋਸ ਰੈਲੀ ਕੀਤੀ ਗਈ। ਜਿਸ ਦੀ ਪ੍ਰਧਾਨਗੀ ਇੰਜ ਮਹਿੰਦਰ ਸਿੰਘ ਰੂੜੇਕੇ ਦੀ ਦੇਖ ਰੇਖ ਕੀਤੀ ਗਈ। ਇਸ ਰੈਲੀ ਵਿੱਚ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਦੀ ਮਨੇਜਮੈਂਟ ਵੱਲੋਂ 31-7-24 ਅਤੇ 6-9-24 ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਦੀ ਜੋਰਦਾਰ ਮੰਗ ਕੀਤੀ ਗਈ। ਇਹਨਾਂ ਵਿੱਚ ਮੁਲਾਜ਼ਮਾਂ ਦੀ ਮੁੱਖ ਮੰਗਾਂ ਬਿਜਲੀ ਮੁਲਾਜ਼ਮ ਨੂੰ ਡਿਊਟੀ ਦੌਰਾਨ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਤੇ ਪੰਜਾਬ ਸਰਕਾਰ ਦੇ ਮੁਲਾਜਮਾਂ ਵਾਂਗ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਇੱਕ ਕਰੋੜ ਰੁਪਏ ਦੀ ਆਰਥਿਕ ਮੱਦਦ ਸ਼ਹੀਦ ਪਰਿਵਾਰ ਨੂੰ ਦਿੱਤੀ ਜਾਵੇ। ਜੋਰਦਾਰ ਮੰਗ ਕੀਤੀ ਗਈ ਕਿ ਬਿਜਲੀ ਮੁਲਾਜਮਾਂ ਦੇ ਕੰਮ ਦੇ ਆਧਾਰ ਤੇ ਪੱਕੀ ਭਰਤੀ ਕੀਤੀ ਜਾਵੇ, ਮੁਲਾਜਮਾਂ ਅਤੇ ਪੈਨਸ਼ਨਰਾਂ ਦਾ 200/- ਮਹੀਨਾ ਜਬਰੀ ਕਟੌਤੀ ਬੰਦ ਕੀਤੀ ਜਾਵੇ। ਕੱਚੇ ਮੁਲਾਜਮਾਂ ਨੂੰ ਪੱਕੇ ਕੀਤਾ ਜਾਵੇ, ਰਹਿੰਦੀਆਂ ਤਰੱਕੀਆਂ ਦਿੱਤੀਆਂ ਜਾਣ, OC ਨੂੰ ਸੋਧਿਆ ਹੋਇਆ ਸਹਾਇਕ ਲਾਈਨਮੈਨ ਦਾ ਸਕੇਲ ਦਿੱਤਾ ਜਾਵੇ, ਸਲਮ ਤੋਂ ਲਾਈਨਮੈਨ ਬਣਾਏ ਜਾਣ (ਮਿਤੀ 1-1-2016 ‘ਤੇ 30-6-21 ਤੱਕ ਮੁਲਾਜਮਾਂ ਦੇ ਸੋਧੇ ਹੋਏ ਸਕੇਲਾਂ ਦਾ ਬਕਾਇਆ ਜਾਰੀ ਕੀਤਾ ਜਾਵੇ, ਮੁਲਾਜਮਾਂ ਦਾ 12% DA ਤੁਰੰਤ ਜਾਰੀ ਕੀਤਾ ਜਾਵੇ। ਮ੍ਰਿਤਕ ਮੁਲਾਜਮਾਂ ਦੇ ਵਾਰਸਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ ਦਿੱਤੀ ਜਾਵੇ। ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ।
ਅੱਜ ਦੇ ਇਸ ਪਹਿਲੇ ਦਿਨ ਦੇ ਧਰਨੇ ਵਿੱਚ ਮੁਲਾਜ਼ਮ, ਪੈਨਸ਼ਨਰਜ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਕਾਫ਼ੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। ਬਿਜਲੀ ਕਾਮਿਆਂ ਦੇ ਸਮੂਹਿਕ ਛੁੱਟੀ ‘ਤੇ ਜਾਣ ਨਾਲ 66 ਕੇਵੀ ਲਾਈਨਾਂ ਬੰਦ ਹੋਣ ਨਾਲ ਬਹੁਤ ਸਾਰੇ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਈ। ਬੁਲਾਰੇ ਆਗੂਆਂ ਨੇ ਪਾਵਰਕੌਮ ਦੀ ਮਨੇਜਮੈਂਟ ਵੱਲੋਂ ਸੰਘਰਸ਼ ਨੂੰ ਕੁਚਲਣ ਦਾ ਭਰਮ ਪਾਲਦਿਆਂ “ਐਸਮਾ” ਲਾਗੂ ਕੀਤਾ ਸੀ, ਪਰ ਸੰਘਰਸ਼ਸੀਲ ਜਥੇਬੰਦੀਆਂ ਨੇ ਪਾਵਰਕੌਮ ਦੇ ਇਸ ਜਾਫ਼ਰ ਕਦਮ ਦਾ ਜਥੇਬੰਦਕ ਏਕੇ ਨੂੰ ਹੋਰ ਵਧੇਰੇ ਮਜਬੂਤ ਕਰਦਿਆਂ ਟਾਕਰਾ ਕਰਨ ਦਾ ਸੱਦਾ ਦਿੱਤਾ, ਬੁਲਾਰਿਆਂ ਨੇ ਦੋ ਦਿਨ ਹੋਰ 11-12 ਸਤੰਬਰ ਨੂੰ ਇਸੇ ਤਰ੍ਹਾਂ ਰੋਸ ਰੈਲੀ ਕੀਤੀ ਜਾਵੇਗੀ।
ਇਸ ਧਰਨੇ ਨੂੰ ਇੰਜ ਸੁਖਵਿੰਦਰ ਸਿੰਘ ਸੰਘੇੜਾ, ਕੁਲਵਿੰਦਰ ਸਿੰਘ ਠੀਕਰੀਵਾਲਾ, ਇੰਜ ਹਰਮਨਪ੍ਰੀਤ ਸਿੰਘ, ਇੰਜ ਦਰਸ਼ਨ ਸਿੰਘ ਦਸੌਧਾ ਸਿੰਘ ਵਾਲਾ, ਸਤਿੰਦਰਪਾਲ ਸਿੰਘ, ਜਗਤਾਰ ਸਿੰਘ ਖੇੜੀ, ਰਾਮਪਾਲ ਸਿੰਘ, ਪੰਕਜ, ਇੰਜ ਗੁਰਲਾਭ ਸਿੰਘ, ਕੁਲਵੀਰ ਸਿੰਘ ਔਲ਼ਖ, ਕਿਸਾਨ ਆਗੂ ਬੀ ਕੇ ਯੂ ਏਕਤਾ ਡਕੌਂਦਾ ਧਨੇਰ ਦੇ ਆਗੂ ਜਗਰਾਜ ਸਿੰਘ ਹਰਦਾਸਪੁਰਾ, ਬਾਬੂ ਸਿੰਘ ਖੁੱਡੀਕਲਾਂ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਜੱਗਾ ਸਿੰਘ ਧਨੌਲਾ, ਰਜਿੰਦਰ ਸਿੰਘ ਖਿਆਲੀ, ਇਨਕਲਾਬੀ ਕੇਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ, ਮੇਲਾ ਸਿੰਘ ਕੱਟੂ ਨੇ ਵੀ ਸੰਬੋਧਨ ਕਰਦੇ ਹੋਏ ਬਿਜਲੀ ਮੁਲਾਜਮਾਂ ਮੰਨੀਆਂ ਮੰਗਾਂ ਫੌਰੀ ਹੱਲ ਕਰਨ ਦਾ ਸੱਦਾ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਜੇਕਰ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਤਾ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ। ਸਟੇਜ ਸੰਚਾਲਨ ਇੰਜ ਰਾਜੇਸ਼ ਕੁਮਾਰ ਬੰਟੀ ਨੇ ਬਾਖੂਬੀ ਨਿਭਾਇਆ।