ਮੋਹਾਲ਼ੀ ਪੁਲਿਸ ਵੱਲੋਂ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਕਰਨ ਵਾਲਾ 6 ਮੈਂਬਰੀ ਗਿਰੋਹ ਗ੍ਰਿਫ਼ਤਾਰ

ਐਸ.ਏ.ਐਸ.ਨਗਰ, 18 ਸਤੰਬਰ, 2024: ਡਾ. ਜੋਤੀ ਯਾਦਵ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਦੀਪਕ ਪਾਰਿਕ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਐਸ.ਏ.ਐਸ. ਨਗਰ (ਮੋਹਾਲ਼ੀ) ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਤਲਵਿੰਦਰ ਸਿੰਘ, ਉੱਪ ਕਤਪਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਹਾਲ਼ੀ ਦੀ ਟੀਮ ਵੱਲੋਂ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਕਰਨ ਵਾਲ਼ੇ 06 ਮੈਂਬਰੀ ਗਿਰੋਹ ਨੂੰ ਵਾਰਦਾਤ ਵਿੱਚ ਵਰਤੀ ਜਾਂਦੀ ਗੱਡੀ ਮਾਰਕਾ ਮਹਿੰਦਰਾ ਪਿੱਕਅੱਪ ਸਮੇਤ ਗ੍ਰਿਫਤਾਰ ਕਰਕੇ ਗਰਿੱਡ, ਬੈਟਰੀ ਪਲੇਟਾਂ ਅਤੇ ਪੈਲੇਟ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ।

ਡਾ. ਜੋਤੀ ਯਾਦਵ, ਆਈ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਅੱਗੇ ਦੱਸਿਆ ਕਿ ਥਾਣਾ ਸਦਰ ਕੁਰਾਲ਼ੀ ਅਤੇ ਥਾਣਾ ਸਦਰ ਖਰੜ੍ਹ ਦੇ ਏਰੀਆ ਵਿੱਚ ਨਾ-ਮਾਲੂਮ ਵਿਅਕਤੀਆਂ ਵੱਲੋਂ ਫੈਕਟਰੀਆਂ ਨੂੰ ਪਾੜ ਲਗਾਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਸਬੰਧ ਵਿੱਚ ਥਾਣਾ ਸਦਰ ਕੁਰਾਲ਼ੀ ਅਤੇ ਥਾਣਾ ਸਦਰ ਖਰੜ੍ਹ ਵਿਖੇ ਦੋ ਅਲੱਗ-ਅਲੱਗ ਮੁਕੱਦਮੇ ਦਰਜ ਰਜਿਸਟਰ ਹੋਏ ਸਨ। ਜੋ ਅਨ-ਟਰੇਸ ਸਨ। ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਟੈਕਨੀਕਲ ਐਨਾਲਾਇਸਿਸ ਅਤੇ ਹਿਊਮਨ ਸੋਰਸਾਂ ਰਾਹੀਂ ਤਫਤੀਸ਼ ਕਰਦੇ ਹੋਏ ਨਾ-ਮਾਲੂਮ ਪਾੜ ਚੋਰ ਗਿਰੋਹ ਦੇ ਦੋਸ਼ੀਆਂਨ ਨੂੰ ਟਰੇਸ ਕਰਕੇ, ਗ੍ਰਿਫਤਾਰ ਕੀਤਾ।

ਉਨ੍ਹਾਂ ਅੱਗੇ ਦੱਸਿਆ ਕਿ ਮਿਤੀ 05-09-2024 ਨੂੰ ਸਨੀ ਮਲਿਕ ਪੁੱਤਰ ਸ਼੍ਰੀ ਰਿਸ਼ੀਪਾਲ ਮਲਿਕ ਵਾਸੀ ਮਕਾਨ ਨੰ: 4352 ਸੈਕਟਰ-125 ਸੰਨੀ ਇੰਨਕਲੇਵ ਖਰੜ੍ਹ ਥਾਣਾ ਸਿਟੀ ਖਰੜ੍ਹ ਦੇ ਬਿਆਨਾ ਦੇ ਅਧਾਰ ਤੇ ਮੁਕੱਦਮਾ ਨੰ: 35 ਮਿਤੀ 05-09-2024 ਅ/ਧ 331(4), 305 BNS ਥਾਣਾ ਸਦਰ ਕੁਰਾਲ਼ੀ ਦਰਜ ਰਜਿਸਟਰ ਹੋਇਆ ਸੀ, ਕਿ ਉਸਨੇ ਪਿੰਡ ਸਿੰਘਪੁਰਾ ਵਿਖੇ ਬੈਕਸਾਈਡ ਫੋਕਲ ਪੁਆਇੰਟ ਇੱਕ ਫੈਕਟਰੀ ਸ਼ਿਵਾ ਬੈਟਰੀ ਇੰਡਸਟਰੀਜ ਦੇ ਨਾਮ ਪਰ ਕ੍ਰੀਬ 10 ਸਾਲ ਪਹਿਲਾਂ ਲਗਾਈ ਸੀ। ਜਿੱਥੇ ਕਿ BLAZE ਨਾਮ ਦੀਆਂ ਵੱਖ-ਵੱਖ ਐਮਪੇਅਰ ਦੀਆਂ ਬੈਟਰੀਆਂ ਬਣਦੀਆਂ ਹਨ। ਫੈਕਟਰੀ ਵਿੱਚ ਕ੍ਰੀਬ 25 ਮੁਲਾਜਮ ਕੰਮ ਕਰਦੇ ਹਨ ਅਤੇ 02 ਸੁਰੱਖਿਆ ਗਾਰਡ ਵੀ ਦਿਨ ਅਤੇ ਰਾਤ ਡਿਊਟੀ ਕਰਦੇ ਹਨ। ਉਸਦੀ ਫੈਕਟਰੀ ਵਿੱਚ ਮਿਤੀ 04/05-09-2024 ਦੀ ਦਰਮਿਆਨੀ ਰਾਤ ਨੂੰ ਨਾ-ਮਾਲੂਮ ਦੋਸ਼ੀਆਂਨ ਵੱਲੋਂ ਬੈਕਸਾਈਡ ਦੀ ਕੰਧ ਕ੍ਰੀਬ 03 ਫੁੱਟ ਚੌੜਾ ਪਾੜ ਲਗਾਕੇ ਫੈਕਟਰੀ ਵਿੱਚੋਂ ਭਾਰੀ ਮਾਤਰਾ ਵਿੱਚ ਗਰਿੱਡ ਅਤੇ ਬੈਟਰੀ ਪਲੇਟਾਂ ਚੋਰੀ ਕਰ ਲਈਆਂ ਸਨ। ਇਸ ਤੋਂ ਪਹਿਲਾਂ ਵੀ ਮਿਤੀ 14-08-2024 ਨੂੰ ਰਾਤ ਸਮੇਂ ਉਕਤ ਨਾ-ਮਾਲੂਮ ਚੋਰਾਂ ਵੱਲੋਂ ਦੂਸਰੀ ਕੰਧ ਨੂੰ ਪਾੜ ਲਗਾਕੇ ਭਾਰੀ ਮਾਤਰਾ ਵਿੱਚ ਗਰਿੱਡ ਅਤੇ ਬੈਟਰੀ ਪਲੇਟਾਂ ਚੋਰੀ ਕਰ ਲਈਆਂ ਸਨ। ਜਿਨਾਂ ਦੀ ਕੀਮਤ ਕ੍ਰੀਬ 10 ਲੱਖ ਰੁਪਏ ਸੀ।

ਇਸੇ ਤਰਾਂ ਮਿਤੀ 14-09-2024 ਨੂੰ ਏਕਮਨੂਰ ਸਿੰਘ ਬਰਾੜ ਪੁੱਤਰ ਹਰਚੰਦ ਸਿੰਘ ਬਰਾੜ ਵਾਸੀ ਮਕਾਨ ਨੰ: 199, ਸੈਕਟਰ 21ਏ, ਚੰਡੀਗੜ ਦੇ ਬਿਆਨਾ ਦੇ ਅਧਾਰ ਤੇ ਮੁਕੱਦਮਾ ਨੰ: 234 ਮਿਤੀ 14-09-2024 ਅ/ਧ 331(4), 305 BNS ਥਾਣਾ ਸਦਰ ਖਰੜ ਦਰਜ ਰਜਿਸਟਰ ਹੋਇਆ ਸੀ, ਕਿ ਮੈਂ ਬਾਬਾ ਫਰੀਦ ਸਪੰਨ ਪਾਇਪ ਫੈਕਟਰੀ ਦੇ ਨਾਮ ਪਰ ਮਾਨਖੇੜੀ ਰੋਡ ਘੜੂੰਆਂ ਵਿਖੇ ਫੈਕਟਰੀ ਚਲਾ ਰਿਹਾ ਹਾਂ। ਮੇਰੀ ਫੈਕਟਰੀ ਦੇ ਵਿੱਚ 20 ਦੇ ਕ੍ਰੀਬ ਵਰਕਰ ਹਨ। ਉਸਦੀਫੈਕਟਰੀ ਵਿੱਚ ਮਿਤੀ 29/30-08-2024 ਦੀ ਦਰਮਿਆਨੀ ਰਾਤ ਨੂੰ ਨਾ-ਮਾਲੂਮ ਦੋਸ਼ੀਆਂਨ ਵੱਲੋਂ ਫੈਕਟਰੀ ਦੀ ਕੰਧ ਨੂੰ ਪਾੜ ਲਗਾਕੇ, ਫੈਕਟਰੀ ਵਿੱਚੋਂ 10 ਪੈਲੇਟ 700 MMNP-2 ਅਤੇ 04 ਪੈਲੇਟ 800 MMNP-3 ਚੋਰੀ ਕਰ ਲਈਆਂ ਸਨ। ਜਿਨਾਂ ਦੀ ਕੀਮਤ ਕ੍ਰੀਬ ਢਾਈ ਲੱਖ ਰੁਪਏ ਹੈ।

ਨਾਮ ਪਤਾ ਦੋਸ਼ੀਆਂਨ:-

  1. ਸਾਜਨ ਪੁੱਤਰ ਮਹੀਪਾਲ ਵਾਸੀ ਮਕਾਨ ਨੰ: 502 ਰੱਤਪੁਰ ਕਲੋਨੀ, ਪੰਜੌਰ, ਥਾਣਾ ਸਿਟੀ ਪੰਜੌਰ, ਜਿਲਾ ਪੰਚਕੂਲਾ, ਹਰਿਆਣਾ।
    ਉਮਰ ਕ੍ਰੀਬ 32 ਸਾਲ
  2. ਵਿਸ਼ਾਲ ਪੁੱਤਰ ਹਜੂਰੀ ਵਾਸੀ ਵਾਰਡ ਨੰ-16 ਬੰਗਾਲਾ ਬਸਤੀ ਨੇੜੇ ਰੇਲਵੇ ਸਟੇਸ਼ਨ ਕੁਰਾਲ਼ੀ, ਥਾਣਾ ਸਿਟੀ ਕੁਰਾਲ਼ੀ, ਜਿਲਾ ਐਸ.ਏ.ਐਸ. ਨਗਰ। ਉਮਰ ਕ੍ਰੀਬ 26 ਸਾਲ (ਦੋਸ਼ੀ ਵਿਰੁੱਧ ਪਹਿਲਾਂ ਵੀ ਥਾਣਾ ਸਿਟੀ ਕੁਰਾਲ਼ੀ ਅਤੇ ਥਾਣਾ ਸਿਟੀ ਰੋਪੜ ਵਿੱਚ ਚੋਰੀ ਦੇ 02 ਮੁਕੱਦਮੇ ਦਰਜ ਹਨ)
  3. ਰਾਹੁਲ ਪੁੱਤਰ ਕਿਸ਼ਨ ਵਾਸੀ ਮਕਾਨ ਨੰ: 537 ਰੱਤਪੁਰ ਕਲੋਨੀ, ਪੰਜੌਰ, ਥਾਣਾ ਸਿਟੀ ਪੰਜੌਰ, ਜਿਲਾ ਪੰਚਕੂਲਾ, ਹਰਿਆਣਾ। ਉਮਰ ਕ੍ਰੀਬ 26 ਸਾਲ
  4. ਬਤਾਬ ਪੁੱਤਰ ਸੋਮਨਾਥ ਵਾਸੀ ਪਿੰਡ ਚੰਡੀ ਕੋਟਕਾ, ਥਾਣਾ ਨਾਢਾ ਸਾਹਿਬ, ਜਿਲਾ ਪੰਚਕੂਲਾ, ਹਰਿਆਣਾ। ਉਮਰ ਕ੍ਰੀਬ 38 ਸਾਲ
  5. ਸੁਨੀਲ ਪੁੱਤਰ ਮੋਹਣਾ ਵਾਸੀ ਮਕਾਨ ਨੰ: 30 ਪਿੰਡ ਖੋਲ਼ੀ, ਥਾਣਾ ਮੜਾ ਆਲ਼ੀ, ਜਿਲਾ ਪੰਚਕੂਲਾ, ਹਰਿਆਣਾ। ਉਮਰ ਕ੍ਰੀਬ 35 ਸਾਲ
  6. ਹਜੂਰੀ ਪੁੱਤਰ ਨਸੀਬਾ ਵਾਸੀ ਵਾਰਡ ਨੰ-16, ਬੰਗਾਲਾ ਬਸਤੀ ਨੇੜੇ ਰੇਲਵੇ ਸਟੇਸ਼ਨ, ਕੁਰਾਲ਼ੀ, ਥਾਣਾ ਸਿਟੀ ਕੁਰਾਲ਼ੀ, ਜਿਲਾ ਐਸ.ਏ.ਐਸ. ਨਗਰ। ਉਮਰ ਕ੍ਰੀਬ 50 ਸਾਲ

ਦੋਸ਼ੀਆਂਨ ਪਾਸੋਂ ਬ੍ਰਾਮਦ ਕੀਤੇ ਸਮਾਨ ਦਾ ਵੇਰਵਾ:-
1) ਗਰਿੱਡ, ਬੈਟਰੀ ਪਲੇਟਾਂ ਅਤੇ ਸਿੱਕਾ ਵਜਨ (ਕ੍ਰੀਬ ਢਾਈ ਟੰਨ) ਜੋ ਕਿ ਬੈਟਰੀ ਵਿੱਚ ਪੈਂਦਾ ਹੈ, ਕੀਮਤ ਕ੍ਰੀਬ 10 ਲੱਖ ਰੁਪਏ
2) 10 ਪੈਲੇਟ 700 MMNP-2 ਅਤੇ 04 ਪੈਲੇਟ 800 MMNP-3 ਜਿਸ ਤੋਂ ਪਾਇਪ ਤਿਆਰ ਕੀਤੇ ਜਾਂਦੇ ਹਨ। ਕੀਮਤ ਕ੍ਰੀਬ ਢਾਈ ਲੱਖ ਰੁਪਏ
3) ਵਾਰਦਾਤਾਂ ਵਿੱਚ ਵਰਤੀ ਜਾਣ ਵਾਲ਼ੀ ਗੱਡੀ ਨੰ: HR58-B-8866 ਮਾਰਕਾ ਮਹਿੰਦਰਾ ਪਿੱਕਅੱਪ

ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ। ਦੋਸ਼ੀਆਂਨ ਨੇ ਆਪਣੀ ਪੁੱਛਗਿੱਛ ਤੇ ਮੰਨਿਆ ਕਿ ਉਹਨਾਂ ਨੇ ਉਕਤ ਚੋਰੀਆਂ ਤੋਂ ਇਲਾਵਾ ਪਿੰਡ ਬੰਨਮਾਜਰਾ ਜਿਲਾ ਰੋਪੜ ਤੋਂ ਲੋਹੇ ਦੀਆਂ ਚਾਦਰਾਂ ਚੋਰੀ ਕੀਤੀਆਂ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੱਤਰਕਾਰ ਦੀ ਸਵਿਫਟ ਕਾਰ ਚੋਰੀ ਕਰਨ ਵਾਲੇ ਦੋ ਜਾਣੇ ਮੁਕਤਸਰ ਪੁਲਿਸ ਵੱਲੋਂ ਕਾਬੂ

ਮੁੱਖ ਮੰਤਰੀ ਨੇ ਦਿੱਲੀ ਤੋਂ ਚੰਡੀਗੜ੍ਹ ਆਉਣ ਵੇਲੇ ਚਾਰਟਡ ਫਲਾਈਟ ਵਿਚ ਗੈਰ ਕਾਨੂੰਨੀ ਤੌਰ ’ਤੇ ਸ਼ਰਾਬ ਪੀਤੀ: ਬਿਕਰਮ ਮਜੀਠੀਆ