- ਬਿੱਟੂ ਨੇ ਕਿਹਾ – ਮੈਂ ਪਾਰਲੀਮੈਂਟ ‘ਚ ਵੀ ਬੋਲਾਂਗਾ, ‘ਗਾਂਧੀ ਪਰਿਵਾਰ ਨੇ ਪੰਜਾਬ ‘ਚ ਲਾਈ ਸੀ ਅੱਗ’
ਚੰਡੀਗੜ੍ਹ, 20 ਸਤੰਬਰ 2024 – ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਖਿਲਾਫ ਰਾਹੁਲ ਗਾਂਧੀ ਖਿਲਾਫ ਵਿਵਾਦਿਤ ਟਿੱਪਣੀ ਕਰਨ ‘ਤੇ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇਕ ਅਧਿਕਾਰੀ ਨੇ ਇਸ ਦੀ ਸ਼ਿਕਾਇਤ ਕੀਤੀ ਸੀ।
ਬਿੱਟੂ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 353 (2) (ਗਲਤ ਸੂਚਨਾ ਜਾਂ ਅਫਵਾਹਾਂ ਫੈਲਾਉਣਾ), 192 (ਦੰਗਾ ਭੜਕਾਉਣ ਦੀ ਕੋਸ਼ਿਸ਼) ਅਤੇ 196 (ਧਰਮ ਜਾਂ ਜਾਤ ਦੇ ਆਧਾਰ ‘ਤੇ ਨਫ਼ਰਤ ਫੈਲਾਉਣਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਤੋਂ ਬਾਅਦ ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਆਪਣੇ ਬਿਆਨ ਲਈ ਮੁਆਫੀ ਨਹੀਂ ਮੰਗਾਂਗਾ, ਸਗੋਂ ਸੰਸਦ ‘ਚ ਇਹ ਵੀ ਕਹਾਂਗਾ ਕਿ ਗਾਂਧੀ ਪਰਿਵਾਰ ਨੇ ਪੰਜਾਬ ਨੂੰ ਸਾੜਿਆ। ਅਸੀਂ ਪੰਜਾਬ ਵਿੱਚ ਆਪਣੀਆਂ ਕਈ ਪੀੜ੍ਹੀਆਂ ਗੁਆ ਚੁੱਕੇ ਹਾਂ।
ਦਰਅਸਲ ਬਿੱਟੂ ਨੇ 15 ਸਤੰਬਰ ਨੂੰ ਕਿਹਾ ਸੀ ਕਿ ਰਾਹੁਲ ਗਾਂਧੀ ਦੇਸ਼ ਦੇ ਨੰਬਰ-1 ਅੱਤਵਾਦੀ ਹਨ। ਇਨ੍ਹਾਂ ਨੂੰ ਫੜਨ ਵਾਲੇ ਨੂੰ ਇਨਾਮ ਮਿਲਣਾ ਚਾਹੀਦਾ ਹੈ ਕਿਉਂਕਿ ਉਹ ਦੇਸ਼ ਦੇ ਸਭ ਤੋਂ ਵੱਡੇ ਦੁਸ਼ਮਣ ਹਨ।