5 ਅਕਤੂਬਰ ਨੂੰ ਹੋਣ ਵਾਲੀ ਹਰਿਆਣਾ ਵਿਧਾਨਸਭਾ ਚੋਣ ਲਈ 1561 ਉਮੀਦਵਾਰਾਂ ਨੇ ਕੀਤਾ ਨੌਮੀਨੇਸ਼ਨ

  • 16 ਸਤੰਬਰ, 2024 ਤਕ ਲਏ ਜਾ ਸਕਦੇ ਹਨ ਨੌਮੀਨੇਸ਼ਨ ਵਾਪਸ
  • 5 ਅਕਤੂਬਰ ਨੂੰ ਵੋਟਿੰਗ ਤੇ 8 ਅਕਤੂਬਰ ਨੂੰ ਹੋਵੇਗੀ ਗਿਣਤੀ
  • ਭਿਵਾਨੀ ਵਿਧਾਨਸਭਾ ਖੇਤਰ ਵਿਚ ਸੱਭ ਤੋਂ ਵੱਧ 31 ਤੇ ਨਾਂਗਲ ਚੌਧਰੀ ਵਿਚ ਸੱਭ ਤੋਂ ਘੱਟ 9 ਉਮੀਦਵਾਰਾਂ ਨੇ ਕੀਤਾ ਨੌਮੀਨੇਸ਼ਨ

ਚੰਡੀਗੜ੍ਹ, 14 ਸਤੰਬਰ 2024 – ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਕਿਹਾ ਕਿ 5 ਅਕਤੂਬਰ ਨੂੰ ਹਰਿਆਣਾ ਵਿਧਾਨਸਭਾ ਦੀ ਸਾਰੀ 90 ਸੀਟਾਂ ‘ਤੇ ਹੋਣ ਵਾਲੇ ਆਮ ਚੋਣ ਲਈ 1561 ਉਮੀਦਵਾਰਾਂ ਨੇ 1747 ਨੌਮੀਨੇਸ਼ਨ ਪੱਤਰ ਭਰੇ, ਜਿਨ੍ਹਾਂ ਦੀ ਸਮੀਖਿਆ ਕੀਤੀ ਗਈ ਹੈ। ਸੋਮਵਾਰ 16 ਸਤੰਬਰ ਤਕ ਨੌਮੀਨੇਸ਼ਨ ਵਾਪਸ ਲਏ ਜਾ ਸਕਦੇ ਹਨ।

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਸੂਬੇ ਵਿਚ ਚੋਣ 5 ਅਕਤੂਬਰ ਅਤੇ ਗਿਣਤੀ 8 ਅਕਤੂਬਰ, 2024 ਨੂੰ ਹੋਵੇਗੀ ਅਤੇ ਚੋਣ ਨਤੀਜੇ ਵੀ ਉਸੀ ਦਿਨ ਐਲਾਨ ਕਰ ਦਿੱਤੇ ਜਾਣਗੇ। ਉਨ੍ਹਾਂ ਨੇ ਦਸਿਆ ਕਿ ਸਾਰੇ ਰਾਜਨੀਤਕ ਪਾਰਟੀਆਂ ਤੇ ਆਜਾਦ ਉਮੀਦਵਾਰਾਂ ਨੂੰ ਮਿਲਾ ਕੇ ਕੁੱਲ 1561 ਉਮੀਦਵਾਰਾਂ ਨੇ 1747 ਨੌਮੀਨੇਸ਼ਨ ਪੱਤਰ ਭਰੇ ਹਨ। ਇੰਨ੍ਹਾਂ ਵਿਚ ਭਿਵਾਨੀ ਵਿਧਾਨਸਭਾ ਖੇਤਰ ਤੋਂ ਸੱਭ ਤੋਂ ਵੱਧ 31 ਉਮੀਦਵਾਰਾਂ ਅਤੇ ਨਾਂਗਲ ਚੌਧਰੀ ਵਿਧਾਨਸਭਾ ਖੇਤਰ ਤੋਂ ਸੱਭ ਤੋਂ ਘੱਟ 9 ਉਮੀਦਵਾਰਾਂ ਨੇ ਨੌਮੀਨੇਸ਼ਨ ਕੀਤਾ ਹੈ।

ਉਨ੍ਹਾਂ ਨੇ ਦਸਿਆ ਕਿ ਕਾਲਕਾ ਤੇ ਪੰਚਕੂਲਾ ਵਿਧਾਨਸਭਾ ਖੇਤਰ ਤੋਂ 14-14, ਨਰਾਇਣਗੜ੍ਹ ਵਿਚ 15, ਅੰਬਾਲਾ ਕੈਂਟ ਵਿਚ 16, ਅੰਬਾਲਾ ਸ਼ਹਿਰ ਤੇ ਮੁਲਾਨਾ (ਰਾਖਵਾਂ) ਤੋਂ 15-15, ਸਢੌਰਾ (ਰਾਖਵਾਂ) ਤੋਂ 11, ਜਗਾਧਰੀ ਤੇ ਯਮੁਨਾਨਗਰ ਤੋਂ 16-16, ਰਾਦੌਰ ਤੋਂ 13, ਲਾਡਵਾ ਤੋਂ 24, ਸ਼ਾਹਬਾਦ (ਰਾਖਵਾਂ) ਤੋਂ 17, ਥਾਨੇਸਰ ਤੋਂ 14, ਪੇਹਵਾ ਤੋਂ 17, ਗੁਹਿਲਾ (ਰਾਖਵਾਂ) ਤੋਂ 20, ਕਲਾਇਤ ਤੋਂ 23, ਕੈਥਲ ਤੋਂ 16 ਅਤੇ ਪੁੰਡਰੀ ਤੋਂ 28 ਉਮੀਦਵਾਰਾਂ ਨੇ ਨੌਮੀਨੇਸ਼ਨ ਭਰਿਆ।

ਇਸੀ ਤਰ੍ਹਾ, ਨੀਲੋਖੇੜੀ (ਰਾਖਵਾਂ) ਵਿਧਾਨਸਭਾ ਖੇਤਰ ਤੋਂ 23, ਇੰਦਰੀ ਤੋਂ 10, ਕਰਨਾਲ ਤੋਂ 17, ਘਰੌਂਡਾ ਤੋਂ 12, ਅਸੰਧ ਤੋਂ 22, ਪਾਣੀਪਤ ਗ੍ਰਾਮੀਣ ਤੋਂ 16, ਪਾਣੀਪਤ ਸ਼ਹਿਰੀ ਤੋਂ 17, ਇਸਰਾਨਾ (ਰਾਖਵਾਂ) ਤੋਂ 13, ਸਮਾਲਖਾ ਤੋਂ 12, ਗਨੌਰ ਤੋਂ 15, ਰਾਈ ਤੋਂ 18, ਖਰਖੌਦਾ (ਰਾਖਵਾਂ) ਤੋਂ 15, ਸੋਨੀਪਤ ਤੋਂ 16, ਗੋਹਾਨਾ ਤੋਂ 18, ਬਰੌਦਾ ਤੋਂ 11, ਜੁਲਾਨਾ ਤੋਂ 16, ਸਫੀਦੋ ਤੋਂ 22, ਜੀਂਦ ਤੋਂ 21, ਉਚਾਨਾ ਕਲਾਂ ਤੋਂ 30 ਅਤੇ ਨਰਵਾਨਾ (ਰਾਖਵਾਂ) ਤੋਂ 18 ਉਮੀਦਵਾਰਾਂ ਨੇ ਨੋਮੀਨੇਸ਼ਨ ਭਰਿਆ ਹੈ।

ਪੰਕਜ ਅਗਰਵਾਲ ਨੇ ਦਸਿਆ ਕਿ ਟੋਹਾਨਾ ਵਿਧਾਨਸਭਾ ਖੇਤਰ ਤੋਂ 17, ਫਤਿਹਾਬਾਦ ਤੋਂ 27, ਰਤਿਆ (ਰਾਖਵਾਂ) ਤੋਂ 18, ਕਾਲਾਂਵਾਲੀ (ਰਾਖਵਾਂ) ਤੋਂ 12, ਡਬਵਾਲੀ ਤੋਂ 20, ਰਾਨਿਆ ਤੋਂ 23, ਸਿਰਸਾ ਤੋਂ 18, ਏਲਨਾਬਾਦ ਤੋਂ 14, ਆਦਮਪੁਰ ਤੋਂ 18, ਉਕਲਾਨਾ (ਰਾਖਵਾਂ) ਤੋਂ 11, ਨਾਰਨੌਂਦ ਤੋਂ 25, ਹਾਂਸੀ ਤੋਂ 23, ਬਰਵਾਲਾ ਤੋਂ 14, ਹਿਸਾਰ ਤੋਂ 26, ਨਲਵਾ ਤੋਂ 25, ਲੋਹਾਰੂ ਤੋਂ 18, ਬਾਢੜਾ ਤੋਂ 19, ਦਾਦਰੀ ਤੋਂ 23, ਤੋਸ਼ਾਮ ਤੋਂ 22 ਅਤੇ ਬਵਾਨੀ ਖੇੜਾ (ਰਾਖਵਾਂ) ਤੋਂ 19 ਨੌਮੀਨੇਸ਼ਨ ਨੇ ਨੋਮੀਨੇਸ਼ਨ ਭਰਿਆ ਹੈ।

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਮਹਿਮ ਵਿਧਾਨਸਭਾ ਖੇਤਰ ਤੋਂ 24, ਗੜੀ ਸਾਂਪਲਾ-ਕਲਾਈ ਤੋਂ 12, ਰੋਹਤਕ ਤੋਂ 21, ਕਲਾਨੌਰ (ਰਾਖਵਾਂ) ਤੋਂ 15, ਬਹਾਦੁਰਗੜ੍ਹ ਤੋਂ 19, ਬਾਦਲੀ ਤੋਂ 10, ਝੱਜਰ (ਰਾਖਵਾਂ) ਤੋਂ 13, ਬੇਰੀ ਤੋਂ 15, ਅਟੇਲੀ ਤੋਂ 14, ਮਹੇਂਦਰਗੜ੍ਹ ਤੋਂ 21, ਨਾਰਨੌਲ ਤੋਂ 17, ਬਾਵਲ (ਰਾਖਵਾਂ) ਤੋਂ 13, ਕੋਸਲੀ ਤੋਂ 23, ਰਿਵਾੜੀ ਤੋਂ 17, ਪਟੌਦੀ (ਰਾਖਵਾਂ) ਤੋਂ 12, ਬਾਦਸ਼ਾਹਪੁਰ ਤੋਂ 19, ਗੁੜਗਾਂਓ ਤੇ ਸੋਹਨਾ ਤੋਂ 24-24 , ਨੁੰਹ ਤੋਂ 11, ਫਿਰੋਜਪੁਰ ਝਿਰਕਾ ਤੋਂ 13, ਪੁੰਨਹਾਨਾ ਤੋਂ 11, ਹਥੀਨ ਤੋਂ 13, ਹੋਡਲ (ਰਾਖਵਾਂ) ਤੋਂ 18, ਪਲਵਲ ਤੋਂ 16, ਪ੍ਰਥਲਾ ਤੋਂ 19, ਫਰੀਦਾਬਾਦ ਐਨਆਈਟੀ ਤੋਂ 16, ਬੜਖਲ ਤੋਂ 15, ਵਲੱਭਗੜ੍ਹ ਤੋਂ 11, ਫਰੀਦਾਬਾਦ ਤੋਂ 12 ਅਤੇ ਤਿਗਾਂਓ ਤੋਂ 15 ਉਮੀਦਵਾਰਾਂ ਨੇ ਆਪਣੇ ਆਪਣੇ ਨੌਮੀਨੇਸ਼ਨ ਭਰੇ ਹੈ।

ਪੰਕਜ ਅਗਰਵਾਲ ਨੇ ਦਸਿਆ ਕਿ ਜਿਨ੍ਹਾਂ ਉਮੀਦਵਾਰਾਂ ਨੇ ਚੋਣ ਲੜਨ ਲਈ ਨੋਮੀਨੇਸ਼ਨ ਭਰਿਆ ਹੈ ਉਹ ਉਮੀਦਵਾਰ 16 ਸਤੰਬਰ, 2024 ਤਕ ਆਪਣਾ ਨੋਮੀਨੇਸ਼ਨ ਵਾਪਸ ਲੈ ਸਕਦੇ ਹਨ। ਉਸ ਦੇ ਬਾਅਦ ਸੂਬੇ ਦੀ 90 ਵਿਧਾਨਸਭਾ ਖੇਤਰਾਂ ਤੋਂ ਲੜਨ ਵਾਲੇ ਉਮੀਦਵਾਰਾਂ ਦੀ ਫਾਈਨਲ ਲਿਸਟ ਜਾਰੀ ਕਰ ਦਿੱਤੀ ਜਾਵੇਗੀ ਅਤੇ ਉਸ ਦਿਨ ਸਬੰਧਿਤ ਰਿਟਰਨਿੰਗ ਅਧਿਕਾਰੀ ਵੱਲੋਂ ਚੋਣ ਚਿੰਨ੍ਹ ਅਲਾਟ ਵੀ ਕੀਤਾ ਜਾਵੇਗਾ।

ਉਨ੍ਹਾਂ ਨੇ ਦਸਿਆ ਕਿ ਹਰਿਆਣਾ ਵਿਧਾਨਸਭਾ ਆਮ ਚੋਣ 2014 ਵਿਚ 1351 ਉਮੀਦਵਾਰਾਂ ਨੇ ਚੋਣ ਲੜਿਆ ਸੀ ਜਦੋਂ ਕਿ 2019 ਦੇ ਵਿਧਾਨਸਭਾ ਚੋਣ ਵਿਚ ਇਹ ਗਿਣਤੀ 1169 ਉਮੀਦਵਾਰਾਂ ਦੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰਿਆਣਾ ਵਿੱਚ ਝੋਨੇ ਦੀ ਖਰੀਦ 23 ਸਤੰਬਰ ਤੋਂ ਹੋਵੇਗੀ ਸ਼ੁਰੂ

ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਆਸਟਰੀਆ ਤੋਂ ਵਾਪਸ ਭਾਰਤ ਲਿਆਂਦਾ