ਯੂਕਰੇਨ ਵਰਤ ਰਿਹਾ ਹੈ ਰੂਸ ਖਿਲਾਫ ਭਾਰਤੀ ਗੋਲਾ-ਬਾਰੂਦ: ਇਟਲੀ ਰਾਹੀਂ ਲਿਜਾਇਆ ਜਾ ਰਿਹਾ ਹੈ, ਰੂਸ ਨੇ ਭਾਰਤ ਨੂੰ ਦੋ ਵਾਰ ਕੀਤੀ ਸ਼ਿਕਾਇਤ

ਨਵੀਂ ਦਿੱਲੀ, 20 ਸਤੰਬਰ 2024 – ਯੂਕਰੇਨ ਰੂਸ ਵਿਰੁੱਧ ਆਪਣੀ ਜੰਗ ਵਿੱਚ ਭਾਰਤੀ ਗੋਲਾ-ਬਾਰੂਦ ਦੀ ਵਰਤੋਂ ਕਰ ਰਿਹਾ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਭਾਰਤ ਨੇ ਇਹ ਹਥਿਆਰ ਯੂਰਪੀ ਦੇਸ਼ਾਂ ਨੂੰ ਵੇਚੇ ਸਨ ਪਰ ਹੁਣ ਯੂਕਰੇਨ ਇਨ੍ਹਾਂ ਦੀ ਵਰਤੋਂ ਕਰ ਰਿਹਾ ਹੈ। ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਰੂਸ ਦੇ ਵਿਰੋਧ ਦੇ ਬਾਵਜੂਦ ਭਾਰਤ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। 3 ਭਾਰਤੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਰੂਸ ਨੇ 2 ਮੌਕਿਆਂ ‘ਤੇ ਭਾਰਤ ਨੂੰ ਇਸ ਬਾਰੇ ਸ਼ਿਕਾਇਤ ਕੀਤੀ ਹੈ।

ਭਾਰਤੀ ਗੋਲਾ-ਬਾਰੂਦ ਇਟਲੀ ਅਤੇ ਚੈੱਕ ਗਣਰਾਜ ਰਾਹੀਂ ਯੂਕਰੇਨ ਪਹੁੰਚ ਰਿਹਾ ਹੈ। ਇਹ ਦੋਵੇਂ ਦੇਸ਼ ਭਾਰਤ ਤੋਂ ਵੱਡੀ ਮਾਤਰਾ ਵਿੱਚ ਗੋਲਾ-ਬਾਰੂਦ ਖਰੀਦਦੇ ਹਨ। ਪਿਛਲੇ ਇੱਕ ਸਾਲ ਵਿੱਚ ਇਨ੍ਹਾਂ ਦੋਵਾਂ ਦੇਸ਼ਾਂ ਨੇ ਯੂਕਰੇਨ ਨੂੰ ਭਾਰਤੀ ਗੋਲਾ-ਬਾਰੂਦ ਭੇਜਿਆ ਹੈ। ਰਿਪੋਰਟ ਮੁਤਾਬਕ ਜੁਲਾਈ ‘ਚ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵਿਚਾਲੇ ਮੁਲਾਕਾਤ ਹੋਈ ਸੀ। ਇਸ ਵਿੱਚ ਇਹ ਮੁੱਦਾ ਉਠਾਇਆ ਗਿਆ।

ਸਮਾਚਾਰ ਏਜੰਸੀ ਨੇ ਕਿਹਾ ਕਿ ਰੂਸ ਅਤੇ ਭਾਰਤ ਦੇ ਰੱਖਿਆ ਮੰਤਰਾਲੇ ਨੇ ਇਸ ਨਾਲ ਜੁੜੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਹਾਲਾਂਕਿ, ਜਨਵਰੀ ਵਿੱਚ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਕਿ ਭਾਰਤ ਨੇ ਯੂਕਰੇਨ ਨੂੰ ਤੋਪਖਾਨੇ ਦੇ ਗੋਲੇ ਨਹੀਂ ਭੇਜੇ ਅਤੇ ਨਾ ਹੀ ਵੇਚੇ ਹਨ। ਭਾਰਤ ਸਰਕਾਰ ਦੇ ਦੋ ਸੂਤਰਾਂ ਅਤੇ ਰੱਖਿਆ ਮੰਤਰਾਲੇ ਦੇ ਦੋ ਸੂਤਰਾਂ ਨੇ ਰਾਇਟਰਜ਼ ਨੂੰ ਦੱਸਿਆ ਕਿ ਯੂਕਰੇਨ ਜੋ ਗੋਲਾ-ਬਾਰੂਦ ਵਰਤ ਰਿਹਾ ਹੈ, ਉਹ ਭਾਰਤ ਦੁਆਰਾ ਬਹੁਤ ਘੱਟ ਮਾਤਰਾ ਵਿੱਚ ਤਿਆਰ ਕੀਤਾ ਗਿਆ ਸੀ।

ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਯੂਰਪੀ ਦੇਸ਼ਾਂ ਨੇ ਯੂਕਰੇਨ ਨੂੰ ਭਾਰਤੀ ਗੋਲਾ-ਬਾਰੂਦ ਮੁਫ਼ਤ ਵਿੱਚ ਸਹਾਇਤਾ ਵਜੋਂ ਦਿੱਤਾ ਹੈ ਜਾਂ ਵੇਚਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਥਿਆਰ ਭਾਰਤ ਨਾਂ ਦੀ ਸਰਕਾਰੀ ਕੰਪਨੀ ਨੇ ਬਣਾਏ ਹਨ। ਇਸ ਕੰਪਨੀ ਦਾ ਮੁੱਖ ਦਫਤਰ ਨਾਗਪੁਰ ਵਿੱਚ ਹੈ। ਇਹ ਕੰਪਨੀ ਅਕਤੂਬਰ 2021 ਵਿੱਚ ਬਣਾਈ ਗਈ ਸੀ।

ਭਾਰਤ ਨੇ ਹਥਿਆਰਾਂ ਦੀ ਬਰਾਮਦ ਨੂੰ ਲੈ ਕੇ ਨਿਯਮ ਤੈਅ ਕੀਤੇ ਹਨ। ਉਨ੍ਹਾਂ ਮੁਤਾਬਕ ਭਾਰਤ ਤੋਂ ਹਥਿਆਰ ਖਰੀਦਣ ਵਾਲਾ ਦੇਸ਼ ਹੀ ਇਨ੍ਹਾਂ ਦੀ ਵਰਤੋਂ ਕਰ ਸਕਦਾ ਹੈ। ਜੇਕਰ ਹਥਿਆਰ ਕਿਸੇ ਹੋਰ ਦੇਸ਼ ਨੂੰ ਭੇਜੇ ਜਾਂਦੇ ਹਨ ਤਾਂ ਕੰਪਨੀ ਹਥਿਆਰਾਂ ਦੀ ਡਿਲਿਵਰੀ ਰੋਕ ਸਕਦੀ ਹੈ।

ਕਿੰਗਜ਼ ਕਾਲਜ ਲੰਡਨ ਦੇ ਦੱਖਣੀ ਏਸ਼ੀਆ ਸੁਰੱਖਿਆ ਮਾਹਿਰ ਵਾਲਟਰ ਲਾਡਵਿਗ ਨੇ ਕਿਹਾ ਕਿ ਯੂਕਰੇਨ ਨੂੰ ਘੱਟ ਮਾਤਰਾ ਵਿਚ ਭਾਰਤੀ ਗੋਲਾ-ਬਾਰੂਦ ਭੇਜਣਾ ਭਾਰਤ ਲਈ ਫਾਇਦੇਮੰਦ ਸੀ। ਇਸ ਨਾਲ ਭਾਰਤ ਨੂੰ ਪੱਛਮੀ ਦੇਸ਼ਾਂ ਨੂੰ ਇਹ ਦਿਖਾਉਣ ਦਾ ਮੌਕਾ ਮਿਲੇਗਾ ਕਿ ਉਹ ਰੂਸ-ਯੂਕਰੇਨ ਯੁੱਧ ਵਿਚ ਰੂਸ ਦੇ ਨਾਲ ਨਹੀਂ ਹੈ ਅਤੇ ਭਾਰਤ ਦੇ ਫੈਸਲਿਆਂ ‘ਤੇ ਰੂਸ ਦਾ ਕੋਈ ਪ੍ਰਭਾਵ ਨਹੀਂ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੇਲੇ ਵਿੱਚ ਵੱਡਾ ਹਾਦਸਾ: ਵੱਡੀ ਭੈਣ ਦੀ ਗੋਦੀ ਬੈਠ ਝੂਲੇ ‘ਚ ਝੂੰਟੇ ਲੈ ਰਹੀ 1 ਸਾਲ ਦੀ ਬੱਚੀ ਦੀ ਡਿੱਗ ਕੇ ਹੋਈ ਮੌਤ

ਟਰਾਂਸਪੋਰਟ ਵਿਭਾਗ ਨੇ ਪੰਜਾਬ ‘ਚ 600 ਬੱਸਾਂ ਦੇ ਪਰਮਿਟ ਕੀਤੇ ਰੱਦ: ਬਾਦਲ ਪਰਿਵਾਰ ਦੀਆਂ ਬੱਸਾਂ ਵੀ ਸ਼ਾਮਲ