ਪੱਤਰਕਾਰ ਦੀ ਸਵਿਫਟ ਕਾਰ ਚੋਰੀ ਕਰਨ ਵਾਲੇ ਦੋ ਜਾਣੇ ਮੁਕਤਸਰ ਪੁਲਿਸ ਵੱਲੋਂ ਕਾਬੂ

ਸ੍ਰੀ ਮੁਕਤਸਰ ਸਾਹਿਬ 18 ਸਤੰਬਰ 2024: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਮੁਖੀ ਤੁਸ਼ਾਰ ਗੁਪਤਾ ਦੀ ਅਗਵਾਈ ਹੇਠ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਕਰਦਿਆਂ ਮੁਕਤਸਰ ਪੁਲਿਸ ਨੇ ਪੱਤਰਕਾਰ ਗੁਰਦੇਵ ਸਿੰਘ ਦੀ ਸਵਿਫਟ ਕਕਾਰ ਚੋਰੀ ਕਰਨ ਵਾਲੇ 02 ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਗੁਰਦੇਵ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਉਹ ਜਲਾਲਾਬਾਦ ਤੋਂ ਆਪਣੀ ਸਵਿਫਟ ਕਾਰ ਪੀਬੀ 30 ਵੀ 2056 ਤੇ ਵਾਪਿਸ ਸ੍ਰੀ ਮੁਕਤਸਰ ਸਾਹਿਬ ਆ ਰਿਹਾ ਸੀ ਜਦ ਉਹ ਮੋੜ ਰੋਡ ਨਜ਼ਦੀਕ ਸ੍ਰੀ ਮੁਕਤਸਰ ਸਾਹਿਬ ਪਹੁੰਚਿਆ ਤਾਂ ਬਾਥਰੂਮ ਕਰਨ ਲਈ ਕਾਰ ਵਿੱਚ ਉਤਰਿਆ ਸੀ ।

ਇਸ ਦੌਰਾਨ ਅਣਪਛਾਤੇ ਵਿਅਕਤੀ ਉਸਦੀ ਸਵਿਫਟ ਕਾਰ ਭਜਾ ਕੇ ਲੈ ਗਏ । ਇਸ ਸਬੰਧ ਵਿੱਚ ਪੁਲਿਸ ਵੱਲੋਂ ਮੁਕੱਦਮਾ ਨੰਬਰ 169 ਮਿਤੀ 15.09.2024 ਅ/ਧ 303(2) ਬੀ.ਐਨ.ਐਸ, ਅਣਪਛਾਤੇ ਵਿਅਕਤੀਆ ਖਿਲਾਫ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਵਿਖੇ ਦਰਜ ਕੀਤਾ ਗਿਆ। ਤਫਤੀਸ਼ ਦੌਰਾਨ ਪੁਲਿਸ ਵੱਲੋਂ ਆਧੁਨਿਕ ਢੰਗ ਤਰੀਕਿਆਂ ਦੀ ਵਰਤੋਂ ਕਰਦਿਆਂ ਸਵਿਫਟ ਕਾਰ ਚੋਰੀ ਕਰਨ ਵਾਲੇ ਯਾਦਵਿੰਦਰ ਸਿੰਘ ਉਰਫ ਕ੍ਰਿਸ਼ਨ ਪੁੱਤਰ ਸੁਖਦੇਵ ਸਿੰਘ ਪਿੰਡ ਬੰਨਾਵਾਲਾ ਜਿਲਾ ਫਾਜ਼ਿਲਕਾ ਅਤੇ ਮਨਪ੍ਰੀਤ ਸਿੰਘ ਉਰਫ ਪਾਰਸ ਪੁੱਤਰ ਦਰਸ਼ਨ ਸਿੰਘ ਪਿੰਡ ਭਾਗਸਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਨੂੰ ਅਦਾਲਤ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤੇਜ਼ ਰਫਤਾਰ ਹਾਈਡਰੋ ਕਰੇਨ ਨੇ ਹੈਡ ਗ੍ਰੰਥੀ ਸਿੰਘ ਨੂੰ ਦਰੜਿਆ, ਪਰਿਵਾਰ ਤੇ ਪਿੰਡ ਵਾਲਿਆਂ ਨੇ ਲਾਇਆ ਧਰਨਾ

ਮੋਹਾਲ਼ੀ ਪੁਲਿਸ ਵੱਲੋਂ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਕਰਨ ਵਾਲਾ 6 ਮੈਂਬਰੀ ਗਿਰੋਹ ਗ੍ਰਿਫ਼ਤਾਰ