ਲੰਡਨ, 9 ਜਨਵਰੀ 2021: 100 ਤੋਂ ਵੱਧ ਬ੍ਰਿਟਿਸ਼ ਮੈਂਬਰ ਪਾਰਲੀਮੈਂਟਾਂ ਅਤੇ ਲਾਰਡਜ਼ ਨੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਭਾਰਤ ਸਰਕਾਰ ਨਾਲ ਕਿਸਾਨੀ ਅੰਦੋਲਨ ਦਾ ਮੁੱਦਾ ਚੁੱਕਣ ਲਈ ਪੱਤਰ ਲਿਖਿਆ ਹੈ। ਬੋਰਿਸ ਜੌਨਸਨ ਨੂੰ ਅਪੀਲ ਕਰਦੇ ਹੋਏ ਢੇਸੀ ਨੇ ਇਹ ਵੀ ਕਿਹਾ ਹੈ ਕਿ ਜੌਨਸਨ ਇਸ ਮੁੱਦੇ ਤੇ ਆਪਣੇ ਭਾਰਤੀ ਹਮਰੁਤਬਾ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਗੱਲ ਕਰਨ।
ਸਿੱਖ ਐਮ.ਪੀ ਤਨਮਨਜੀਤ ਸਿੰਘ ਢੇਸੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 100 ਤੋਂ ਵੱਧ ਸੰਸਦ ਮੈਂਬਰਾਂ ਅਤੇ ਲਾਰਡਜ਼ ਨੇ ਪ੍ਰਧਾਨ ਮੰਤਰੀ ਨੂੰ ਕਰਾਸ-ਪਾਰਟੀ ਪੱਤਰ ‘ਤੇ ਹਸਤਾਖਰ ਕੀਤੇ ਹਨ। ਜਿਸ ‘ਚ ਭਾਰਤ ਅੰਦਰ ਚੱਲ ਰਹੇ ਸ਼ਾਂਤੀਪੂਰਵਕ ਕਿਸਾਨ ਅੰਦੋਲਨ ਲਈ ਭਾਰੀ ਚਿੰਤਾਵਾਂ ਜ਼ਾਹਿਰ ਕੀਤੀਆਂ ਹਨ।