ਬਠਿੰਡਾ, 17 ਸਤੰਬਰ 2024:ਐਨ ਐਚ ਐਮ ਕੋਵਿਡ ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰਾਂ ਨੇ ਆਪਣੀਆਂ ਮੰਗਾਂ ਅਤੇ ਮਸਲਿਆਂ ਨੂੰ ਲੈ ਕੇ ਆਉਣ ਵਾਲੀ 22 ਸਤੰਬਰ ਨੂੰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਪਟਿਆਲਾ ਵਿਖੇ ਸਥਿਤ ਕੋਠੀ ਘੇਰਨ ਦਾ ਐਲਾਨ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੇ ਮਸਲੇ ਹੱਲ ਨਾ ਕੀਤੇ ਗਏ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਇਹ ਫੈਸਲਾ ਅੱਜ ਇੱਕ ਮੀਟਿੰਗ ਵਿੱਚ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕੀਤੀ।
ਉਹਨਾਂ ਨੇ ਦੱਸਿਆ ਸਾਨੂੰ ਪਿੱਛਲੇ 4 ਸਾਲ ਤੋਂ ਝੂਠੀਆਂ ਮੀਟਿੰਗਾਂ ਦੇ ਕੇ ਟਾਲਿਆ ਜਾ ਰਿਹਾ ਹੈl ਕਾਂਗਰਸ ਸਰਕਾਰ ਦੀ ਤਰਾਂ ਹੀ ਆਮ ਆਦਮੀ ਸਰਕਾਰ ਸਾਨੂੰ ਗੁੰਮਰਾਹ ਕਰ ਰਹੀ ਹੈ l ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਬਾਰ ਬਾਰ ਮੀਡਿਆ ਵਿਚ ਬਿਆਨ ਦਿਤੇ ਜਾ ਰਹੇ ਹਨ ਕੇ ਐਨ.ਐਚ,ਐਮ. ਕੋਵਿਡ ਵਲੰਟੀਅਰ ਮੈਡੀਕਲ ਅਤੇ ਪੈਰਾ ਮੈਡੀਕਲ ਨੂੰ ਜਲਦੀ ਨੌਕਰੀਆਂ ਤੇ ਬਹਾਲ ਕੀਤਾ ਜਾਵੇਗਾ ਪਰ ਇਹਨਾਂ ਬਿਆਨਾਂ ਨੂੰ ਬੂਰ ਕਦੋ ਪਵੇਗਾ ਇਸ ਗੱਲ ਕੋਈ ਪਤਾ ਨਹੀਂ l
ਉਹਨਾਂ ਕਿਹਾ ਕਿ ਪਿਛਲੇ ਦਿਨੀ ਸਰਕਾਰੀ ਡਾਕਟਰਾਂ ਦੀ ਹੜਤਾਲ ਦੌਰਾਨ ਡਾਕਟਰੀ ਅਮਲੇ ਨੇ ਵੀ ਮੰਨਿਆ ਹੈ ਕਿ ਇਸ ਸਮੇਂ ਸਰਕਾਰੀ ਹਸਪਤਾਲਾਂ ਕੰਮ ਦਾ ਬੋਝ ਬਹੁਤ ਜ਼ਿਆਦਾ ਤੇ ਸਟਾਫ਼ ਦੀ ਬਹੁਤ ਜ਼ਿਆਦਾ ਕਮੀ ਹੈ ਜਿਸ ਕਰਕੇ ਆਮ ਜਨਤਾ ਹਸਪਤਾਲਾਂ ਵਿਚ ਬਹੁਤ ਖੱਜਲ ਖੁਆਰ ਹੁੰਦੀ ਹੈl ਪਹਿਲਾਂ ਮੁੱਖ ਮੰਤਰੀ ਨੇ ਇਹ ਵੀ ਐਲਾਨ ਦਿੱਤਾ ਸੀ ਕਿ ਕਰੋਨਾ ਵਲੰਟੀਅਰ ਨੂੰ ਦੀਵਾਲੀ ਦਾ ਤੋਹਫ਼ਾ ਪੱਕੀ ਨੌਕਰੀ ਵਜੋਂ ਦਿੱਤਾ ਜਾਵੇਗਾ ਪਰ ਉਸ ਦੀਵਾਲੀ ਨੂੰ ਨਿਕਲ਼ੇ 2 ਸਾਲ ਹੋ ਚਲੇ ਨੇ ਤੇ ਹੁਣ ਤੱਕ ਕਰੋਨਾ ਵਲੰਟੀਅਰ ਕਾਲੀ ਦੀਵਾਲੀ ਹੀ ਮਨਾਉਂਦੇ ਆ ਰਹੇ ਹਨ। ਹੁਣ ਅਸੀਂ 22 ਤਰੀਕ ਨੂੰ ਫਿਰ ਸੁਤੀ ਹੋਈ ਸਰਕਾਰ ਨੂੰ ਜਗਾਉਣ ਲਈ ਪਟਿਆਲਾ ਵਿਖੇ ਸਿਹਤ ਮੰਤਰੀ ਦੀ ਕੋਠੀ ਦਾ ਘਰਾਓ ਕਰਾਗੇ ਜੇਕਰ ਸਾਡਾ ਮੌਕੇ ਤੇ ਕੋਈ ਹੱਲ ਨਾ ਹੋਇਆ ਤਾਂ ਕੋਈ ਸਖ਼ਤ ਐਕਸ਼ਨ ਲਿਆ ਜਾਵੇਗਾ। ਇਸ ਮੌਕੇ ਸ਼ੁਭਮ ਗਰੋਵਰ,ਰਾਮ ਜੀ ਕੋਠਾ ਗੂਰੁ, ਕੁਲਵਿੰਦਰ ਸਿੰਘ, ਵੀਰਪਾਲ ਕੌਰ, ਰਾਜਵੀਰ ਕੌਰ,ਤੇ ਹੋਰ ਕਮੇਟੀ ਮੈਂਬਰ ਸ਼ਾਮਿਲ ਸਨ।