ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਆਸਟਰੀਆ ਤੋਂ ਵਾਪਸ ਭਾਰਤ ਲਿਆਂਦਾ

  • ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਨਿਆਂ ਯਕੀਨੀ ਬਣਾਉਣ ਲਈ ਵਚਨਬੱਧ
  • ਡੀਜੀਪੀ ਗੌਰਵ ਯਾਦਵ ਨੇ ਭਗੌੜੇ ਨੂੰ ਸਫਲਤਾਪੂਰਵਕ ਭਾਰਤ ਲਿਆਉਣ ਲਈ ਬਟਾਲਾ ਪੁਲਿਸ ਅਤੇ ਅੰਦਰੂਨੀ ਸੁਰੱਖਿਆ ਵਿੰਗ ਦੀ ਕੀਤੀ ਸ਼ਲਾਘਾ
  • ਵੱਖ-ਵੱਖ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਸੀ ਡਿਪੋਰਟ ਕੀਤਾ ਗਿਆ ਮੁਲਜ਼ਮ: ਡੀਜੀਪੀ ਗੌਰਵ ਯਾਦਵ
  • ਦੋਸ਼ੀ ਅੰਮ੍ਰਿਤਪਾਲ ਸਿੰਘ 2022 ਤੋਂ ਗ੍ਰਿਫਤਾਰੀ ਤੋਂ ਬਚ ਰਿਹਾ ਸੀ, ਆਸਟਰੀਆ ਵਿੱਚ ਦਿੱਤੀ ਸੀ ਸਿਆਸੀ ਸ਼ਰਨ ਲਈ ਅਰਜ਼ੀ: ਐਸਐਸਪੀ ਸੁਹੇਲ ਕਾਸਿਮ ਮੀਰ

ਚੰਡੀਗੜ੍ਹ/ਬਟਾਲਾ, 14 ਸਤੰਬਰ 2024 – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਿਆਂ ਨੂੰ ਯਕੀਨੀ ਬਣਾਉਣ ਸਬੰਧੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਬਟਾਲਾ ਦੇ ਪਿੰਡ ਭੋਮਾ ਦੇ ਵਸਨੀਕ ਅੰਮ੍ਰਿਤਪਾਲ ਸਿੰਘ, ਜਿਸਦੇ ਖਿਲਾਫ ਕਈ ਘਿਨਾਉਣੇ ਅਪਰਾਧ ਦਰਜ ਹਨ, ਨੂੰ ਆਸਟਰੀਆ ਤੋਂ ਸਫਲਤਾਪੂਰਵਕ ਡਿਪੋਰਟ ਕਰਵਾ ਦਿੱਤਾ ਹੈ। ਉਹ ਅੱਜ ਸਵੇਰੇ 7 ਵਜੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਪਹੁੰਚਿਆ ਅਤੇ ਬਟਾਲਾ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਆਪਣੇ ਐਕਸ ਹੈਂਡਲ ‘ਤੇ ਪਾਈ ਪੋਸਟ ਵਿੱਚ ਦੱਸਿਆ, “ਪੰਜਾਬ ਪੁਲਿਸ ਵੱਲੋਂ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਕੀਤੇ ਅਣਥੱਕ ਯਤਨਾਂ ਉਪਰੰਤ, ਕਈ ਘਿਨਾਉਣੇ ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀ ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਭੋਮਾ ਥਾਣਾ ਘੁੰਮਣ ਨੂੰ #Austria ਤੋਂ #India ਸਫਲਤਾਪੂਰਵਕ ਡਿਪੋਰਟ ਕੀਤਾ ਗਿਆ ਹੈ।”

ਜ਼ਿਕਰਯੋਗ ਹੈ ਕਿ ਦੋਸ਼ੀ ਅੰਮ੍ਰਿਤਪਾਲ ਸਿੰਘ ਭਗੌੜਾ ਹੈ ਜੋ ਆਸਟਰੀਆ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਿਹਾ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਡਿਪੋਰਟ ਕੀਤਾ ਗਿਆ ਮੁਲਜ਼ਮ ਕਤਲ, ਇਰਾਦਾ ਕਤਲ, ਨਸ਼ੀਲੇ ਪਦਾਰਥਾਂ ਸਬੰਧੀ ਅਪਰਾਧ ਅਤੇ ਅਸਲਾ ਐਕਟ ਸਬੰਧੀ ਮਾਮਲਿਆਂ ਸਮੇਤ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਹੈ। ਉਸ ਨੂੰ ਡਿਪੋਰਟ ਕਰਨਾ ਪੀੜਤਾਂ ਲਈ ਨਿਆਂ ਦਿਵਾਉਣ ਵੱਲ ਅਹਿਮ ਕਦਮ ਹੈ।

ਡੀਜੀਪੀ ਨੇ ਨਿਆਂ ਨੂੰ ਯਕੀਨੀ ਬਣਾਉਣ ਲਈ ਭਗੌੜੇ ਅੰਮ੍ਰਿਤਪਾਲ ਸਿੰਘ ਨੂੰ ਭਾਰਤ ਵਾਪਸ ਲਿਆਉਣ ਲਈ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਬਟਾਲਾ ਸੁਹੇਲ ਕਾਸਿਮ ਮੀਰ ਦੀ ਅਗਵਾਈ ਵਾਲੀ ਬਟਾਲਾ ਪੁਲਿਸ ਦੀ ਸਮੁੱਚੀ ਟੀਮ ਅਤੇ ਪੰਜਾਬ ਪੁਲਿਸ ਦੇ ਅੰਦਰੂਨੀ ਸੁਰੱਖਿਆ ਵਿੰਗ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਮੁਲਜ਼ਮ ਅੰਮ੍ਰਿਤਪਾਲ ਸਿੰਘ, ਜਿਸ ਨੂੰ ਕਈ ਕੇਸਾਂ ਵਿੱਚ ਭਗੌੜਾ ਐਲਾਨਿਆ ਗਿਆ ਸੀ, 2022 ਵਿੱਚ ਦੁਬਈ ਅਤੇ ਸਰਬੀਆ ਦੇ ਰਸਤੇ ਆਸਟਰੀਆ ਭੱਜ ਗਿਆ ਸੀ, ਅਤੇ ਉਦੋਂ ਤੋਂ ਗ੍ਰਿਫਤਾਰੀ ਤੋਂ ਬਚ ਰਿਹਾ ਸੀ। ਉਨ੍ਹਾਂ ਅੱਗੇ ਕਿਹਾ ਕਿ ਉਸ ਨੇ ਉੱਥੇ ਸਿਆਸੀ ਸ਼ਰਨ ਲੈਣ ਲਈ ਵੀ ਅਰਜ਼ੀ ਦਿੱਤੀ ਸੀ।

ਐਸਐਸਪੀ ਨੇ ਕਿਹਾ ਕਿ ਅੰਤਰਰਾਸ਼ਟਰੀ ਅਥਾਰਟੀਆਂ ਦੇ ਲਗਾਤਾਰ ਯਤਨਾਂ ਅਤੇ ਸਹਿਯੋਗ ਉਪਰੰਤ, ਪੰਜਾਬ ਪੁਲਿਸ ਨੇ ਨਿਆਂ ਯਕੀਨੀ ਬਣਾਉਣ ਲਈ ਉਸਨੂੰ ਭਾਰਤ ਵਾਪਸ ਲਿਆਂਦਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

5 ਅਕਤੂਬਰ ਨੂੰ ਹੋਣ ਵਾਲੀ ਹਰਿਆਣਾ ਵਿਧਾਨਸਭਾ ਚੋਣ ਲਈ 1561 ਉਮੀਦਵਾਰਾਂ ਨੇ ਕੀਤਾ ਨੌਮੀਨੇਸ਼ਨ

ਸੁਪਰੀਮ ਕੋਰਟ ਦੇ ਫੈਸਲੇ ਨੇ ਸਾਬਤ ਕੀਤਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਭਾਜਪਾ ਦੀ ਸਾਜ਼ਿਸ਼ ਸੀ – ਆਪ