ਗੁਰਦਾਸਪੁਰ,18 ਸਤੰਬਰ 2024 – ਗੁਰਦਾਸਪੁਰ ਕਰਤਾਰਪੁਰ ਕਾਰੀਡੋਰ ਰੋਡ ਤੇ ਪਿੰਡ ਖੁਸ਼ੀਪੁਰ ਨੇੜੇ ਇੱਕ ਤੇਜ਼ ਰਫਤਾਰ ਹਾਈਡਰੋ ਕਰੇਨ ਨਾਲ ਟਕਰਾਉਨ ਕਾਰਨ ਇੱਕ ਗ੍ਰੰਥੀ ਸਿੰਘ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉੱਥੇ ਹੀ ਕਰੇਨ ਡਰਾਈਵਰ ਘਟਨਾ ਤੋਂ ਬਾਅਦ ਦੌੜਾਂ ਨੂੰ ਵਿੱਚ ਕਾਮਯਾਬ ਹੋ ਗਿਆ । ਦੂਜੇ ਪਾਸੇ ਮੌਕੇ ਤੇ ਪਹੁੰਚੇ ਪਿੰਡ ਵਾਸੀਆਂ ਅਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ ਤੇ ਕਰੇਨ ਚੈਲੰਜ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਮੌਕੇ ਤੇ ਪਹੁੰਚੇ ਕਲਾ ਨੌਰਥ ਥਾਣੇ ਦੇ ਐਸ ਐਚ ਓ ਮੇਜਰ ਸਿੰਘ ਵੱਲੋਂ ਪਰਿਵਾਰ ਨੂੰ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦਾ ਭਰੋਸਾ ਦਵਾ ਕੇ ਉਹਨਾਂ ਦਾ ਧਰਨਾ ਸਮਾਪਤ ਕਰਵਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਦੇ ਵੱਡੇ ਭਰਾ ਸੰਤੋਖ ਸਿੰਘ ਅਤੇ ਪਿੰਡ ਵਾਸੀ ਨਰਿੰਦਰ ਸਿੰਘ ਨੇ ਦੱਸਿਆ ਤਰਲੋਕ ਸਿੰਘ ਜੋ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਹੈਡ ਗ੍ਰੰਥੀ ਦੀ ਸੇਵਾ ਨਿਭਾਉਂਦੇ ਸਨ ਕਲਾਨੌਰ ਤੋਂ ਆਪਣੀ ਦਵਾਈ ਲੈ ਕੇ ਆਪਣੀ ਘਰਵਾਲੀ ਦੀ ਦਵਾਈ ਲੈਣ ਕੀਲਾ ਲਾਲ ਸਿੰਘ ਜਾ ਰਿਹਾ ਸੀ। ਜਦੋਂ ਪਿੰਡ ਖੁਸ਼ੀਪੁਰ ਦੇ ਲਾਗੇ ਪਹੁੰਚਦਾ ਹੈ ਤਾਂ ਕਲਾਨੌਰ ਤੋਂ ਬਟਾਲੇ ਵੱਲ ਨੂੰ ਇੱਕ ਤੇਜ਼ ਰਫਤਾਰ ਹਾਈਡਰੇ ਕਰੇਨ ਦੀ ਚਪੇਟ ਵਿੱਚ ਆਉਣ ਕਰਕੇ ਉਸ ਦੀ ਮੌਤ ਹੋ ਗਈ । ਜਦ ਕਿ ਕਰੇਨ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਇਸ ਮੌਕੇ ਪਿੰਡ ਵਾਲਿਆਂ ਵੱਲੋਂ ਕਲਾਨੌਰ ਤੋਂ ਬਟਾਲਾ ਰੋਡ ਜਾਮ ਕਰਕੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ।
ਜਦੋਂ ਐਸਐਚ ਓ ਮੇਜਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਹਾਈਡਰੇ ਕਰੇਨ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਦੋਸ਼ੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।