- ਦੋਵੇਂ ਵਿਅਕਤੀ ਵੱਖ-ਵੱਖ ਕਾਰਾਂ ਵਿੱਚ ਸਨ ਸਵਾਰ ਪਹਿਲਾਂ ਵੀ ਕਈ ਮਾਮਲੇ ਦਰਜ
ਬਠਿੰਡਾ, 12 ਸਤੰਬਰ 2024 – ਸਮਾਜ ਵਿਰੋਧੀ ਅੰਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ ਵਿੱਡੀ ਮੁਹਿੰਮ ਵਿੱਚ ਬਠਿੰਡਾ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਦੋ ਵਿਅਕਤੀਆਂ ਨੂੰ 79 ਕਿਲੋ 990 ਗ੍ਰਾਮ ਭੁੱਕੀ ਚੋਰਾ ਪੋਸਤ ਸਣੇ ਵੱਖ ਵੱਖ ਕਾਰਾਂ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਸਬੰਧੀ ਜਾਣਕਾਰੀ ਦਿੰਦੇ ਰਾਜੇਸ਼ ਸ਼ਰਮਾ ਪੀ.ਪੀ.ਐਸ ਡੀ.ਐਸ.ਪੀ (ਇੰਨਵੈ:) ਨੇ ਦੱਸਿਆ ਕਿ ਇੰਸਪੈਕਟਰ ਨਵਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ-1 ਵੱਲੋਂ ਦੇ ਵਿਅਕਤੀਆਂ ਨੂੰ ਕਾਬੂ ਕਰਕੇ 79 ਕਿਲੋ 990 ਗਰਾਮ ਭੁੱਕੀ ਚੂਰਾ ਪੋਸਤ ਅਤੇ ਦੇ ਵੱਖ-ਵੱਖ ਕਾਰਾਂ ਬਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ।
ਪੁਲਸ ਪਾਰਟੀ ਸ਼ੱਕੀ ਪੁਰਸਾ ਦੇ ਸਬੰਧ ਵਿੱਚ ਮੌੜ ਮੰਡੀ ਤੇ ਰਾਮਪੁਰਾ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਪਿੰਡ ਮੰਡੀ ਕਲਾਂ ਪਾਸ ਪੁੱਜੇ ਤਾਂ ਦੇਖਿਆ 02 ਨੌਜਵਾਨ 02 ਕਾਰਾ ਇੱਕ ਦੂਸਰੇ ਵੱਲ ਬੈਂਕ ਕਰਕੇ ਉਹਨਾ ਵਿੱਚ ਗੱਟਿਆ ਦੀ ਪਲਟਾ ਪਲਟਾਈ ਕਰਦੇ ਦਿਖਾਈ ਦਿੱਤੇ ਦੋਨਾ ਨੌਜਵਾਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਸਵਿਫਟ ਕਾਰ ਦੇ ਮਾਲਕ ਨੇ ਆਪਣਾ ਨਾਮ ਜਰਨੈਲ ਸਿੰਘ ਵਾਸੀ ਪਿੰਡ ਰਾਮਣਵਾਸ ਜਿਲ੍ਹਾ ਬਠਿੰਡਾ ਦੱਸਿਆ ਅਤੇ ਕਾਰ ਡਸਟਰ ਦੇ ਮਾਲਕ ਨੇ ਆਪਣਾ ਨਾਮ ਨਰਦੇਵ ਸਿੰਘ ਵਾਸੀ ਗਾਂਧੀ ਨਗਰ ਗਲੀ ਨੰਬਰ 12 ਰਾਮਪੁਰਾ ਦੱਸਿਆ, ਸਵਿਫਟ ਕਾਰ ਦੀ ਡਿੱਗੀ ਅਤੇ ਕਾਰ ਡਸਟਰ ਦੀ ਡਿੱਗੀ ਵਿਚੋ ਕੁੱਲ 04 ਗੱਟੇ ਬਰਾਮਦ ਕੀਤੇ।ਕੁੱਲ ਵਜਨ 79 ਕਿਲੋ 990 ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ। ਇਹ ਭੁੱਕੀ ਚੂਰਾ ਪੋਸਤ ਦੇਸ਼ੀ ਕਿੱਥੇ ਲੈ ਕੇ ਆਏ ਸਨ ਅਤੇ ਕਿੱਥੇ ਅੱਗੇ ਦੇਣਾ ਸੀ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ। ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਹਨਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸਭਾਵਨਾ ਹੈ।