- ਵੱਧ ਤੋਂ ਵੱਧ ਨਹਿਰੀ ਪਾਣੀ ਦੇਣ ਲਈ ਪੰਜਾਬ ਸਰਕਾਰ ਦਾ ਕਿਸਾਨ ਨੇ ਕੀਤਾ ਧੰਨਵਾਦ
ਫਾਜ਼ਿਲਕਾ, 17 ਸਤੰਬਰ 2024: 14 ਸਤੰਬਰ ਨੂੰ ਹੋਏ ਲੁਧਿਆਣਾ ਵਿੱਚ ਰਾਜ ਪੱਧਰੀ ਸਮਾਗਮ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਅਬੋਹਰ ਦੇ ਪਿੰਡ ਪੱਟੀ ਸਦੀਕ ਦੇ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਅਜਾਇਬ ਸਿੰਘ ਨੇ ਨਰਮੇ ਦੀ ਫ਼ਸਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਇਸ ਲਈ ਉਸ ਨੇ ਖੇਤੀਬਾੜੀ ਵਿਭਾਗ ਦੇ ਦਿਆਲ ਬਿਸ਼ਨੋਈ ਕੇਵੀ ਕੇ ਦੇ ਡਾਕਟਰ ਅਰਵਿੰਦ ਇਲਾਹਵਤ ਅਤੇ ਸੀਡ ਫਾਰਮ ਦੇ ਡਾ. ਜਗਦੀਸ਼ ਅਰੋੜਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ|
ਕਿਸਾਨ ਗੁਰਪ੍ਰੀਤ ਨੇ ਕਿਹਾ ਕਿ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਨਹਿਰੀ ਪਾਣੀ ਪੰਜਾਬ ਸਰਕਾਰ ਵੱਲੋਂ ਵੱਧ ਦਿੱਤਾ ਗਿਆ ਹੈ ਜਿਸ ਕਰਕੇ ਉਸ ਦੀ ਨਰਮੇ ਦੀ ਫਸਲ ਨੂੰ ਸਮੇਂ ਸਮੇਂ ਤੇ ਪਾਣੀ ਮਿਲਦਾ ਰਿਹਾ| ਉਹਨਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਬਹੁਤ ਧੰਨਵਾਦੀ ਹਨ ਕਿ ਕਿਸਾਨਾਂ ਨੂੰ ਸਮੇਂ ਸਮੇਂ ਤੇ ਨਹਿਰੀ ਪਾਣੀ ਮਿਲਦਾ ਰਿਹਾ ਹੈ ਜਿਸ ਕਰਕੇ ਕਿਸਾਨਾਂ ਦੀਆਂ ਫਸਲਾਂ ਦੀ ਪੈਦਾਵਾਰ ਭਰਪੂਰ ਹੋਈ ਹੈ। ਕਿਸਾਨ ਨੇ ਦੱਸਿਆ ਕਿ ਉਹ ਦੋ ਵਾਰ ਨਰਮੇ ਦੇ ਵਿੱਚ ਯੂਨੀਵਰਸਿਟੀ ਤੋਂ ਪਹਿਲਾ ਨਾਮ ਲੈ ਚੁੱਕਾ ਹੈ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਰਾਜ ਅਤੇ ਰਾਸ਼ਟਰੀ ਪੱਧਰ ਦੇ ਨਾਮ ਜਿੱਤ ਚੁੱਕਾ ਹੈ।
ਉਸ ਨੇ ਦੱਸਿਆ ਕਿ ਉਹ ਕਣਕ ਦੇ ਨਾੜ ਨੂੰ ਅੱਗ ਨਹੀਂ ਲਾਉਂਦਾ ਅਤੇ ਉਸ ਨੂੰ ਟਰੈਕਟਰ ਦੀ ਮਦਦ ਨਾਲ ਧਰਤੀ ਵਿੱਚ ਹੀ ਮਿਲਾ ਦਿੰਦਾ ਹੈ ਜਿਸ ਕਰਕੇ ਉਸ ਦੇ ਖੇਤ ਵਿੱਚ ਖਾਦਾਂ ਦੀ ਵੀ ਬਹੁਤ ਘੱਟ ਵਰਤੋਂ ਹੁੰਦੀ ਹੈ। ਕਿਸਾਨ ਨੇ ਦੱਸਿਆ ਕਿ ਉਹ ਆਪਣੇ ਬਾਗਾਂ ਵਿੱਚ ਵੀ ਝੋਨੇ ਦੀ ਪਰਾਲੀ ਦੀ ਮਲਚਿੰਗ ਕਰਦਾ ਹੈ ਜਿਸ ਨਾਲ ਉਹ ਇੱਕ ਵਾਤਾਵਰਨ ਪ੍ਰੇਮੀ ਹੈ | ਕਿਸਾਨ ਨੇ ਦੱਸਿਆ ਕਿ ਉਸ ਨੇ ਪਹਿਲਾ ਚਾਰ ਕਿੱਲੇ ਨਰਮਾ ਬੀਜਿਆ ਸੀ ਪਰ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਦੋ ਕਿਲੇ ਨਰਮਾ ਵਾਹ ਦਿੱਤਾ ਸੀ ਪਰ ਸਬੰਧਤ ਵਿਭਾਗ ਦੀ ਹੱਲਾਸ਼ੇਰੀ ਅਤੇ ਜਾਣਕਾਰੀ ਮੁਤਾਬਿਕ ਉਸ ਨੇ ਨਰਮੇ ਦੀ ਫ਼ਸਲ ਦੀ ਸੰਭਾਲ ਕੀਤੀ ਅਤੇ ਅੱਜ ਉਹ ਰਾਜ ਪੱਧਰੀ ਇਨਾਮ ਪ੍ਰਾਪਤ ਕਰ ਰਿਹਾ ਹੈ|