ਨਵੀਂ ਦਿੱਲੀ, 13 ਸਤੰਬਰ 2024 – ਜੇਕਰ ਤੁਹਾਡੀ ਬੈਂਕ ਬ੍ਰਾਂਚ ਨਾਲ ਜੁੜਿਆ ਕੋਈ ਕੰਮ ਫਸਿਆ ਹੋਇਆ ਹੈ ਅਤੇ ਤੁਸੀਂ ਬੈਂਕ ਜਾਣ ਬਾਰੇ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੈ। ਤੁਸੀਂ ਬੈਂਕ ਖਾਤਿਆਂ ਨਾਲ ਸਬੰਧਤ ਬਹੁਤ ਸਾਰੇ ਲੈਣ-ਦੇਣ ਆਨਲਾਈਨ ਕਰ ਸਕਦੇ ਹੋ, ਪਰ ਅਜਿਹੇ ਕਈ ਕੰਮ ਹਨ ਜਿਨ੍ਹਾਂ ਲਈ ਤੁਹਾਨੂੰ ਬੈਂਕ ਦੀ ਸ਼ਾਖਾ ਜਾਣਾ ਪੈਂਦਾ ਹੈ। ਦਰਅਸਲ ਅੱਜ ਸ਼ੁੱਕਰਵਾਰ ਤੋਂ ਬੈਂਕਾਂ ‘ਚ ਲਗਾਤਾਰ ਛੇ ਦਿਨ ਛੁੱਟੀਆਂ ਹੋਣਗੀਆਂ। 13 ਸਤੰਬਰ ਤੋਂ 18 ਸਤੰਬਰ ਤੱਕ ਬੈਂਕ ਬੰਦ ਰਹਿਣਗੇ।
ਦੱਸ ਦਈਏ ਕਿ ਦੇਸ਼ ਭਰ ਦੇ ਬੈਂਕ ਭਲਕੇ 13 ਸਤੰਬਰ ਤੋਂ 18 ਸਤੰਬਰ ਤੱਕ ਬੰਦ ਰਹਿਣਗੇ। ਵੱਖ-ਵੱਖ ਰਾਜਾਂ ‘ਚ ਤਿਉਹਾਰਾਂ ਕਾਰਨ ਬੈਂਕਾਂ ‘ਚ ਵੱਖ-ਵੱਖ ਦਿਨਾਂ ‘ਤੇ ਛੁੱਟੀਆਂ ਹੁੰਦੀਆਂ ਹਨ, ਪਰ ਬਿਹਤਰ ਹੋਵੇਗਾ ਕਿ ਤੁਸੀਂ ਬ੍ਰਾਂਚ ‘ਚ ਜਾਣ ਤੋਂ ਪਹਿਲਾਂ ਛੁੱਟੀਆਂ ਦੀ ਸੂਚੀ ਦੇਖ ਲਓ।
13 ਸਤੰਬਰ ਨੂੰ ਰਾਜਸਥਾਨ ‘ਚ ਰਾਮਦੇਵ ਜਯੰਤੀ ਅਤੇ ਤੇਜਾ ਦਸ਼ਮੀ ਕਾਰਨ ਬੈਂਕ ਬੰਦ ਰਹਿਣਗੇ।
14 ਸਤੰਬਰ ਨੂੰ ਦੂਜਾ ਸ਼ਨੀਵਾਰ ਹੈ, ਜਿਸ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
15 ਸਤੰਬਰ ਨੂੰ ਐਤਵਾਰ ਹੋਣ ਕਾਰਨ ਦੇਸ਼ ਭਰ ਦੇ ਬੈਂਕਾਂ ਵਿੱਚ ਛੁੱਟੀ ਰਹੇਗੀ।
16 ਸਤੰਬਰ ਨੂੰ ਈਦ-ਏ-ਮਿਲਾਦ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
17 ਸਤੰਬਰ ਨੂੰ ਸਿੱਕਮ ‘ਚ ਇੰਦਰ ਜਾਤਰਾ ਕਾਰਨ ਬੈਂਕ ਬੰਦ ਰਹਿਣਗੇ।
18 ਸਤੰਬਰ ਨੂੰ ਸ੍ਰੀ ਨਰਾਇਣ ਗੁਰੂ ਜੈਅੰਤੀ ਮੌਕੇ ਕੇਰਲ ‘ਚ ਬੈਂਕ ਬੰਦ ਰਹਿਣਗੇ।